Oppo Mobile Phones
ਚੀਨੀ ਸਮਾਰਟਫੋਨ ਨਿਰਮਾਤਾ ਓਪੋ ਬੀਬੀਕੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਦਾ ਸਬ ਬ੍ਰਾਂਡ ਹੈ। ਓਪੋ ਨੂੰ ਮਾਰਕੀਟ ਵਿੱਚ ਬੀਬੀਕੇ ਇਲੈਕਟ੍ਰਾਨਿਕਸ ਵੱਲੋਂ ਸਾਲ 2004 ਵਿੱਚ ਇਸ ਦੇ ਸਬ ਬ੍ਰਾਂਡ ਵਜੋਂ ਪੇਸ਼ ਕੀਤਾ ਗਿਆ ਸੀ। ਓਪੋ ਤੋਂ ਇਲਾਵਾ ਬੀਬੀਕੇ ਇਲੈਕਟ੍ਰਾਨਿਕਸ ਨੇ ਸਮਾਰਟਫੋਨ ਮਾਰਕੀਟ ਵਿੱਚ ਵਨਪਲੱਸ, ਵੀਵੋ, ਰੀਅਲਮੀ ਤੇ IQoo ਵਰਗੇ ਸਬ ਬ੍ਰਾਂਡਾਂ ਨੂੰ ਵੀ ਲਾਂਚ ਕੀਤਾ ਹੈ।
ਓਪੋ 2012 ਤੋਂ ਹੁਣ ਤੱਕ 100 ਤੋਂ ਵੱਧ ਸਮਾਰਟਫੋਨ ਪੇਸ਼ ਕਰ ਚੁੱਕਾ ਹੈ। 2015 ਤੋਂ ਓਪੋ ਨੇ ਆਫਲਾਈਨ ਮਾਰਕੀਟ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੈ। ਹਾਲ ਹੀ ਦੇ ਸਾਲਾਂ ਵਿੱਚ ਓਪੋ ਨੇ ਆਨਲਾਈਨ ਮਾਰਕੀਟ ਵਿੱਚ ਆਪਣੀ ਪਕੜ ਨੂੰ ਵੀ ਮਜ਼ਬੂਤ ਕੀਤਾ ਹੈ। ਓਪੋ ਦੇ ਸਮਾਰਟਫੋਨ ਐਂਡਰਾਇਡ ਬੇਸਡ ਕੱਲਰ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ।
ਸਮਾਰਟਫੋਨ ਤੋਂ ਇਲਾਵਾ, ਓਪੋ ਦੀ ਪਛਾਣ ਡੀਵੀਡੀ ਪਲੇਅਰ, ਆਡੀਓ ਡਿਵਾਈਸ ਲਈ ਵੀ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਓਪੋ ਨੇ ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਚੋਟੀ ਦੇ 5 ਸਮਾਰਟਫੋਨ ਨਿਰਮਾਤਾਵਾਂ ਵਿੱਚ ਆਪਣੀ ਜਗ੍ਹਾ ਬਣਾਈ ਰੱਖੀ ਹੈ।
TV
Appliances
Accessories