ਆਖਰ ਲੋਕ ਇਲੈਕਟ੍ਰਿਕ ਵਾਹਨ ਖਰੀਦਣ ਤੋਂ ਕਿਉਂ ਕਤਰਾਉਂਦੇ ? ਪੰਜ ਗ਼ਲਤ ਧਾਰਨਾਵਾਂ ਪ੍ਰਚਲਿਤ
ਲੋਕਾਂ ਨੂੰ ਲੱਗਦਾ ਹੈ ਕਿ ਈ-ਵਾਹਨ ਦੀ ਰਫ਼ਤਾਰ ਘੱਟ ਹੋਵੇਗੀ। ਇਸ ਤੋਂ ਇਲਾਵਾ ਚਾਰਜਿੰਗ ਪੋਰਟ ਤੇ ਚਾਰਜਿੰਗ ਵਿੱਚ ਸਮਾਂ ਲੱਗਣ ਬਾਰੇ ਵੀ ਕੁਝ ਗ਼ਲਤ ਗੱਲਾਂ ਆਖੀਆਂ ਜਾਂਦੀਆਂ ਹਨ। ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਕਾਰਾਂ ਕੁਝ ਵਧੇਰੇ ਮਹਿੰਗੀਆਂ ਹਨ। ਆਓ ਜਾਣੀਏ ਕੁਝ ਸੱਚਾਈ…
Electric Cars: ਦੁਨੀਆ ਭਾਵੇਂ ਇਲੈਕਟ੍ਰਿਕ ਕਾਰਾਂ ਤੇ ਹੋਰ ਵਾਹਨਾਂ ਦੀ ਵਰਤੋਂ ਵਧਦੀ ਜਾ ਰਹੀ ਹੈ ਪਰ ਭਾਰਤ ’ਚ ਹਾਲੇ ਜ਼ਿਆਦਾਤਰ ਲੋਕ ਈ-ਵਾਹਨਾਂ ਉੱਤੇ ਭਰੋਸਾ ਕਰਦੇ ਵਿਖਾਈ ਨਹੀਂ ਦਿੰਦੇ। ਦਰਅਸਲ, ਇਨ੍ਹਾਂ ਕਾਰਾਂ ਬਾਰੇ ਐਂਵੇਂ ਗ਼ਲਤ ਧਾਰਨਾਵਾਂ ਪ੍ਰਚਲਿਤ ਹੈ। ਲੋਕਾਂ ਨੂੰ ਲੱਗਦਾ ਹੈ ਕਿ ਈ-ਵਾਹਨ ਦੀ ਰਫ਼ਤਾਰ ਘੱਟ ਹੋਵੇਗੀ। ਇਸ ਤੋਂ ਇਲਾਵਾ ਚਾਰਜਿੰਗ ਪੋਰਟ ਤੇ ਚਾਰਜਿੰਗ ਵਿੱਚ ਸਮਾਂ ਲੱਗਣ ਬਾਰੇ ਵੀ ਕੁਝ ਗ਼ਲਤ ਗੱਲਾਂ ਆਖੀਆਂ ਜਾਂਦੀਆਂ ਹਨ। ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਕਾਰਾਂ ਕੁਝ ਵਧੇਰੇ ਮਹਿੰਗੀਆਂ ਹਨ। ਆਓ ਜਾਣੀਏ ਕੁਝ ਸੱਚਾਈ…
ਦੱਸ ਦੇਈਏ ਕਿ ਇਲੈਕਟ੍ਰਿਕ ਕਾਰ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਦੇ ਸਕਦੀ ਹੈ। ਹਿਯੂੰਡਾਇ ਕੋਨਾ ਇਲੈਕਟ੍ਰਿਕ ਦੀ ਵੱਧ ਤੋਂ ਵੱਧ 167 ਕਿਲੋਮੀਟਰ ਫ਼ੀ ਘੰਟਾ ਹੈ। MG ZS EV ਦੀ ਰਫ਼ਤਾਰ ਵੀ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਹੈ। TATA NEXON ਵੀ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਸਕਦੀ ਹੈ।
ਲੋਕਾਂ ਨੂੰ ਲੱਗਦਾ ਹੈ ਕਿ ਲੰਮੀ ਦੂਰੀ ਤੱਕ ਜਾਣ ਲਈ ਬੈਟਰੀਆਂ ਵਾਲੀ ਕਾਰ ਠੀਕ ਨਹੀਂ ਰਹੇਗੀ ਤੇ ਉਨ੍ਹਾਂ ਦੀ ਬੈਟਰੀ ਰਾਹ ’ਚ ਹੀ ਖ਼ਤਮ ਹੋ ਜਾਵੇਗੀ। ਪਰ ਕਈ ਕੰਪਨੀਆਂ ਦੀ ਇਲੈਕਟ੍ਰਿਕ ਕਾਰ ਇੱਕ ਚਾਰਜਿੰਗ ਤੋਂ ਬਾਅਦ 400 ਕਿਲੋਮੀਟਰ ਤੱਕ ਚੱਲ ਸਕਦੀ ਹੈ। ਹਿਯੂੰਡਾਇ ਦਾ ਦਾਅਵਾ ਹੈ ਕਿ ਇਲੈਕਟ੍ਰਿਕ ਕਾਰ ਕੋਨਾ ਇੱਕ ਵਾਰ ਚਾਰਜ ਕਰਨ ’ਤੇ 452 ਕਿਲੋਮੀਟਰ ਦੀ ਦੂਰੀ ਤੱਕ ਜਾ ਸਕਦੀ ਹੈ। ਪੈਟਰੋਲ ਦੀ ਕਾਰ ਵੀ ਇੱਕ ਵਾਰ ਟੈਂਕ ਫੁੱਲ ਕਰਨ ਤੋਂ ਬਾਅਦ ਇੰਨੀ ਹੀ ਦੂਰ ਤੱਕ ਜਾਂਦੀ ਹੈ।
ਲੰਮੇ ਸਮੇਂ ’ਚ ਵੇਖੀਏ, ਤਾਂ ਇਲੈਕਟ੍ਰਿਕ ਕਾਰ ਪੈਟਰੋਲ ਤੇ ਡੀਜ਼ਲ ਕਾਰ ਤੋਂ ਸਸਤੀ ਪੈਂਦੀ ਹੈ। ਸਰਕਾਰ ਵੀ ਇਨ੍ਹਾਂ ਨਵੀਂਆਂ ਇਲੈਕਟ੍ਰਿਕ ਕਾਰਾਂ ਉੱਤੇ ਕਈ ਤਰ੍ਹਾਂ ਦੀ ਸਬਸਿਡੀ ਦੇ ਰਹੀ ਹੈ।
ਘਰ ਦੇ ਆਮ ਸਵਿੱਚ ਬੋਰਡ ’ਚ ਸਾਰੀ ਰਾਤ ਚਾਰਜਿੰਗ ਕਰਨ ’ਤੇ ਕਾਰ ਚਾਰਜ ਹੋ ਜਾਂਦੀ ਹੈ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹੁਣ ਸੜਕਾਂ ਉੱਤੇ ਚਾਰਜਿੰਗ ਸਟੇਸ਼ਨ ਹਨ। ਉੱਥੇ ਅੱਧੇ ਤੋਂ ਇੱਕ ਘੰਟੇ ਵਿੱਚ ਇਲੈਕਟ੍ਰਿਕ ਕਾਰ ਫ਼ੁਲ–ਚਾਰਜ ਹੋ ਸਕਦੀ ਹੈ। ਕਈ ਥਾਵਾਂ ਉੱਤੇ Battery Swapping ਸੈਂਟਰ ਵੀ ਹਨ; ਜਿੱਥੇ ਤੁਸੀਂ ਆਪਣੀ ਖ਼ਾਲੀ ਬੈਟਰੀ ਦੇ ਕੇ ਚਾਰਜਡ ਬੈਟਰੀ ਕਾਰ ਵਿੱਚ ਰਖਵਾ ਸਕਦੇ ਹੋ।
ਅਜਿਹਾ ਵੀ ਨਹੀਂ ਹੈ ਕਿ ਇਲੈਕਟ੍ਰਿਕ ਕਾਰ ਦੀ ਬੈਟਰੀ ਮਹਿੰਗੀ ਹੁੰਦੀ ਹੈ। ਇਸ ਕਾਰ ਦੀ ਬੈਟਰੀ ਦੀ ਵਾਰੰਟੀ 7 ਤੋਂ 8 ਸਾਲਾਂ ਦੀ ਹੁੰਦੀ ਹੈ। ਇੰਝ ਤੁਸੀਂ ਲੰਮਾ ਸਮਾਂ ਤੇਲ ਦੀ ਬੱਚਤ ਕਰ ਕੇ ਆਰਾਮ ਨਾਲ ਕਾਰ ਚਲਾਉਂਦੇ ਰਹਿ ਸਕਦੇ ਹੋ। ਯਕੀਨੀ ਤੌਰ ’ਤੇ ਇਹ ਕਾਰ ਖ਼ਰੀਦਣਾ ਸਸਤਾ ਸੌਦਾ ਹੋ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :