One Nation One PUC: ਡਰਾਈਵਰਾਂ ਨੂੰ ਰਾਹਤ, ਸਰਕਾਰ ਨੇ PUC ਲਈ ਬਣਾਏ ਇਹ ਨਵੇਂ ਨਿਯਮ
ਮੰਤਰਾਲਾ ਪੀਯੂਸੀ (PUC) ਸਰਟੀਫਿਕੇਟ ਨੂੰ ਕੌਮੀ ਰਜਿਸਟਰ ਦੇ ਪੀਯੂਸੀ ਡਾਟਾਬੇਸ (PUC Database) ਨਾਲ ਜੋੜਨ ਦੀ ਤਿਆਰੀ ਵੀ ਕਰ ਰਿਹਾ ਹੈ। ਕੇਂਦਰੀ ਮੋਟਰ ਵਾਹਨ ਨਿਯਮ 1989 ਵਿਚ ਸੋਧ ਕਰਨ ਤੋਂ ਬਾਅਦ, ਸਰਕਾਰ ਹੁਣ ਪੀਯੂਸੀ ਫਾਰਮ 'ਤੇ ਇਕ ਕਿ QR ਕੋਡ ਵੀ ਦੇਵੇਗੀ।
ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਬਾਰੇ ਕੇਂਦਰੀ ਮੰਤਰਾਲੇ ਨੇ ਡਰਾਇਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਤਰਾਲੇ ਨੇ ਦੇਸ਼ ਭਰ ਵਿਚ ਚੱਲਣ ਵਾਲੇ ਸਾਰੇ ਵਾਹਨਾਂ ਲਈ ਇਕੋ ਪੀਯੂਸੀ (ਪ੍ਰਦੂਸ਼ਣ ਅੰਡਰ ਕੰਟਰੋਲ - PUC) ਸਰਟੀਫ਼ਿਕੇਟ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿਚ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਇਕੋ ਵਾਹਨ ਲਈ ਪੀਯੂਸੀ (PUC) ਸਰਟੀਫਿਕੇਟ ਬਣਾਉਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ।
ਇਸ ਨੋਟੀਫਿਕੇਸ਼ਨ ਤੋਂ ਬਾਅਦ, ਹੁਣ ਵਾਹਨ ਮਾਲਕਾਂ ਨੂੰ ਆਪਣੀ ਮੌਜੂਦਾ ਪੀਯੂਸੀ (PUC) ਦੀ ਵੈਧਤਾ ਖਤਮ ਹੋਣ ਤੱਕ ਕਿਸੇ ਹੋਰ ਰਾਜ ਵਿੱਚ ਬਣੇ ਪੀਯੂਸੀ ਸਰਟੀਫਿਕੇਟ ਪ੍ਰਾਪਤ ਨਹੀਂ ਕਰਨੇ ਪੈਣਗੇ।
PUC ਫਾਰਮ ਤੇ QR ਕੋਡ
ਇਸ ਤੋਂ ਇਲਾਵਾ ਮੰਤਰਾਲਾ ਪੀਯੂਸੀ (PUC) ਸਰਟੀਫਿਕੇਟ ਨੂੰ ਕੌਮੀ ਰਜਿਸਟਰ ਦੇ ਪੀਯੂਸੀ ਡਾਟਾਬੇਸ (PUC Database) ਨਾਲ ਜੋੜਨ ਦੀ ਤਿਆਰੀ ਵੀ ਕਰ ਰਿਹਾ ਹੈ। ਕੇਂਦਰੀ ਮੋਟਰ ਵਾਹਨ ਨਿਯਮ 1989 ਵਿਚ ਸੋਧ ਕਰਨ ਤੋਂ ਬਾਅਦ, ਸਰਕਾਰ ਹੁਣ ਪੀਯੂਸੀ ਫਾਰਮ 'ਤੇ ਇਕ ਕਿ QR ਕੋਡ ਵੀ ਦੇਵੇਗੀ, ਜਿਸ ਰਾਹੀਂ ਵਾਹਨ, ਵਾਹਨ ਮਾਲਕ ਅਤੇ ਗੈਸ ਨਿਕਾਸ ਦੀ ਸਥਿਤੀ ਦਾ ਵੇਰਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਾਹਨ ਮਾਲਕ ਦਾ ਨਾਮ ਅਤੇ ਪਤਾ, ਫੋਨ ਨੰਬਰ, ਇੰਜਣ ਅਤੇ ਚੈਸੀ ਨੰਬਰ ਵੀ ਨਵੀਂ PUC ਵਿਚ ਦਿੱਤੇ ਜਾਣਗੇ। ਇਸ ਦੀ ਸਹਾਇਤਾ ਨਾਲ, ਕੋਈ ਵੀ ਵਿਅਕਤੀ ਕਿਸੇ ਖਾਸ ਵਾਹਨ ਦਾ ਵੇਰਵਾ ਪ੍ਰਾਪਤ ਕਰ ਸਕੇਗਾ।
ਭੇਜਿਆ ਜਾਵੇਗਾ SMS
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰੀ ਮੋਟਰ ਵਾਹਨ ਨਿਯਮਾਂ 1989 ਦੇ ਤਹਿਤ ਦੇਸ਼ ਭਰ ਵਿੱਚ ਜਾਰੀ ਕੀਤੇ ਜਾਣ ਵਾਲੇ ਪੀਯੂਸੀ (PUC) ਭਾਵ ਪ੍ਰਦੂਸ਼ਣ ਸਰਟੀਫਿਕੇਟ ਦੇ ਸਾਂਝੇ ਫਾਰਮੈਟ ਲਈ 14 ਜੂਨ 2021 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿਚ ਵਾਹਨ ਮਾਲਕ ਦਾ ਮੋਬਾਈਲ ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ 'ਤੇ ਤਸਦੀਕ ਅਤੇ ਫੀਸਾਂ ਲਈ ਐਸਐਮਐਸ ਅਲਰਟ ਭੇਜੇ ਜਾਣਗੇ।
ਇਹ ਵੀ ਪੜ੍ਹੋ: ਇੱਕ ‘ਸ਼ਾਹੀ ਗ਼ਲਤੀ’ ਕਾਰਨ ਮਾਲੇਰਕੋਟਲਾ ਜ਼ਿਲ੍ਹੇ ਦੇ 60 ਪਿੰਡ ਨਹਿਰੀ ਪਾਣੀ ਤੋਂ ਵਾਂਝੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin