ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੁਣ ਰਾਇਲ ਐਨਫੀਲਡ ਆਪਣੇ ਦੋ ਨਵੇਂ ਮੋਟਰਸਾਈਕਲ ਦੁਨੀਆ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ 4 ਨਵੰਬਰ ਨੂੰ ਲਾਂਚ ਕਰੇਗੀ। ਲੋਕ ਲਗਭਗ ਦੋ ਸਾਲਾਂ ਤੋਂ ਇਸ ਬ੍ਰਾਂਡ ਦੇ ਇੱਕ ਹੋਰ ਨਵੇਂ ਮਾਡਲ ਦੀ ਉਡੀਕ ਕਰ ਰਹੇ..
Royal Enfield New Bikes: ਬ੍ਰਿਟਿਸ਼ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਦੀਆਂ ਬਾਈਕਸ ਸਿਰਫ ਭਾਰਤ ਅਤੇ ਇੰਗਲੈਂਡ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਕਾਫੀ ਮਸ਼ਹੂਰ ਹਨ। ਰਾਇਲ ਐਨਫੀਲਡ ਬਾਈਕਸ ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਕ੍ਰੇਜ਼ ਹੈ। ਹੁਣ ਰਾਇਲ ਐਨਫੀਲਡ ਆਪਣੇ ਦੋ ਨਵੇਂ ਮੋਟਰਸਾਈਕਲ ਦੁਨੀਆ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ 4 ਨਵੰਬਰ ਨੂੰ ਲਾਂਚ ਕਰੇਗੀ। ਲੋਕ ਲਗਭਗ ਦੋ ਸਾਲਾਂ ਤੋਂ ਇਸ ਬ੍ਰਾਂਡ ਦੇ ਇੱਕ ਹੋਰ ਨਵੇਂ ਮਾਡਲ ਦੀ ਉਡੀਕ ਕਰ ਰਹੇ ਹਨ। Royal Enfield Interceptor Bear 650 ਇਸ ਹਫਤੇ 5 ਨਵੰਬਰ ਨੂੰ ਬਾਜ਼ਾਰ ਵਿੱਚ ਆਵੇਗਾ। ਨਵੰਬਰ ਦੇ ਪਹਿਲੇ ਹਫਤੇ 'ਚ ਹੀ ਦੋ ਪਾਵਰਫੁੱਲ ਬਾਈਕਸ ਲਾਂਚ ਹੋਣ ਜਾ ਰਹੀਆਂ ਹਨ।
ਹੋਰ ਪੜ੍ਹੋ : ਪਰਿਵਾਰ ਲਈ ਚਾਹੁੰਦੇ ਹੋ ਬੈਸਟ 7-ਸੀਟਰ ਕਾਰ? ਸਿਰਫ 6 ਲੱਖ ਰੁਪਏ 'ਚ ਇਹ ਰਿਹਾ ਵਧੀਆ ਆਪਸ਼ਨ
ਰਾਇਲ ਐਨਫੀਲਡ ਇਲੈਕਟ੍ਰਿਕ
ਰਾਇਲ ਐਨਫੀਲਡ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ ਦੇ ਨਾਲ EV ਸੈਗਮੈਂਟ 'ਚ ਐਂਟਰੀ ਕਰਨ ਜਾ ਰਹੀ ਹੈ। ਬ੍ਰਿਟਿਸ਼ ਵਾਹਨ ਨਿਰਮਾਤਾਵਾਂ ਨੇ ਇਸ ਬਾਈਕ ਬਾਰੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ। ਇਸ ਟੀਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਾਈਕ 4 ਨਵੰਬਰ ਨੂੰ ਬਾਜ਼ਾਰ 'ਚ ਲਾਂਚ ਹੋਣ ਜਾ ਰਹੀ ਹੈ। ਰਾਇਲ ਐਨਫੀਲਡ ਦੀਆਂ ਹੋਰ ਬਾਈਕਸ ਦੀ ਤੁਲਨਾ 'ਚ ਇਹ ਇਲੈਕਟ੍ਰਿਕ ਮੋਟਰਸਾਈਕਲ ਪਤਲੀ ਬਾਡੀ ਦੇ ਨਾਲ ਆ ਸਕਦੀ ਹੈ।
ਰਾਇਲ ਐਨਫੀਲਡ ਦੀ ਇਲੈਕਟ੍ਰਿਕ ਰੇਂਜ 100 ਤੋਂ 160 ਕਿਲੋਮੀਟਰ ਤੱਕ ਹੋ ਸਕਦੀ ਹੈ। ਇਸ ਬਾਈਕ ਦੇ ਇਲੈਕਟ੍ਰਿਕ ਹੋਣ ਕਾਰਨ ਇਸ ਮੋਟਰਸਾਈਕਲ ਦੀ ਕੀਮਤ ਬਾਜ਼ਾਰ 'ਚ ਮੌਜੂਦ ਹੋਰ ਰਾਇਲ ਐਨਫੀਲਡ ਦੇ ਮੁਕਾਬਲੇ ਜ਼ਿਆਦਾ ਹੋ ਸਕਦੀ ਹੈ।
ਰਾਇਲ ਐਨਫੀਲਡ ਬੀਅਰ 650
Royal Enfield Bear 650 ਨੂੰ ਇੰਟਰਸੈਪਟਰ ਬਾਈਕ ਦੀ ਤਰ੍ਹਾਂ 650cc ਪਲੇਟਫਾਰਮ ਮਿਲ ਸਕਦਾ ਹੈ। ਪਰ ਇਸ ਬਾਈਕ 'ਚ ਇੰਟਰਸੈਪਟਰ 650 ਦੇ ਮੁਕਾਬਲੇ ਕੁਝ ਵੱਖ-ਵੱਖ ਤਰ੍ਹਾਂ ਦੇ ਵ੍ਹੀਲ ਪਾਏ ਜਾ ਸਕਦੇ ਹਨ। ਬਾਈਕ 'ਚ 17 ਇੰਚ ਦੇ ਵ੍ਹੀਲਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਾਇਲ ਐਨਫੀਲਡ ਦੀ ਇਸ ਨਵੀਂ ਬਾਈਕ ਨੂੰ 184 mm ਦੀ ਗਰਾਊਂਡ ਕਲੀਅਰੈਂਸ ਦਿੱਤੀ ਜਾਵੇਗੀ। ਇਸ ਤੋਂ ਇਲਾਵਾ USB ਟਾਈਪ C ਚਾਰਜਿੰਗ ਪੋਰਟ ਵੀ ਮਿਲ ਸਕਦਾ ਹੈ।
ਰਾਇਲ ਐਨਫੀਲਡ ਦੀ ਇਸ ਨਵੀਂ ਬਾਈਕ 'ਚ 648 ਸੀਸੀ ਆਇਲ ਅਤੇ ਏਅਰ-ਕੂਲਡ ਪੈਰਲਲ-ਟਵਿਨ ਇੰਜਣ ਹੈ, ਜੋ 7,150 rpm 'ਤੇ 47 bhp ਦੀ ਪਾਵਰ ਪੈਦਾ ਕਰਦਾ ਹੈ ਅਤੇ 5,150 rpm 'ਤੇ 56.5 Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 'ਚ ਇੰਜਣ ਦੇ ਨਾਲ-ਨਾਲ 6-ਸਪੀਡ ਗਿਅਰ ਬਾਕਸ ਵੀ ਦਿੱਤਾ ਜਾਵੇਗਾ। ਰਾਇਲ ਐਨਫੀਲਡ ਦੀ ਇਸ ਨਵੀਂ ਬਾਈਕ 'ਚ ਡਿਊਲ-ਚੈਨਲ ABS ਲੱਗਿਆ ਹੋਇਆ ਹੈ।