(Source: ECI/ABP News/ABP Majha)
Aloo Bhujiya with Tea: ਕੀ ਤੁਸੀਂ ਵੀ ਚਾਹ ਨਾਲ ਆਲੂ ਭੁਜੀਆ ਖਾਣ ਦੇ ਹੋ ਸ਼ੌਕੀਨ! ਜਾਣੋ ਸਿਹਤ ਲਈ ਕੀ ਫਾਇਦੇ ਤੇ ਕੀ ਨੁਕਸਾਨ
Aloo Bhujiya with Tea: ਬਹੁਤ ਸਾਰੇ ਲੋਕ ਚਾਹ ਨਾਲ ਆਲੂ ਭੁਜੀਆ ਖਾਣ ਦੇ ਸ਼ੌਕੀਨ ਹੁੰਦੇ ਹਨ। ਸਭ ਤੋਂ ਪਸੰਦੀਦਾ ਤੇ ਪ੍ਰਸਿੱਧ ਸਨੈਕਸਾਂ ਵਿੱਚੋਂ ਇੱਕ ਆਲੂ ਭੁਜੀਆ ਵੱਖ-ਵੱਖ ਕਿਸਮਾਂ ਤੇ ਸੁਆਦਾਂ ਵਿੱਚ ਸਾਰੀਆਂ ਦੁਕਾਨਾਂ ਤੇ ਸੁਪਰਮਾਰਕੀਟਾਂ...
Aloo Bhujiya with Tea: ਬਹੁਤ ਸਾਰੇ ਲੋਕ ਚਾਹ ਨਾਲ ਆਲੂ ਭੁਜੀਆ ਖਾਣ ਦੇ ਸ਼ੌਕੀਨ ਹੁੰਦੇ ਹਨ। ਸਭ ਤੋਂ ਪਸੰਦੀਦਾ ਤੇ ਪ੍ਰਸਿੱਧ ਸਨੈਕਸਾਂ ਵਿੱਚੋਂ ਇੱਕ ਆਲੂ ਭੁਜੀਆ ਵੱਖ-ਵੱਖ ਕਿਸਮਾਂ ਤੇ ਸੁਆਦਾਂ ਵਿੱਚ ਸਾਰੀਆਂ ਦੁਕਾਨਾਂ ਤੇ ਸੁਪਰਮਾਰਕੀਟਾਂ ਵਿੱਚ ਆਸਾਨੀ ਨਾਲ ਉਪਲਬਧ ਹੈ। ਇਹ ਚਾਹ ਨਾਲ ਸਵਾਦ ਵੀ ਲੱਗਦਾ ਹੈ ਪਰ ਇਸ ਦੇ ਕਾਫੀ ਨੁਕਸਾਨ ਹੋ ਸਕਦੇ ਹਨ।
ਆਲੂ ਭੁਜੀਆ ਖਾਣ ਦੇ ਨੁਕਸਾਨ- ਸਿਹਤ ਮਾਹਿਰਾਂ ਦੀ ਮੰਨੀਏ ਤਾਂ ਭੁਜੀਆ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਸ ਵਿੱਚ ਖਰਾਬ ਫੈਟ ਵੀ ਜ਼ਿਆਦਾ ਹੁੰਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ, ਫੈਟੀ ਲਿਵਰ ਆਦਿ ਵਾਲੇ ਲੋਕਾਂ ਲਈ ਨੁਕਸਾਨਦੇਹ ਬਣ ਜਾਂਦੀ ਹੈ।
ਇਸ ਤੋਂ ਇਲਾਵਾ ਇਸ ਨਮਕੀਨ ਨੂੰ ਤਿਆਰ ਕਰਨ ਲਈ ਸਮੱਗਰੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਨਾ ਰੱਖਣਾ ਵੀ ਅਹਿਮ ਗੱਲ ਹੈ। ਮੁੱਖ ਤੌਰ 'ਤੇ ਇਸ ਨੂੰ ਪਾਮ ਆਇਲ ਤੇ ਹੋਰ ਸਸਤੇ ਤੇਲ ਵਿੱਚ ਤਲਿਆ ਜਾਂਦਾ ਹੈ ਜੋ ਅਕਸਰ ਦੁਬਾਰਾ ਵਰਤਿਆ ਜਾਂਦਾ ਹੈ। ਇਸ ਕਾਰਨ ਇਹ ਸਾਡੇ ਲਈ ਜ਼ਹਿਰੀਲਾ ਸਾਬਤ ਹੁੰਦਾ ਹੈ ਤੇ ਭੁਜੀਆ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਵਧਾਉਂਦਾ ਹੈ।
ਆਲੂ ਭੁਜੀਆ ਦੇ ਫਾਇਦੇ- ਉਂਝ ਭੁਜੀਆ ਦੇ ਕਈ ਚੰਗੇ ਪੱਖ ਵੀ ਹਨ। ਭੁਜੀਆ ਦੀਆਂ ਚੰਗੀਆਂ ਚੀਜ਼ਾਂ ਜਿਵੇਂ ਆਲੂ, ਵੇਸਣ, ਕੀੜਾ ਆਟਾ, ਆਲੂ ਸਟਾਰਚ, ਮਸਾਲੇ ਆਦਿ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਤਾਂ ਆਲੂ ਭੁਜੀਆ ਅਸਲ ਵਿੱਚ ਇੰਨਾ ਬੁਰਾ ਵੀ ਨਹੀਂ। ਇਸ ਵਿੱਚ ਚੰਗੇ ਪੌਸ਼ਟਿਕ ਤੱਤ ਹੁੰਦੇ ਹਨ। ਸਾਡੇ ਪੂਰਵਜਾਂ ਲਈ, ਅਜਿਹੇ ਸਨੈਕਸ ਸ਼ਾਇਦ ਊਰਜਾ, ਪ੍ਰੋਟੀਨ ਤੇ ਖਣਿਜਾਂ ਦਾ ਇੱਕ ਸਰੋਤ ਸਨ।
ਦਰਅਸਲ ਫਰਾਇੰਗ ਦੀ ਵਰਤੋਂ ਸਿਰਫ ਇੱਕ ਬਚਾਅ ਤਕਨੀਕ ਵਜੋਂ ਕੀਤੀ ਜਾਂਦੀ ਹੈ। ਅੱਜ ਵੀ, ਜੇਕਰ ਤੁਸੀਂ ਆਲੂ ਭੁਜੀਆ ਤੇ ਕਿਸੇ ਵੀ ਹੋਰ ਕਿਸਮ ਦੇ ਭੁਜੀਆ ਦੀ ਤੁਲਨਾ ਆਲੂ ਦੇ ਚਿਪਸ, ਬਿਸਕੁਟ ਆਦਿ ਨਾਲ ਕਰਦੇ ਹੋ ਤਾਂ ਭੁਜੀਆ ਅਜੇ ਵੀ ਇੱਕ ਵਧੀਆ ਵਿਕਲਪ ਹੈ, ਕਿਉਂਕਿ ਇਸ ਵਿੱਚ ਘੱਟ ਨੁਕਸਾਨਦੇਹ ਤੱਤ ਹੁੰਦੇ ਹਨ ਤੇ ਹੋਰ ਤਿਆਰ ਕੀਤੇ ਸਨੈਕਸਾਂ ਨਾਲੋਂ ਜ਼ਿਆਦਾ, ਕੁਝ ਪੌਸ਼ਟਿਕ ਤੱਤ ਵੀ ਹੁੰਦੇ ਹਨ।
ਆਲੂ ਭੁਜੀਆ ਖਾਣਾ ਚਾਹੀਦਾ ਜਾਂ ਨਹੀਂ?- ਸੰਖੇਪ ਰੂਪ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ "ਪਰੰਪਰਾਗਤ ਭਾਰਤੀ ਸਨੈਕਸ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇੱਕ ਪਾਸੇ ਉਹ ਉੱਚ ਸੋਡੀਅਮ, ਤਲੇ ਹੋਏ ਭੋਜਨ ਹਨ ਜੋ ਦਿਲ ਤੇ ਜਿਗਰ ਦੀ ਸਿਹਤ ਲਈ ਮਾੜੇ ਹਨ। ਦੂਜੇ ਪਾਸੇ ਇਹ ਤੱਥ ਵੀ ਹੈ ਕਿ ਰਵਾਇਤੀ ਭਾਰਤੀ ਭੋਜਨ ਮੌਜੂਦਾ ਫਾਸਟ ਫੂਡ ਨਾਲੋਂ ਮਨੁੱਖ ਲਈ ਜ਼ਿਆਦਾ ਘਾਤਕ ਨਹੀਂ। ਇਸ ਤਰਕ ਨਾਲ ਆਲੂ ਭੁਜੀਆ ਤੇ ਹੋਰ ਨਮਕੀਨਾਂ ਨੂੰ ਬੁਰਾ ਵੀ ਤੇ ਚੰਗਾ ਵੀ ਸਮਝਿਆ ਜਾਣਾ ਚਾਹੀਦਾ ਹੈ।
ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਹੋ ਜਿੱਥੇ ਤੁਹਾਨੂੰ ਚਿਪਸ ਤੇ ਭੁਜੀਆ ਵਿੱਚੋਂ ਇੱਕ ਦੀ ਚੋਣ ਕਰਨ ਦੀ ਲੋੜ ਹੈ, ਤਾਂ ਭੁਜੀਆ ਦੀ ਚੋਣ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤਾਜ਼ੇ, ਚੰਗੀ ਕੁਆਲਿਟੀ ਦੇ ਤੇਲ ਤੇ ਹੋਰ ਸਮੱਗਰੀਆਂ ਦੀ ਵਰਤੋਂ ਕਰਕੇ ਇਸ ਨੂੰ ਘਰ ਵਿੱਚ ਬਣਾ ਸਕਦੇ ਹੋ ਤਾਂ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ।
ਇਹ ਵੀ ਪੜ੍ਹੋ: Amritsar News: ਖੇਤੀ ਮੰਤਰੀ ਦੀ ਕਿਸਾਨਾਂ ਨੂੰ ਅਪੀਲ! ਕਾਹਲੀ 'ਚ ਗਿੱਲੀ ਫ਼ਸਲ ਮੰਡੀ ਲੈ ਕੇ ਨਾ ਆਇਓ...
ਅੰਤ ਵਿੱਚ, ਜੇਕਰ ਤੁਹਾਨੂੰ ਕੋਈ ਵੀ ਸਿਹਤ ਸਬੰਧੀ ਸਮੱਸਿਆ ਹੈ ਜਿਵੇਂ ਕਿ ਕੈਲੋਰੀ ਨਾਲ ਭਰਪੂਰ ਭੋਜਨਾਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਮਾਹਰ ਅਨੁਸਾਰ ਇਨ੍ਹਾਂ ਸਨੈਕਸਾਂ ਦੀ ਬਜਾਏ, ਘਰ ਵਿੱਚ ਸਿਹਤਮੰਦ ਸਨੈਕਸ ਬਣਾਓ, ਜਿਵੇਂ ਮੱਖਾਣਾ ਭੇਲ, ਮੂੰਗਫਲੀ ਦਾ ਸਲਾਦ ਤੇ ਮੱਕੀ ਦਾ ਸਲਾਦ।
ਇਹ ਵੀ ਪੜ੍ਹੋ: Chaypatti: ਚਾਹ ਬਣਾਉਣ ਤੋਂ ਬਾਅਦ ਨਾ ਸੁੱਟੋ ਬਚੀ ਹੋਈ ਚਾਹ ਪੱਤੀ, ਇਨ੍ਹਾਂ ਕੰਮਾਂ 'ਚ ਕੀਤਾ ਜਾ ਸਕਦਾ ਹੈ ਇਸਤੇਮਾਲ