(Source: ECI/ABP News/ABP Majha)
6 Airbag Cars: ਛੇ ਏਅਰਬੈਗ ਨਾਲ ਆਉਂਦੀਆਂ ਇਹ ਕਾਰਾਂ, ਜਿਨ੍ਹਾਂ ਦੀ ਕੀਮਤ 10 ਲੱਖ ਤੋਂ ਘੱਟ, ਫੈਮਿਲੀ ਦੇ ਲਈ ਬੈਸਟ
6 Airbag Cars: ਹੁਣ ਬਾਜ਼ਾਰ 'ਚ ਜ਼ਿਆਦਾ ਏਅਰਬੈਗ ਵਾਲੇ ਵਾਹਨਾਂ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕਾਰ ਨਿਰਮਾਤਾ ਕੰਪਨੀਆਂ ਨੇ ਵਾਹਨਾਂ 'ਚ 6 ਏਅਰਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ।
6 Airbag Cars: ਕਾਰ ਖਰੀਦਦੇ ਸਮੇਂ ਜ਼ਿਆਦਾਤਰ ਲੋਕ ਕਾਰ ਦੀ ਸੁਰੱਖਿਆ ਬਾਰੇ ਜਾਣਨਾ ਪਸੰਦ ਕਰਦੇ ਹਨ। ਹੁਣ ਬਾਜ਼ਾਰ 'ਚ ਜ਼ਿਆਦਾ ਏਅਰਬੈਗ ਵਾਲੇ ਵਾਹਨਾਂ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕਾਰ ਨਿਰਮਾਤਾ ਕੰਪਨੀਆਂ ਨੇ ਵਾਹਨਾਂ 'ਚ 6 ਏਅਰਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਬਾਜ਼ਾਰ 'ਚ ਕਈ ਅਜਿਹੇ ਵਾਹਨ ਆ ਗਏ ਹਨ, ਜਿਨ੍ਹਾਂ 'ਚ ਗਾਹਕਾਂ ਨੂੰ 6 ਏਅਰਬੈਗ (6 Airbag) ਦਿੱਤੇ ਗਏ ਹਨ। ਅਜਿਹੇ ਕਈ ਵਾਹਨ ਹਨ ਜਿਨ੍ਹਾਂ ਵਿੱਚ ਤੁਹਾਨੂੰ 6 ਏਅਰਬੈਗਸ ਦੇ ਨਾਲ ਕਈ ਆਧੁਨਿਕ ਫੀਚਰਸ ਮਿਲਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਗੱਡੀਆਂ ਦੀ ਕੀਮਤ ਵੀ 10 ਲੱਖ ਰੁਪਏ (10 lakhs) ਤੋਂ ਘੱਟ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੀ ਫੈਮਿਲੀ ਦੇ ਲਈ ਅਜਿਹੀ ਸੁਰੱਖਿਆ ਵਾਲੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਵਾਲੀਆਂ ਗੱਡੀਆਂ ਤੁਹਾਡੇ ਲਈ ਬੈਸਟ ਸਾਬਿਤ ਹੋ ਸਕਦੀਆਂ ਹਨ।
ਮਾਰੂਤੀ ਸੁਜ਼ੂਕੀ ਸਵਿਫਟ (Maruti Suzuki Swift)
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮਾਰੂਤੀ ਸੁਜ਼ੂਕੀ ਸਵਿਫਟ ਨੂੰ ਕੰਪਨੀ ਦੇ ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕੰਪਨੀ ਨੇ ਇਸ ਸਾਲ ਮਈ 'ਚ ਇਸ ਕਾਰ ਦੀ ਨਵੀਂ ਜਨਰੇਸ਼ਨ ਲਾਂਚ ਕੀਤੀ ਹੈ। ਹੁਣ ਲੋਕਾਂ ਨੂੰ ਇਸ ਕਾਰ 'ਚ 6 ਏਅਰਬੈਗ ਦਿੱਤੇ ਜਾ ਰਹੇ ਹਨ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੀ ਐਕਸ-ਸ਼ੋਰੂਮ ਕੀਮਤ 6.29 ਲੱਖ ਰੁਪਏ ਰੱਖੀ ਹੈ।
ਹੁੰਡਈ ਆਈ 10 (Hyundai i10)
ਹੁੰਡਈ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਕੰਪਨੀ ਨੇ ਆਪਣੀ ਮਸ਼ਹੂਰ ਕਾਰ Hyundai i10 Grand Nios 'ਚ 6 ਏਅਰਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ 6 ਏਅਰਬੈਗਸ ਨਾਲ ਆਉਣ ਵਾਲੀ ਸਭ ਤੋਂ ਸਸਤੀ ਕਾਰ ਵੀ ਬਣ ਗਈ ਹੈ, ਜਿਸ ਨੂੰ ਬਾਜ਼ਾਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰ 'ਚ ਸਟੈਂਡਰਡ ਦੇ ਤੌਰ 'ਤੇ 6 ਏਅਰਬੈਗ ਉਪਲਬਧ ਹਨ। ਇਸ ਹੁੰਡਈ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 5.92 ਲੱਖ ਰੁਪਏ ਹੈ। ਇਸ ਤੋਂ ਇਲਾਵਾ ਇਸ ਕਾਰ 'ਚ ਕਈ ਸ਼ਾਨਦਾਰ ਫੀਚਰਸ ਵੀ ਦਿੱਤੇ ਗਏ ਹਨ।
ਹੁੰਡਈ ਆਈ20 (Hyundai i20)
ਹੁੰਡਈ ਦੀ ਦੂਜੀ ਸਭ ਤੋਂ ਮਸ਼ਹੂਰ ਕਾਰ i20 ਮੰਨੀ ਜਾਂਦੀ ਹੈ। ਕੰਪਨੀ ਇਸ ਕਾਰ 'ਚ 6 ਏਅਰਬੈਗ ਵੀ ਦਿੰਦੀ ਹੈ। ਇਸ ਕਾਰ 'ਚ ਵੀ ਕੰਪਨੀ ਸਟੈਂਡਰਡ ਦੇ ਤੌਰ 'ਤੇ 6 ਏਅਰਬੈਗ ਦਿੰਦੀ ਹੈ। ਇੰਨਾ ਹੀ ਨਹੀਂ ਇਸ ਕਾਰ 'ਚ ਵਾਇਰਲੈੱਸ ਚਾਰਜਿੰਗ ਸਿਸਟਮ ਦੇ ਨਾਲ ਇਲੈਕਟ੍ਰਿਕ ਸਨਰੂਫ ਵੀ ਹੈ। Hyundai ਨੇ ਆਪਣੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 7.04 ਲੱਖ ਰੁਪਏ ਰੱਖੀ ਹੈ।
ਟੋਇਟਾ ਗਲੈਨਜ਼ਾ (Toyota Glanza)
ਟੋਇਟਾ ਦੀ ਬਿਹਤਰੀਨ ਹੈਚਬੈਕ ਕਾਰ ਗਲੈਨਜ਼ਾ ਨੂੰ ਵੀ ਬਾਜ਼ਾਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਇਸ ਕਾਰ 'ਚ 6 ਏਅਰਬੈਗ ਦਿੰਦੀ ਹੈ। ਕੰਪਨੀ ਮੁਤਾਬਕ ਇਹ ਕਾਰ 22.35 ਤੋਂ 22.94 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਵੀ ਦਿੰਦੀ ਹੈ। ਇਹ ਕਾਰ ਪੈਟਰੋਲ ਅਤੇ CNG ਦੋਨਾਂ ਵਿੱਚ ਉਪਲਬਧ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 6.86 ਲੱਖ ਰੁਪਏ ਹੈ।
ਮਾਰੂਤੀ ਸੁਜ਼ੂਕੀ ਬਲੇਨੋ (Maruti Suzuki Baleno)
ਮਾਰੂਤੀ ਸੁਜ਼ੂਕੀ ਆਪਣੀ ਸਭ ਤੋਂ ਵਧੀਆ ਬਜਟ ਕਾਰ ਬਲੇਨੋ, Zeta Patrol MT ਅਤੇ Alpha ਵੇਰੀਐਂਟ ਵਿੱਚ 6 ਏਅਰਬੈਗ ਪੇਸ਼ ਕਰਦੀ ਹੈ। ਇਸ ਕਾਰ 'ਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ ਵੱਡੀ ਟੱਚਸਕਰੀਨ ਵੀ ਮੌਜੂਦ ਹੈ। ਇਸ ਕਾਰ ਦੇ 6 ਏਅਰਬੈਗ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 8.38 ਲੱਖ ਰੁਪਏ ਹੈ।