Huawei Mobile Phones

Huawei Mobile Phones

ਹੁਆਵੇ ਵਿਸ਼ਵ ਦੀਆਂ ਸਭ ਤੋਂ ਵੱਡੀ ਇਲੈਕਟ੍ਰਾਨਿਕਸ ਕੰਪਨੀਆਂ ਵਿੱਚੋਂ ਇੱਕ ਹੈ। ਚੀਨੀ ਕੰਪਨੀ ਹੁਆਵੇ ਦੀ ਸ਼ੁਰੂਆਤ ਸਾਲ 1987 ਵਿੱਚ ਹੋਈ । ਹੁਆਵੇ ਦਾ ਦੁਨੀਆ ਭਰ ਦੇ 170 ਦੇਸ਼ਾਂ ਵਿੱਚ ਕਾਰੋਬਾਰ ਹੈ। 2012 ਵਿੱਚ ਹੁਆਵੇ ਏਰਿਕਸਨ ਨੂੰ ਪਛਾੜਦਿਆਂ ਦੁਨੀਆ ਦੀ ਸਭ ਤੋਂ ਵੱਡੀ ਦੂਰ ਸੰਚਾਰ ਉਪਕਰਨ ਬਣਾਉਣ ਵਾਲੀ ਕੰਪਨੀ ਬਣ ਗਈ। ਹੁਆਵੇ ਇਸ ਸਮੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ 5ਜੀ ਟੈਕਨਾਲੋਜੀ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ ਪਰ ਪਿਛਲੇ ਸਾਲ ਅਮਰੀਕਾ ਵਿੱਚ ਪਾਬੰਦੀ ਲੱਗਣ ਕਾਰਨ ਹੁਆਵੇ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਅਮਰੀਕਾ ਨੇ ਹੁਆਵੇ 'ਤੇ ਚੀਨੀ ਫੌਜ ਨੂੰ ਡਾਟਾ ਮੁਹੱਈਆ ਕਰਾਉਣ ਦਾ ਦੋਸ਼ ਲਾਇਆ ਹੈ। ਭਾਰਤ ਵਿੱਚ ਵੀ ਇਸ ਸਮੇਂ ਚੀਨ ਨਾਲ ਹੋਏ ਵਿਵਾਦ ਕਾਰਨ ਕੰਪਨੀ 5ਜੀ ਨੈੱਟਵਰਕ ਦੀ ਦੌੜ ਵਿੱਚ ਪਛੜ ਗਈ ਹੈ। ਚੀਨੀ ਸਮਾਰਟਫੋਨ ਨਿਰਮਾਤਾ ਹੁਆਵੇ ਵਿਸ਼ਵ ਦੀ ਮੋਹਰੀ ਮੋਬਾਈਲ ਕੰਪਨੀਆਂ ਵਿੱਚੋਂ ਇੱਕ ਹੈ। ਹੁਆਵੇਈ ਨੇ ਸਾਲ 2020 ਵਿੱਚ ਐਪਲ ਤੇ ਸੈਮਸੰਗ ਨੂੰ ਹਰਾ ਕੇ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਬ੍ਰਾਂਡ ਬਣਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਹੁਵਾਵੇ ਹਮੇਸ਼ਾ ਹੀ ਸਮਾਰਟਫੋਨ ਮਾਰਕੀਟ ਵਿੱਚ ਕੁਝ ਨਵਾਂ ਲਿਆਉਣ ਵਿੱਚ ਵਿਲੱਖਣ ਰਿਹਾ ਹੈ। ਕੈਮਰਾ ਤਕਨਾਲੋਜੀ 'ਤੇ ਹੁਆਵੇ ਬਾਕੀ ਦੁਨੀਆਂ ਤੋਂ ਇੱਕ ਕਦਮ ਅੱਗੇ ਹੈ ਪਰ ਜਦੋਂ ਤੋਂ ਅਮਰੀਕਾ ਦੁਆਰਾ ਲਾਈਆਂ ਗਈਆਂ ਪਾਬੰਦੀਆਂ, ਹੁਆਵੇਈ ਗੂਗਲ ਦੇ ਐਪਸ ਨੂੰ ਸਮਾਰਟਫੋਨਸ ਵਿੱਚ ਪਹੁੰਚਾਉਣ ਲਈ ਸੰਘਰਸ਼ ਕਰ ਰਹੇ ਹਨ।