ਪ੍ਰਿੰਅਕਾ ਚੋਪੜਾ ਨੇ ਸਾਫ ਤੌਰ 'ਤੇ ਤਾਂ ਕੁਝ ਨਹੀਂ ਕਿਹਾ ਪਰ ਬਾਲੀਵੁੱਡ 'ਚ ਹੁੰਦੇ ਯੌਨ ਉਤਪੀੜਨ ਬਾਰੇ ਇਸ਼ਾਰਿਆਂ ਨਾਲ ਜ਼ਰੂਰ ਗੱਲ ਕੀਤੀ ਸੀ। ਇਹ ਮੁਹਿੰਮ ਹਾਲੀਵੁੱਡ ਨਿਰਮਾਤਾ ਹਾਰਵੇ ਵਾਇੰਸਟੀਨ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਚਲਾਈ ਗਈ ਸੀ।