Top 8 Safest Cars: : ਇਹ ਹਨ ਭਾਰਤ ਦੀਆਂ 8 ਸਭ ਤੋਂ ਸੁਰੱਖਿਅਤ ਕਾਰਾਂ, ਗਲੋਬਲ ਕਰੈਸ਼ ਟੈਸਟ 'ਚ ਮਿਲੀ ਹੈ 5-ਸਟਾਰ NCAP ਰੇਟਿੰਗ
ਵੋਲਕਸਵੈਗਨ ਟਾਇਗੁਨ ਅਤੇ ਸਕੋਡਾ ਕੁਸ਼ਾਕ ਨੂੰ ਗਲੋਬਲ NCAP ਦੇ ਕਰੈਸ਼ ਟੈਸਟ 'ਚ ਅਡਲਟ ਓਕੂਪੈਂਟ ਪ੍ਰੋਟੈਕਸ਼ਨ (29.64/34) ਅਤੇ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ (42/49) ਦੇ ਸਕੋਰਾਂ ਦੇ ਨਾਲ 5-ਸਟਾਰ ਸੇਫਟੀ ਰੇਟਿੰਗ ਪ੍ਰਾਪਤ ਹੋਈ ਹੈ।
5-Star Safety Ratings Cars: ਭਾਰਤ 'ਚ ਹੁਣ ਲੋਕਾਂ ਲਈ ਕਾਰ ਸੇਫ਼ਟੀ ਫੀਚਰ ਇਕ ਹੋਰ ਮਹੱਤਵਪੂਰਨ ਮਾਪਦੰਡ ਬਣ ਚੁੱਕਾ ਹੈ ਅਤੇ ਗਲੋਬਲ NCAP ਰੇਟਿੰਗਾਂ ਇਸ ਗੱਲ ਦਾ ਸਬੂਤ ਹਨ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਕਾਰਾਂ ਕਿੰਨੀਆਂ ਸੁਰੱਖਿਅਤ ਹਨ। ਜੇਕਰ ਤੁਸੀਂ ਵੀ ਹਾਲ ਹੀ 'ਚ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਸੇਫਟੀ ਫੀਚਰਸ ਨੂੰ ਧਿਆਨ 'ਚ ਰੱਖੋ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ 8 ਸੁਰੱਖਿਅਤ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ 5-ਸਟਾਰ ਗਲੋਬਲ NCAP ਰੇਟਿੰਗ ਮਿਲੀ ਹੈ। ਤਾਂ ਆਓ ਦੇਖਦੇ ਹਾਂ ਕਿ ਲਿਸਟ 'ਚ ਕਿਹੜੀਆਂ ਕਾਰਾਂ ਸ਼ਾਮਲ ਹਨ।
ਸਕੋਡਾ ਕੁਸ਼ਾਕ/ਵੋਲਕਸਵੈਗਨ ਟਾਇਗੁਨ (Volkswagen Taigun/Skoda Kushaq)
ਵੋਲਕਸਵੈਗਨ ਟਾਇਗੁਨ ਅਤੇ ਸਕੋਡਾ ਕੁਸ਼ਾਕ ਨੂੰ ਗਲੋਬਲ NCAP ਦੇ ਕਰੈਸ਼ ਟੈਸਟ 'ਚ ਅਡਲਟ ਓਕੂਪੈਂਟ ਪ੍ਰੋਟੈਕਸ਼ਨ (29.64/34) ਅਤੇ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ (42/49) ਦੇ ਸਕੋਰਾਂ ਦੇ ਨਾਲ 5-ਸਟਾਰ ਸੇਫਟੀ ਰੇਟਿੰਗ ਪ੍ਰਾਪਤ ਹੋਈ ਹੈ। ਇਨ੍ਹਾਂ ਦੋਵਾਂ SUV ਕਾਰਾਂ ਦੇ ਬਾਡੀਸ਼ੈਲ ਬਹੁਤ ਮਜ਼ਬੂਤ ਪਾਏ ਗਏ ਹਨ। ਇਸ 'ਚ ਕਈ ਸੇਫਟੀ ਫੀਚਰਸ ਜਿਵੇਂ ਕਿ ਡਿਊਲ ਏਅਰਬੈਗਸ, ESC, EBD ਦੇ ਨਾਲ ABS, ਟ੍ਰੈਕਸ਼ਨ ਕੰਟਰੋਲ, ਡਿਊਲ ਫਰੰਟ ਏਅਰਬੈਗਸ, ਥ੍ਰੀ-ਪੁਆਇੰਟ ਸੀਟ ਬੈਲਟਸ, ISOFIX ਚਾਈਲਡ ਸੀਟ ਐਂਕਰੇਜ, ਟਾਇਰ ਪ੍ਰੈਸ਼ਰ ਮਾਨੀਟਰ ਸਿਸਟਮ ਸ਼ਾਮਲ ਹਨ।
ਟਾਟਾ ਪੰਚ (Tata Punch)
GNCAP ਪ੍ਰੀਖਣ ਦੇ ਨਵੇਂ ਪੈਰਾਮੀਟਰਾਂ 'ਚ ਟਾਟਾ ਪੰਚ ਨੇ ਅਡਲਟ ਸੁਰੱਖਿਆ ਲਈ 5 ਸਟਾਰ ਸਕੋਰ ਕੀਤਾ ਹੈ, ਜਦਕਿ ਚਾਈਲਡ ਓਕੂਪੈਂਟ ਸੁਰੱਖਿਆ 'ਚ ਇਸ ਕਾਰ ਨੇ 4 ਸਟਾਰ ਰੇਟਿੰਗ ਪ੍ਰਾਪਤ ਕੀਤੀ ਹੈ। ਕਾਰ ਨੇ ਅਡਲਟ ਸੇਫਟੀ ਲਈ 16.45/17 ਅਤੇ ਚਾਈਲਡ ਸੇਫਟੀ ਲਈ 40.89/49 ਸਕੋਰ ਪ੍ਰਾਪਤ ਕੀਤੇ ਹਨ।
ਮਹਿੰਦਰਾ XUV300 (Mahindra XUV300)
XUV 300 ਨੇ ਅਡਲਟ ਓਕੂਪੈਂਟ ਪ੍ਰੋਟੈਕਸ਼ਨ ਲਈ 17 ਵਿੱਚੋਂ 16.42 ਸਕੋਰ ਪ੍ਰਾਪਤ ਕੀਤੇ, ਜਦਕਿ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ 'ਚ ਇਸ ਨੇ 49 ਵਿੱਚੋਂ 37.44 ਸਕੋਰ ਕੀਤੇ। ਇਸ ਦਾ ਮਤਲਬ ਹੈ ਕਿ ਇਸ ਕਾਰ ਨੂੰ ਅਡਲਟ ਪ੍ਰੋਟੈਕਸ਼ਨ 'ਚ 5 ਸਟਾਰ ਸੇਫਟੀ ਰੇਟਿੰਗ ਅਤੇ ਚਾਈਲਡ ਪ੍ਰੋਟੈਕਸ਼ਨ 'ਚ 4 ਸਟਾਰ ਸੇਫਟੀ ਰੇਟਿੰਗ ਮਿਲੀ ਹੈ।
ਟਾਟਾ ਅਲਟਰੋਜ਼ (Tata Altroz)
ਅਲਟਰੋਜ਼ ਨੇ 5 ਸਟਾਰ ਅਡਲਟ ਓਕੂਪੈਂਟ ਪ੍ਰੋਟੈਕਸ਼ਨ ਨਾਲ 16.3/17 ਸਕੋਰ ਮਿਲੇ ਹਨ, ਜਦਕਿ ਇਸ ਨੇ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ 'ਚ 3 ਸਟਾਰ ਨਾਲ 29/49 ਸਕੋਰ ਪ੍ਰਾਪਤ ਕੀਤੇ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਇੰਨਾ ਵਧੀਆ ਸਕੋਰ ਕਰਨ ਵਾਲੀ ਇਹ ਇਕਲੌਤੀ ਹੈਚਬੈਕ ਕਾਰ ਹੈ।
ਮਹਿੰਦਰਾ XUV700 (Mahindra XUV700)
Mahindra ਦੇ XUV 700 ਨੂੰ ਗਲੋਬਲ NCAP ਵੱਲੋਂ ਕ੍ਰੈਸ਼ ਟੈਸਟਿੰਗ 'ਚ ਐਡਲਟ ਓਕੂਪੈਂਟ ਪ੍ਰੋਟੈਕਸ਼ਨ ਲਈ (16.03/17) ਸਕੋਰ ਨਾਲ 5 ਸਟਾਰ ਰੇਟਿੰਗ ਅਤੇ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ ਲਈ (41.66/49) ਨਾਲ 3 ਸਟਾਰ ਰੇਟਿੰਗ ਪ੍ਰਾਪਤ ਹੋਈ ਹੈ। ਇਸ ਦਾ ਬਾਡੀਸ਼ੈਲ ਅਤੇ ਫੁੱਟਵੈਲ ਬਹੁਤ ਮਜ਼ਬੂਤ ਪਾਏ ਗਏ ਸਨ। ਇਸ ਤੋਂ ਇਲਾਵਾ ਡਿਊਲ ਫਰੰਟਲ ਏਅਰਬੈਗਸ, EBD ਦੇ ਨਾਲ ABS, ISOFIX ਚਾਈਲਡ ਸੀਟ ਐਂਕਰੇਜ, 7 ਏਅਰਬੈਗ, ESP, 360-ਡਿਗਰੀ ਕੈਮਰਾ, ਲੇਨ-ਕੀਪਿੰਗ ਅਸਿਸਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ADAS ਵਰਗੇ ਫੀਚਰਸ ਵੀ ਇਸ ਕਾਰ 'ਚ ਮੌਜੂਦ ਹਨ।
ਟਾਟਾ ਨੈਕਸਨ (Tata Nexon)
Nexon ਨੇ 16.06/17 ਦੇ ਸਕੋਰ ਨਾਲ ਐਡਲਟ ਸੇਫਟੀ 'ਚ 5 ਸਟਾਰ ਸੇਫਟੀ ਰੇਟਿੰਗ ਅਤੇ ਚਾਈਲਡ ਓਕੂਪੈਂਟ ਪ੍ਰੋਟੈਕਸ਼ਨ ਦੇ ਮਾਮਲੇ 'ਚ ਇਸ ਨੇ 3 ਸਟਾਰ ਨਾਲ 25/49 ਪ੍ਰਾਪਤ ਕੀਤਾ ਹੈ। ਇਸ ਨੂੰ ਪਹਿਲਾਂ ਵੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਸੀ। ਪੁਰਾਣੇ ਮਾਪਦੰਡਾਂ 'ਚ ਇਸ ਦੀ 5-ਸਟਾਰ ਰੇਟਿੰਗ ਸੀ।
ਮਹਿੰਦਰਾ ਸਕਾਰਪੀਓ ਐਨ (Mahindra Scorpio N)
ਮਹਿੰਦਰਾ ਦੀ ਨਵੀਂ SUV Scorpio-N ਨੇ ਗਲੋਬਲ NCAP ਕਰੈਸ਼ ਟੈਸਟ 'ਚ ਐਡਲਟ ਓਕੂਪੈਂਟ ਪ੍ਰੋਟੈਕਸ਼ਨ ਲਈ 29.25/34 ਦੇ ਸਕੋਰ ਦੇ ਨਾਲ 5 ਸਿਤਾਰੇ ਅਤੇ ਬੱਚਿਆਂ ਦੀ ਸੁਰੱਖਿਆ ਲਈ 28.93/49 ਦੇ ਸਕੋਰ ਨਾਲ 3 ਸਟਾਰ ਪ੍ਰਾਪਤ ਕੀਤੇ ਹਨ। ਕਾਰ ਨੂੰ ਬਾਡੀਸ਼ੈਲ ਇੰਟੀਗ੍ਰਿਟੀ ਲਈ ਇੱਕ ਸਟੇਬਲ ਰੇਟਿੰਗ ਦਿੱਤੀ ਗਈ ਸੀ, ਜੋ ਇਸ ਨੂੰ ਸਭ ਤੋਂ ਸੁਰੱਖਿਅਤ ਬਾਡੀ-ਆਨ-ਫ੍ਰੇਮ SUV ਬਣਾਉਂਦੀ ਹੈ। ਇਸ ਦੇ ਨਾਲ ਹੀ 6 ਏਅਰਬੈਗਸ, ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ, 4 ਡਿਸਕ ਬ੍ਰੇਕ, EBD ਦੇ ਨਾਲ ABS, ISOFIX ਚਾਈਲਡ ਸੀਟ ਐਂਕਰ, ਹਿੱਲ ਹੋਲਡ ਅਸਿਸਟ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਸੁਰੱਖਿਆ ਫੀਚਰਸ ਵੀ ਮੌਜੂਦ ਹਨ।