Porsche Car: 14 ਲੱਖ ਰੁਪਏ 'ਚ ਮਿਲ ਰਹੀ ਲਗਜ਼ਰੀ ਪੋਰਸ਼ ਕਾਰ, ਕੰਪਨੀ ਨੇ ਖੁਦ ਦਿੱਤਾ ਇਸ਼ਤਿਹਾਰ, ਬੁਕਿੰਗ ਨੂੰ ਲੈ ਕੇ ਮੱਚੀ ਦੌੜ
ਉੱਤਰੀ ਚੀਨ ਦੇ ਇੱਕ ਸ਼ਹਿਰ ਯਿਨਚੁਆਨ 'ਚ ਇੱਕ ਪੋਰਸ਼ ਡੀਲਰ ਨੇ ਇੱਕ ਆਨਲਾਈਨ ਇਸ਼ਤਿਹਾਰ 'ਚ 124,000 ਯੂਆਨ (ਲਗਭਗ 18,000 ਅਮਰੀਕੀ ਡਾਲਰ) 'ਚ ਬਹੁਤ ਮਸ਼ਹੂਰ 2023 ਪੈਨਾਮੇਰਾ ਮਾਡਲ ਨੂੰ ਸੂਚੀਬੱਧ ਕੀਤਾ ਸੀ।
Porsche Panamera: ਜੇਕਰ ਤੁਸੀਂ ਸਭ ਤੋਂ ਸਸਤੀ ਪੋਰਸ਼ ਕਾਰ ਵੀ ਖਰੀਦਦੇ ਹੋ ਤਾਂ ਇਸ ਦੀ ਕੀਮਤ 80 ਲੱਖ ਰੁਪਏ ਤੋਂ ਵੱਧ ਹੋਵੇਗੀ। ਅਜਿਹੇ 'ਚ ਜੇਕਰ ਕੰਪਨੀ ਖੁਦ ਇਸ਼ਤਿਹਾਰ ਦਿੰਦੀ ਹੈ ਕਿ ਤੁਸੀਂ ਸਿਰਫ਼ 14 ਲੱਖ ਰੁਪਏ 'ਚ ਪੋਰਸ਼ ਖਰੀਦ ਸਕਦੇ ਹੋ ਤਾਂ ਬੁਕਿੰਗ ਲਈ ਭਾਜੜਾਂ ਪੈਣੀਆਂ ਜ਼ਰੂਰੀ ਹਨ। ਅਜਿਹਾ ਹੀ ਹੋਇਆ, ਜਿਵੇਂ ਹੀ ਕੰਪਨੀ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਕਿ ਪੋਰਸ਼ ਸਿਰਫ਼ 14 ਲੱਖ ਰੁਪਏ 'ਚ ਖਰੀਦੀ ਜਾ ਸਕਦੀ ਹੈ, ਲੱਖਾਂ ਲੋਕਾਂ ਨੇ ਤੁਰੰਤ ਕਾਰ ਬੁੱਕ ਕਰ ਦਿੱਤੀ। ਹਾਲਾਂਕਿ ਬਾਅਦ 'ਚ ਕੰਪਨੀ ਨੂੰ ਪਤਾ ਲੱਗਿਆ ਕਿ ਉਸ ਨੇ ਇਸ਼ਤਿਹਾਰ 'ਚ ਗਲਤ ਕੀਮਤ ਲਿਖੀ ਸੀ। ਬੁਕਿੰਗ ਕਰਵਾਉਣ ਵਾਲੇ ਗਾਹਕਾਂ ਤੋਂ ਮੁਆਫ਼ੀ ਮੰਗੀ ਅਤੇ ਫਿਰ ਉਨ੍ਹਾਂ ਦੀ ਬੁਕਿੰਗ ਰਕਮ ਵਾਪਸ ਕਰ ਦਿੱਤੀ। ਉਂਜ, ਜਿਸ ਕਾਰ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਉਸ ਦੀ ਅਸਲ ਕੀਮਤ 1.21 ਕਰੋੜ ਰੁਪਏ ਹੈ।
ਚੀਨ 'ਚ ਛਪਿਆ ਇਸ਼ਤਿਹਾਰ
ਉੱਤਰੀ ਚੀਨ ਦੇ ਇੱਕ ਸ਼ਹਿਰ ਯਿਨਚੁਆਨ 'ਚ ਇੱਕ ਪੋਰਸ਼ ਡੀਲਰ ਨੇ ਇੱਕ ਆਨਲਾਈਨ ਇਸ਼ਤਿਹਾਰ 'ਚ 124,000 ਯੂਆਨ (ਲਗਭਗ 18,000 ਅਮਰੀਕੀ ਡਾਲਰ) 'ਚ ਬਹੁਤ ਮਸ਼ਹੂਰ 2023 ਪੈਨਾਮੇਰਾ ਮਾਡਲ ਨੂੰ ਸੂਚੀਬੱਧ ਕੀਤਾ ਸੀ, ਜੋ ਕਿ ਕਾਰ ਦੀ ਅਸਲ ਸ਼ੁਰੂਆਤੀ ਕੀਮਤ ਦਾ ਸਿਰਫ਼ ਅੱਠਵਾਂ ਹਿੱਸਾ ਹੈ। ਬਲੂਮਬਰਗ ਮੁਤਾਬਕ ਇਸ਼ਤਿਹਾਰ ਨੂੰ ਦੇਖਦੇ ਹੀ ਇਸ ਕਾਰ ਨੂੰ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਗਈ ਅਤੇ ਕਈ ਲੋਕ ਡੀਲਰ ਕੋਲ ਪਹੁੰਚ ਗਏ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਫਰਜ਼ੀ ਇਸ਼ਤਿਹਾਰ ਹੈ।
ਕੰਪਨੀ ਨੇ ਮੁਆਫ਼ੀ ਮੰਗੀ
ਇਸ਼ਤਿਹਾਰ ਨੂੰ ਦੇਖ ਕੇ ਸੈਂਕੜੇ ਲੋਕਾਂ ਨੇ ਇਸ ਕਾਰ ਲਈ ਬੁਕਿੰਗ ਕਰਵਾਈ ਅਤੇ 911 ਯੂਆਨ ਦੀ ਐਡਵਾਂਸ ਪੇਮੈਂਟ ਵੀ ਕੀਤੀ। ਪੋਰਸ਼ ਨੇ ਇਹ ਖੁਲਾਸਾ ਕੀਤਾ ਹੈ ਕਿ "ਇਹ ਲਿਸਟਿੰਗ ਰਿਟੇਲ ਪ੍ਰਾਈਜ਼ ਕੰਪਨੀ ਵੱਲੋਂ ਇੱਕ ਗੰਭੀਰ ਗਲਤੀ ਸੀ।" ਜਰਮਨ ਨਿਰਮਾਤਾ ਨੇ ਇਸ ਇਸ਼ਤਿਹਾਰ ਨੂੰ ਬਹੁਤ ਜਲਦੀ ਹਟਾ ਦਿੱਤਾ, ਪਰ ਫਿਰ ਵੀ ਕਾਰ ਬ੍ਰਾਂਡ ਨੂੰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਕਾਫੀ ਟ੍ਰੋਲ ਕੀਤਾ ਗਿਆ। ਪੋਰਸ਼ ਨੇ ਨਾਮ ਨਾ ਦੱਸਦਿਆਂ ਕਿਹਾ ਕਿ ਚੀਨ 'ਚ ਇੱਕ ਡੀਲਰ ਨੇ ਪਨਾਮੇਰਾ ਲਈ ਐਡਵਾਂਸ ਭੁਗਤਾਨ ਕਰਨ ਵਾਲੇ ਪਹਿਲੇ ਗਾਹਕ ਨਾਲ ਸੰਪਰਕ ਕੀਤਾ ਸੀ ਅਤੇ ਇਸ ਕਾਰ ਲਈ ਇੱਕ ਸਕਾਰਾਤਮਕ ਗੱਲਬਾਤ ਹੋਈ ਸੀ।
ਕਿਹੜੀ ਹੈ ਇਹ ਕਾਰ, ਕਿੰਨੀ ਐਵਰੇਜ਼?
ਪੋਰਸ਼ ਪੈਨਾਮੇਰਾ 'ਚ 4 ਪੈਟਰੋਲ ਇੰਜਣ ਦੇ ਆਪਸ਼ਨ ਮਿਲਦੇ ਹਨ, ਜਿਨ੍ਹਾਂ 'ਚ 8 ਸਿਲੰਡਰ 2899 ਸੀਸੀ, 2999 ਸੀਸੀ, 3996 ਸੀਸੀ ਅਤੇ 2894 ਸੀਸੀ ਇੰਜਣ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ਮਿਲਦੇ ਹਨ। ਵੇਰੀਐਂਟ ਅਤੇ ਫਿਊਲ ਦੀ ਕਿਸਮ ਦੇ ਆਧਾਰ 'ਤੇ ਪੈਨਾਮੇਰਾ ਦੀ ਮਾਈਲੇਜ਼ 10.75 kmpl ਹੈ। ਪੈਨਾਮੇਰਾ 5 ਸੀਟਰ ਕਾਰ ਹੈ।