Micromax Mobile Phones
ਮਾਈਕ੍ਰੋਮੈਕਸ ਭਾਰਤ ਵਿੱਚ ਇੱਕ ਇਲੈਕਟ੍ਰਾਨਿਕਸ ਕੰਪਨੀ ਹੈ ਤੇ ਇਸ ਦਾ ਮੁੱਖ ਦਫਤਰ ਗੁਰੂਗ੍ਰਾਮ ਵਿੱਚ ਹੈ। ਮਾਈਕ੍ਰੋਮੈਕਸ ਨੇ ਇੱਕ ਆਈਟੀ ਸਾਫਟਵੇਅਰ ਕੰਪਨੀ ਵਜੋਂ ਸ਼ੁਰੂਆਤ ਕੀਤੀ। ਬਾਅਦ ਵਿੱਚ ਕੰਪਨੀ ਨੇ ਮੋਬਾਈਲ ਮਾਰਕੀਟ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਸਾਲ 2010 ਵਿੱਚ ਹੀ ਮਾਈਕ੍ਰੋਮੈਕਸ ਫੀਚਰ ਫੋਨ ਵੇਚਣ ਦੇ ਮਾਮਲੇ ਵਿੱਚ ਭਾਰਤ ਦੀ ਨੰਬਰ ਵਨ ਕੰਪਨੀ ਬਣ ਗਈ।
ਮਾਈਕ੍ਰੋਮੈਕਸ 2013 ਤੇ 2015 ਦੇ ਵਿਚਕਾਰ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਰਹੀ ਹੈ। ਸਾਲ 2014 ਵਿੱਚ, ਮਾਈਕ੍ਰੋਮੈਕਸ ਨੇ ਆਪਣੀ ਕੈਨਵਸ ਤੇ ਯੂ ਸੀਰੀਜ਼ ਦੇ ਜ਼ਰੀਏ ਦੁਨੀਆ ਦੀਆਂ ਚੋਟੀ ਦੀਆਂ 10 ਸਮਾਰਟਫੋਨ ਕੰਪਨੀਆਂ ਵਿੱਚ ਜਗ੍ਹਾ ਬਣਾਈ।
ਹਾਲਾਂਕਿ, ਸ਼ਿਓਮੀ ਦੇ ਮਾਰਕੀਟ ਵਿੱਚ ਦਾਖਲ ਹੋਣ ਕਾਰਨ ਮਾਈਕ੍ਰੋਮੈਕਸ ਨੇ ਆਪਣੀ ਜਗ੍ਹਾ ਗੁਆ ਲਈ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਮਾਰਕੀਟ ਵਿੱਚ ਵਾਪਸੀ ਲਈ ਸੰਘਰਸ਼ ਕਰ ਰਹੀ ਹੈ। ਚੀਨ ਨਾਲ ਮੌਜੂਦਾ ਵਿਵਾਦ ਦੇ ਵਿਚਕਾਰ ਭਾਰਤੀ ਕੰਪਨੀਆਂ ਦੇ ਸਮਾਰਟਫੋਨ ਦੀ ਮੰਗ ਵੱਧ ਗਈ ਹੈ। ਇਸ ਮੌਕੇ ਨੂੰ ਵਰਤਣ ਕਰਨ ਲਈ ਮਾਈਕ੍ਰੋਮੈਕਸ ਨੇ ਹਾਲ ਹੀ ਵਿੱਚ ਬਾਜ਼ਾਰ ਵਿੱਚ ਕਈ ਨਵੇਂ ਸਮਾਰਟਫੋਨਸ ਲਿਆਉਣ ਦਾ ਐਲਾਨ ਕੀਤਾ ਹੈ।
TV
Appliances
Accessories