ਪੜਚੋਲ ਕਰੋ

ਫੁੱਲ ਟੈਂਕ 'ਤੇ 700 ਕਿਲੋਮੀਟਰ ਦੌੜੇਗੀ, 60 ਹਜ਼ਾਰ ਤੋਂ ਘੱਟ ਵਾਲੀ ਇਸ ਬਾਈਕ ਦੀ ਜ਼ਬਰਦਸਤ ਵਿਕਰੀ

ਜੇਕਰ ਤੁਸੀਂ ਵੀ ਇੱਕ ਬਜਟ ਫ੍ਰੈਂਡਲੀ ਲੀ ਬਾਈਕ ਲੱਭ ਰਹੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਜੀ ਹਾਂ ਜਿਵੇਂ ਹਰ ਕੋਈ ਜਾਣਦਾ ਹੀ ਹੈ ਕਿ ਹੀਰੋ HF ਡੀਲਕਸ ਭਾਰਤੀ ਬਾਜ਼ਾਰ ਦੀਆਂ ਸਭ ਤੋਂ ਵਧੀਆ...

ਜੇਕਰ ਤੁਸੀਂ ਵੀ ਇੱਕ ਬਜਟ ਫ੍ਰੈਂਡਲੀ ਲੀ ਬਾਈਕ ਲੱਭ ਰਹੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਜੀ ਹਾਂ ਜਿਵੇਂ ਹਰ ਕੋਈ ਜਾਣਦਾ ਹੀ ਹੈ ਕਿ ਹੀਰੋ HF ਡੀਲਕਸ ਭਾਰਤੀ ਬਾਜ਼ਾਰ ਦੀਆਂ ਸਭ ਤੋਂ ਵਧੀਆ ਅਤੇ ਕਿਫਾਇਤੀ ਬਾਈਕਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਜੇ ਵਿਕਰੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਮਹੀਨੇ, ਯਾਨੀ ਜੁਲਾਈ 2025 ਵਿੱਚ ਇਸ ਨੇ ਵਿਕਰੀ ਦੇ ਮਾਮਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮਹੀਨੇ HF ਡੀਲਕਸ ਦੀ 71 ਹਜ਼ਾਰ 477 ਯੂਨਿਟਾਂ ਵਿਕੀਆਂ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 53 ਫੀਸਦੀ ਦੀ ਵਾਧਾ ਦਰਸਾਉਂਦਾ ਹੈ।

ਦੋ ਵੈਰੀਅੰਟਸ 'ਚ ਆਉਂਦੀ ਇਹ ਬਾਈਕ

ਹੀਰੋ HF ਡੀਲਕਸ 2025 ਮਾਡਲ ਇੱਕ ਲੋਕਪ੍ਰਿਯ ਅਤੇ ਕਿਫਾਇਤੀ ਕੰਮਯੂਟਰ ਬਾਈਕ ਹੈ। ਹੀਰੋ HF ਡੀਲਕਸ ਦੀ ਐਕਸ-ਸ਼ੋਰੂਮ ਕੀਮਤ ਦਿੱਲੀ ਵਿੱਚ 59 ਹਜ਼ਾਰ 998 ਰੁਪਏ ਤੋਂ ਲੈ ਕੇ 70 ਹਜ਼ਾਰ 618 ਰੁਪਏ ਤੱਕ ਹੈ। ਜੇ ਓਨ-ਰੋਡ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ 70 ਹਜ਼ਾਰ 508 ਰੁਪਏ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਨੂੰ ਕਿਕ ਸਟਾਰਟ ਅਤੇ ਸੈਲਫ ਸਟਾਰਟ ਵਰਗੇ ਵੈਰੀਅੰਟਸ ਵਿੱਚ ਵੇਚਦੀ ਹੈ।


ਹੀਰੋ HF ਡੀਲਕਸ ਦੇ ਫੀਚਰ

ਹੀਰੋ HF ਡੀਲਕਸ ਦੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਆਕਰਸ਼ਕ ਅਤੇ ਮਾਡਰਨ ਲੁੱਕ ਵਾਲੀ ਬਾਈਕ ਹੈ। ਇਸ ਦੀ ਸਟਾਈਲਿਸ਼ ਬਾਡੀ ਇਸਨੂੰ ਹੋਰ ਵੀ ਬਿਹਤਰ ਦਿਖਾਉਂਦੀ ਹੈ। ਬਾਈਕ ਦੀ ਸੀਟ ਬਹੁਤ ਆਰਾਮਦਾਇਕ ਹੈ ਅਤੇ ਹਲਕੇ ਵਜ਼ਨ ਕਾਰਨ ਇਸਨੂੰ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਹੀਰੋ HF ਡੀਲਕਸ ਦੇ ਫੀਚਰਾਂ ਵਿੱਚ ਬਿਹਤਰ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ, ਜਿਸਦਾ ਸਸਪੈਂਸ਼ਨ ਸਿਸਟਮ ਵੀ ਕਾਫ਼ੀ ਚੰਗਾ ਹੈ। ਬਾਈਕ ਵਿੱਚ ਤੁਹਾਨੂੰ ਡਿਜੀਟਲ ਮੀਟਰ, ਇਗਨੀਸ਼ਨ ਸਿਸਟਮ ਅਤੇ ਬਿਹਤਰ ਹੈਂਡਲਿੰਗ ਲਈ ਟਿਊਬਲੈਸ ਟਾਇਰ ਵੀ ਮਿਲਦਾ ਹੈ।


ਹੀਰੋ HF ਡੀਲਕਸ ਦਾ ਪਾਵਰਫੁਲ ਇੰਜਣ

ਹੀਰੋ HF ਡੀਲਕਸ ਵਿੱਚ 97.2cc ਦਾ ਏਅਰ-ਕੂਲਡ, 4-ਸਟ੍ਰੋਕ ਸਿੰਗਲ-ਸਿਲਿੰਡਰ, OHC ਤਕਨੀਕ ਵਾਲਾ ਇੰਜਣ ਮਿਲਦਾ ਹੈ। ਟਰਾਂਸਮਿਸ਼ਨ ਲਈ ਇਸ ਵਿੱਚ 4-ਸਪੀਡ ਗੀਅਰਬਾਕਸ ਦਿੱਤਾ ਗਿਆ ਹੈ, ਜੋ ਬਹੁਤ ਸ਼ਾਨਦਾਰ ਸ਼ਿਫਟਿੰਗ ਅਨੁਭਵ ਪ੍ਰਦਾਨ ਕਰਦਾ ਹੈ। ਹੀਰੋ ਦੀ ਇਸ ਡੇਲੀ ਕੰਮਯੂਟਰ ਬਾਈਕ ਨੂੰ 9.6 ਲੀਟਰ ਦੀ ਫ਼ਿਊਲ ਟੈਂਕ ਸਮਰੱਥਾ ਨਾਲ ਪੇਸ਼ ਕੀਤਾ ਗਿਆ ਹੈ।

ਹੀਰੋ HF ਡੀਲਕਸ ਨੂੰ ਇੱਕ ਵਾਰ ਫੁੱਲ ਭਰਨ ‘ਤੇ 700 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸਦੇ ਨਾਲ-ਨਾਲ, ਹਾਲ ਹੀ ਵਿੱਚ ਕੰਪਨੀ ਨੇ Hero HF Deluxe Pro ਨੂੰ ਕਈ ਸ਼ਾਨਦਾਰ ਅਤੇ ਨਵੇਂ ਫੀਚਰਾਂ ਨਾਲ ਲਾਂਚ ਕੀਤਾ ਹੈ। ਇਸ ਬਾਈਕ ਵਿੱਚ i3S ਤਕਨੀਕ ਦਿੱਤੀ ਗਈ ਹੈ, ਜਿਸ ਨਾਲ ਫ਼ਿਊਲ ਦੀ ਬਚਤ ਹੁੰਦੀ ਹੈ।

ਟਾਪ ਹੈਡਲਾਈਨ

ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
Embed widget