ਹੁਣ ਨਹੀਂ ਹੋਣਗੀਆਂ ਕਾਰਾਂ ਚੋਰੀ, ਆਪਣੀ ਕਾਰ ਚੋਰਾਂ ਤੋਂ ਇੰਝ ਬਚਾਓ
ਕਾਰ ’ਚ ਜੀਪੀਐੱਸ ਵਹੀਕਲ ਟ੍ਰੈਕਿੰਗ ਡਿਵਾਈਸ ਲੱਗਾ ਹੋਣ ’ਤੇ ਕਿਸੇ ਵੀ ਸਮੇਂ ਗੱਡੀ ਦੀ ਲੋਕੇਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ।
ਅੱਜ-ਕੱਲ੍ਹ ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਵਾਹਨ ਚੋਰਾਂ ਦੀ ਨਜ਼ਰ ਤੁਹਾਡੀ ਗੱਡੀ ਉੱਤੇ ਵੀ ਪੈ ਸਕਦੀ ਹੈ। ਇਸ ਲਈ ਇੱਥੇ ਦਿੱਤੀਆਂ ਕੁਝ ਗੱਲਾਂ ਦਾ ਧਿਆਨ ਰੱਖਣ ਨਾਲ ਤੁਸੀਂ ਆਪਣੀ ਕਾਰ ਦੀ ਸੁਰੱਖਿਆ ਕਾਫ਼ੀ ਹੱਦ ਤੱਕ ਕਰ ਸਕਦੇ ਹੋ:
ਲੌਕ
ਆਪਣੀ ਕਾਰ ਗੀਅਰ ਲੌਕ, ਸਟੀਅਰਿੰਗ ਲੌਕ, ਇਗਨੀਸ਼ਨ ਲੌਕ, ਡਿੱਕੀ ਲੌਕ, ਸਟਿੱਪਨੀ ਲੌਕ ਤੇ ਹੋਰ ਵਾਧੂ ਲੌਕ ਜਿਹੇ ਉਪਕਰਣ ਲਵਾਓ। ਇਹ ਉਪਕਰਣ ਬਾਜ਼ਾਰ ’ਚ ਕਾਫ਼ੀ ਸਸਤੇ ਵਿੱਚ ਉਪਲਬਧ ਹਨ। ਇਨ੍ਹਾਂ ਡਿਵਾਈਸ ਨੂੰ ਖੋਲ੍ਰਣ ਜਾਂ ਤੋੜਨ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਇੰਨੇ ਨੂੰ ਚੋਰ ਫੜੇ ਜਾ ਸਕਦੇ ਹਨ।
ਜੀਪੀਐਸ ਟ੍ਰੈਕਰ
ਕਾਰ ’ਚ ਜੀਪੀਐੱਸ ਵਹੀਕਲ ਟ੍ਰੈਕਿੰਗ ਡਿਵਾਈਸ ਲੱਗਾ ਹੋਣ ’ਤੇ ਕਿਸੇ ਵੀ ਸਮੇਂ ਗੱਡੀ ਦੀ ਲੋਕੇਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ। ਜੀਪੀਐਸ ਟ੍ਰੈਕਰ ਅਜਿਹੀ ਥਾਂ ’ਤੇ ਫ਼ਿੱਟ ਹੋਣਾ ਚਾਹੀਦਾ ਹੈ, ਜਿੱਥੇ ਉਸ ਨੂੰ ਕੋਈ ਛੇਤੀ ਕਿਤੇ ਵੇਖ ਨਾ ਸਕੇ; ਤਾਂ ਜੋ ਚੋਰੀ ਹੋਣ ’ਤੇ ਚੋਰ ਉਸ ਨੂੰ ਗੱਡੀ ਵਿੱਚੋਂ ਕੱਢ ਨਾ ਸਕੇ।
ਐਂਟੀ-ਥੈਫ਼ਟ ਸਿਸਟਮ
ਗੱਡੀ ਵਿੱਚ ਐਂਟੀ-ਥੈਫ਼ਟ ਸਿਸਟਮ ਜ਼ਰੂਰ ਲਵਾਓ-ਜਿਵੇਂ ਅਲਾਰਮ ਸਿਸਟਮ, ਸੈਂਟਰਲ ਲੌਕਿੰਗ ਸਿਸਟਮ, ਇੰਜਣ ਇੰਮੋਬਿਲਾਈਜ਼ਰ ਸਿਸਟਮ ਆਦਿ।
ਸੁਰੱਖਿਅਤ ਪਾਰਕਿੰਗ ਦੇ ਨਿਯਮ
· ਗੱਡੀ ਹਮੇਸ਼ਾ ਸੁਰੱਖਿਅਤ ਸਥਾਨ ’ਤੇ ਹੀ ਪਾਰਕ ਕਰੋ।
· ਕੋਸ਼ਿਸ਼ ਕਰੋ ਕਿ ਆਥੋਰਾਈਜ਼ਡ ਪਾਰਕਿੰਗ ’ਚ ਹੀ ਕਾਰ ਪਾਰਕ ਕਰੋ। ਜੇ ਕੋਈ ਅਜਿਹੀ ਥਾਂ ਨਾ ਮਿਲੇ, ਤਾਂ ਉੱਥੇ ਪਾਰਕ ਕਰੋ, ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਣ ਤੇ ਆਲੇ-ਦੁਆਲੇ ਦੁਕਾਨਾਂ ਆਦਿ ਹੋਣ।
· ਰਾਤ ਨੂੰ ਕਾਰ ਪਾਰਕ ਕਰਦੇ ਸਮੇਂ ਖ਼ਾਸ ਸਾਵਧਾਨੀ ਵਰਤੋ, ਸਿਰਫ਼ ਸੇਫ਼ ਜਗ੍ਹਾ ਉੱਤੇ ਗੱਡੀ ਪਾਰਕ ਕਰੋ।
· ਜੇ ਤੁਸੀਂ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰਦੇ ਹੋ, ਤਾਂ ਰਾਤ ਭਰ ਉਨ੍ਹਾਂ ਉੱਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਵਾਓ ਤੇ ਚੌਕੀਦਾਰ ਰੱਖੋ।
· ਕਾਰ ਜਦੋਂ ਪਾਰ ਕਰ ਲਵੋਂ, ਤਾਂ ਇੱਕ ਵਾਰ ਫਿਰ ਚੈੱਕ ਕਰ ਲਵੋ ਕਿ ਕਾਰ ਦੇ ਦਰਵਾਜ਼ੇ ਤੇ ਖਿੜਕੀਆਂ ਚੰਗੀ ਤਰ੍ਹਾਂ ਬੰਦ ਹੋ ਗਏ ਹਨ।
· ਗੱਡੀ ਨੂੰ ਲੰਮੇ ਸਮੇਂ ਲਈ ਪਾਰਕ ਕਰਨਾ ਹੋਵੇ, ਤਾਂ ਕਾਰ ਦੇ ਦਰਵਾਜ਼ੇ ਤੇ ਖਿੜਕੀਆਂ ਚੰਗੀ ਤਰ੍ਹਾਂ ਚੈੱਕ ਕਰ ਲਵੋ।
· ਗੱਡੀ ਨੂੰ ਲੰਮੇ ਸਮੇਂ ਲਈ ਪਾਰਕ ਕਰਨਾ ਹੋਵੇ, ਤਾਂ ਕਾਰ ਵਿੱਚੋਂ ਸਟੀਰੀਓ ਕੱਢ ਲਵੋ ਤੇ ਕਾਰ ਵਿੱਚ ਕੋਈ ਕੀਮਤੀ ਵਸਤੂ ਪਈ ਨਾ ਛੱਡੋ।
· ਜਦੋਂ ਵੀ ਕਾਰ ਬਾਹਰ ਕੱਢੋਂ, ਤਾਂ ਚਾਬੀ ਨੂੰ ਇਗਨੀਸ਼ਨ (ਕਾਰ ਚਾਲੂ ਕਰਨ ਵਾਲੀ ਥਾਂ) ਵਿੱਚ ਲਾ ਕੇ ਕਦੇ ਨਾ ਛੱਡੋ।