ਨਵੇਂ ਟ੍ਰੈਫ਼ਿਕ ਚਲਾਨ ਨਿਯਮ, ਘਰੋਂ ਗੱਡੀ ਲੈ ਕੇ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ…
New Traffic Rule: ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੀ ਨਿਯਮ ਨੂੰ ਤੋੜਨ ਵਾਲਿਆਂ ਦੀ ਵੀਡੀਓ ਬਣਾਉਣੀ ਪਵੇਗੀ, ਸਿਰਫ ਫੋਟੋਆਂ ਹੀ ਕੰਮ ਨਹੀਂ ਕਰਨਗੀਆਂ।
New Traffic Rule: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕੁਝ ਸਮਾਂ ਪਹਿਲਾਂ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਚਲਾਨ ਕੱਟਣ ਦੇ 15 ਦਿਨਾਂ ਬਾਅਦ ਹੀ ਨੋਟਿਸ ਮਿਲੇਗਾ। ਪੁਲਿਸ ਨੇ ਨਵੇਂ ਨਿਯਮਾਂ ਮੁਤਾਬਕ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਬਾਰੇ ਲੋਕਾਂ ਦੀ ਵੱਖ-ਵੱਖ ਰਾਏ ਹੈ।
ਸੋਧੇ ਹੋਏ ਮੋਟਰ ਵਹੀਕਲਜ਼ ਐਕਟ ਅਧੀਨ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਸ ਦਾ ਨਿਬੇੜਾ ਹੋਣ ਤੱਕ ਸਬੂਤਾਂ ਨੂੰ ਰਿਕਾਰਡ ਵਿੱਚ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੀ ਨਿਯਮ ਨੂੰ ਤੋੜਨ ਵਾਲਿਆਂ ਦੀ ਵੀਡੀਓ ਬਣਾਉਣੀ ਪਵੇਗੀ, ਸਿਰਫ ਫੋਟੋਆਂ ਹੀ ਕੰਮ ਨਹੀਂ ਕਰਨਗੀਆਂ।
ਹੁਣ ਤੱਕ ਇੰਝ ਹੁੰਦਾ ਸੀ
ਇਸ ਨਿਯਮ ਕਾਰਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨੂੰ ਨੋਟਿਸ ਤੱਕ ਪਹੁੰਚਣ ਵਿੱਚ ਲੰਬਾ ਸਮਾਂ ਲਗਦਾ ਸੀ ਤੇ ਚਲਾਨ ਜਮ੍ਹਾਂ ਕਰਵਾਉਣ ਵਿੱਚ ਦੇਰੀ ਹੁੰਦੀ ਸੀ ਤੇ ਸਰਕਾਰ ਦੀ ਆਮਦਨ ਘਟਦੀ ਸੀ। ਦਿੱਲੀ ਟ੍ਰੈਫਿਕ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਲਈ, ਬਹੁਤ ਸਾਰੇ ਚੌਰਾਹਿਆਂ ਤੇ ਸੀਸੀਟੀਵੀ ਕੈਮਰੇ ਅਤੇ ਸਾਈਨ ਬੋਰਡ ਲਗਾਏ ਗਏ ਹਨ ਤੇ ਹੋਰ ਬਹੁਤ ਸਾਰੇ ਚੌਰਾਹਿਆਂ ਤੇ ਹੋਰ ਲਗਾਏ ਜਾਣਗੇ।
ਵੀਡੀਓ ਬਣਾਉਣੀ ਹੋਵੇਗੀ
ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਦੀਆਂ ਤਸਵੀਰਾਂ ਲੈ ਕੇ ਨਾ ਸਿਰਫ ਚਲਾਨ ਕੱਟ ਸਕਣਗੇ, ਬਲਕਿ ਉਨ੍ਹਾਂ ਨੂੰ ਇਸ ਲਈ ਉਨ੍ਹਾਂ ਦੇ ਵੀਡੀਓ ਵੀ ਬਣਾਉਣੇ ਪੈਣਗੇ। ਨੋਟੀਫਿਕੇਸ਼ਨ ਅਨੁਸਾਰ, ਚਲਾਨ ਜਾਰੀ ਕਰਨ ਲਈ ਇਲੈਕਟ੍ਰੌਨਿਕ ਇਨਫੋਰਸਮੈਂਟ ਉਪਕਰਣ ਦੀ ਵਰਤੋਂ ਕੀਤੀ ਜਾਏਗੀ।
ਇਹ ਟੈਕਨਾਲੌਜੀ ਕਰੇਗੀ ਮਦਦ
ਨਵੇਂ ਟ੍ਰੈਫਿਕ ਨਿਯਮਾਂ ਸਅਨੁਸਾਰ, ਇਲੈਕਟ੍ਰੌਨਿਕ ਇਨਫੋਰਸਮੈਂਟ ਉਪਕਰਣਾਂ ਵਿੱਚ ਸਪੀਡ ਕੈਮਰੇ, ਸੀਸੀਟੀਵੀ ਕੈਮਰੇ, ਡੈਸ਼ਬੋਰਡ ਕੈਮਰੇ, ਸਪੀਡ ਗੰਨ, ਬੌਡੀ ਵੀਏਰੇਬਲ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ, ਵੇਟ-ਇਨ ਮਸ਼ੀਨਾਂ ਤੇ ਹੋਰ ਬਹੁਤ ਸਾਰੀਆਂ ਤਕਨੀਕਾਂ ਸ਼ਾਮਲ ਹਨ।
ਟ੍ਰੈਫਿਕ ਪੁਲਿਸ ਅਧਿਕਾਰੀ ਅਨੁਸਾਰ, ਨਵੀਂ ਤਕਨੀਕ ਦੀ ਵਰਤੋਂ ਕਰਨ ਦਾ ਇੱਕ ਫਾਇਦਾ ਇਹ ਵੀ ਹੋਵੇਗਾ ਕਿ ਪੁਲਿਸ ਵਾਲਿਆਂ ਨਾਲ ਦੁਰਵਿਹਾਰ ਕਰਨ ਵਾਲੇ ਡਰਾਈਵਰਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋ ਸਕੇਗੀ।
ਇਹ ਵੀ ਪੜ੍ਹੋ: India Coronavirus: 160 ਦਿਨਾਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੇ ਕੋਰੋਨਾ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin