1 ਅਕਤੂਬਰ ਤੋਂ ਹੋਣਗੇ ਇਹ 6 ਵੱਡੇ ਬਦਲਾਅ, ਜਾਣੋ ਤੁਹਾਡੇ 'ਤੇ ਕਿੰਨਾ ਅਸਰ ਪਵੇਗਾ
1st October New Rule - ਦੇਸ਼ 'ਚ 1 ਅਕਤੂਬਰ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨਕਮ ਟੈਕਸ ਦੇਣ ਵਾਲੇ ਅਗਲੇ ਮਹੀਨੇ ਤੋਂ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਨਹੀਂ ਕਰ ਸਕਣਗੇ।
1st October New Rule - ਦੇਸ਼ 'ਚ 1 ਅਕਤੂਬਰ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨਕਮ ਟੈਕਸ ਦੇਣ ਵਾਲੇ ਅਗਲੇ ਮਹੀਨੇ ਤੋਂ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ 1 ਅਕਤੂਬਰ ਤੋਂ ਕਾਰਡ ਪੇਮੈਂਟ ਲਈ ਟੋਕਨਾਈਜ਼ੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ। ਅਸੀਂ ਤੁਹਾਨੂੰ 6 ਅਜਿਹੇ ਬਦਲਾਅ ਬਾਰੇ ਦੱਸ ਰਹੇ ਹਾਂ ਜਿਨਾਂ ਅਸਰ ਤੁਹਾਡੇ ਉਤੇ ਹੋਵੇਗਾ।
ਇਨਕਮ ਟੈਕਸ ਦੇਣ ਵਾਲੇ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਨਹੀਂ ਕਰ ਸਕਣਗੇ
1 ਅਕਤੂਬਰ ਤੋਂ ਇਨਕਮ ਟੈਕਸ ਦੇਣ ਅਟਲ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਮੌਜੂਦਾ ਨਿਯਮਾਂ ਅਨੁਸਾਰ 18 ਸਾਲ ਤੋਂ 40 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਸਰਕਾਰ ਦੀ ਇਸ ਪੈਨਸ਼ਨ ਸਕੀਮ ਵਿੱਚ ਸ਼ਾਮਲ ਹੋ ਸਕਦਾ ਹੈ, ਚਾਹੇ ਉਹ ਇਨਕਮ ਟੈਕਸ ਅਦਾ ਕਰੇ ਜਾਂ ਨਾ ਕਰੇ। ਇਸ ਸਕੀਮ ਤਹਿਤ ਹਰ ਮਹੀਨੇ 5000 ਰੁਪਏ ਤੱਕ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ।
ਟੋਕਨਾਈਜ਼ੇਸ਼ਨ ਸਿਸਟਮ ਲਾਗੂ ਹੋਵੇਗਾ
1 ਅਕਤੂਬਰ ਤੋਂ ਕਾਰਡ ਭੁਗਤਾਨ ਲਈ ਟੋਕਨਾਈਜ਼ੇਸ਼ਨ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਇੱਕ ਵਾਰ ਲਾਗੂ ਹੋਣ ਤੋਂ ਬਾਅਦ, ਵਪਾਰੀ, ਪੇਮੈਂਟ ਐਗਰੀਗੇਟਰ ਅਤੇ ਪੇਮੈਂਟ ਗੇਟਵੇ ਹੁਣ ਗਾਹਕ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ। ਟੋਕਨਾਈਜ਼ੇਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਆਨਲਾਈਨ ਬੈਂਕਿੰਗ ਧੋਖਾਧੜੀ ਨੂੰ ਰੋਕਣਾ ਹੈ। ਟੋਕਨਾਈਜ਼ੇਸ਼ਨ ਲਾਜ਼ਮੀ ਨਹੀਂ ਹੈ, ਪਰ ਇਹ ਇੱਕੋ ਵੈਬਸਾਈਟ ਜਾਂ ਐਪ ਤੋਂ ਵਾਰ-ਵਾਰ ਖਰੀਦਦਾਰੀ ਕਰਨਾ ਆਸਾਨ ਬਣਾਉਂਦਾ ਹੈ।
ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਾਮਜ਼ਦਗੀ ਵੇਰਵੇ ਦੇਣਾ ਜ਼ਰੂਰੀ
1 ਅਕਤੂਬਰ ਨੂੰ ਜਾਂ ਇਸ ਤੋਂ ਬਾਅਦ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਾਮਜ਼ਦਗੀ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਅਜਿਹਾ ਨਹੀਂ ਕਰਨ ਵਾਲੇ ਨਿਵੇਸ਼ਕਾਂ ਨੂੰ ਇੱਕ ਘੋਸ਼ਣਾ ਪੱਤਰ ਭਰਨਾ ਹੋਵੇਗਾ। ਘੋਸ਼ਣਾ ਪੱਤਰ ਵਿੱਚ ਨਾਮਜ਼ਦਗੀ ਦੀ ਸੁਵਿਧਾ ਨਹੀਂ ਲੈਣ ਦਾ ਐਲਾਨ ਕਰਨਾ ਹੋਵੇਗਾ। ਸੰਪਤੀ ਪ੍ਰਬੰਧਨ ਕੰਪਨੀਆਂ (AMCs) ਨੂੰ ਨਿਵੇਸ਼ਕ ਦੀ ਲੋੜ ਅਨੁਸਾਰ ਭੌਤਿਕ ਜਾਂ ਆਨਲਾਈਨ ਮੋਡ ਵਿੱਚ ਨਾਮਜ਼ਦਗੀ ਫਾਰਮ ਜਾਂ ਘੋਸ਼ਣਾ ਫਾਰਮ ਦਾ ਵਿਕਲਪ ਪ੍ਰਦਾਨ ਕਰਨਾ ਹੋਵੇਗਾ। ਭੌਤਿਕ ਵਿਕਲਪ ਤਹਿਤ, ਫਾਰਮ 'ਤੇ ਨਿਵੇਸ਼ਕ ਦੇ ਦਸਤਖਤ ਹੋਣਗੇ, ਜਦੋਂ ਕਿ ਆਨਲਾਈਨ ਫਾਰਮ ਵਿੱਚ, ਨਿਵੇਸ਼ਕ ਈ-ਸਾਈਨ ਸਹੂਲਤ ਦੀ ਵਰਤੋਂ ਕਰਨ ਦੇ ਯੋਗ ਹੋਣਗੇ।
ਛੋਟੀ ਬਚਤ ਸਕੀਮ ਵਿੱਚ ਮਿਲਣ ਵਾਲੇ ਵਿਆਜ ਵਿੱਚ ਵਾਧਾ ਹੋ ਸਕਦਾ ਹੈ
RBI ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਬੈਂਕਾਂ ਨੇ ਐਫਡੀ (FD) 'ਤੇ ਵਿਆਜ ਵਧਾ ਦਿੱਤਾ ਹੈ। ਅਜਿਹੇ 'ਚ ਹੁਣ ਪੋਸਟ ਆਫਿਸ ਸਮਾਲ ਸੇਵਿੰਗਸ ਸਕੀਮ ਜਿਵੇਂ ਪੀਪੀਐਫ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ਸੁਕੰਨਿਆ ਸਮ੍ਰਿਧੀ ਯੋਜਨਾ 'ਚ ਉਪਲਬਧ ਵਿਆਜ ਦਰਾਂ ਵਧ ਸਕਦੀਆਂ ਹਨ। ਡਾਕਘਰ ਦੀਆਂ ਛੋਟੀਆਂ ਬੱਚਤ ਯੋਜਨਾਵਾਂ 'ਤੇ 30 ਸਤੰਬਰ ਨੂੰ ਨਵੀਆਂ ਵਿਆਜ ਦਰਾਂ ਦਾ ਐਲਾਨ ਹੋ ਸਕਦਾ ਹੈ।
ਡੀਮੈਟ ਅਕਾਊਂਟ ਸੰਬੰਧੀ ਨਿਯਮਾਂ ਵਿੱਚ ਬਦਲਾਅ
ਡੀਮੈਟ ਖਾਤਾ ਧਾਰਕਾਂ ਨੂੰ 30 ਸਤੰਬਰ, 2022 ਤੱਕ ਟੂ- ਫੈਕਟਰ ਪ੍ਰਮਾਣਿਕਤਾ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਆਪਣੇ ਡੀਮੈਟ ਖਾਤੇ ਵਿੱਚ ਲੌਗਇਨ ਕਰਨ ਦੇ ਯੋਗ ਹੋਵੋਗੇ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ 1 ਅਕਤੂਬਰ ਤੋਂ ਡੀਮੈਟ ਖਾਤੇ ਵਿੱਚ ਲੌਗ-ਇਨ ਨਹੀਂ ਕਰ ਸਕੋਗੇ। NSE ਦੇ ਅਨੁਸਾਰ, ਮੈਂਬਰਾਂ ਨੂੰ ਆਪਣੇ ਡੀਮੈਟ ਖਾਤੇ ਵਿੱਚ ਲੌਗਇਨ ਕਰਨ ਲਈ ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਪ੍ਰਮਾਣਿਕਤਾ ਕਾਰਕ ਵਜੋਂ ਵਰਤਣਾ ਪਵੇਗਾ। ਦੂਜੀ ਪ੍ਰਮਾਣਿਕਤਾ 'ਨਾਲੇਜ ਫੈਕਟਰ' ਹੋ ਸਕਦੀ ਹੈ। ਇਹ ਇੱਕ ਪਾਸਵਰਡ, ਪਿੰਨ ਜਾਂ ਕੋਈ ਵੀ ਪਾਜੇਸ਼ਨ ਫੈਕਟਰ ਹੋ ਸਕਦਾ ਹੈ, ਜਿਸ ਦੀ ਜਾਣਕਾਰੀ ਸਿਰਫ਼ ਯੂਜਰ ਨੂੰ ਹੁੰਦੀ ਹੈ।
ਗੈਸ ਸਿਲੰਡਰ ਮਹਿੰਗਾ ਹੋ ਸਕਦਾ ਹੈ
ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਮੀਖਿਆ ਕੀਤੀ ਜਾਂਦੀ ਹੈ। ਅਜਿਹੇ 'ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਨਰਮੀ ਕਾਰਨ ਇਸ ਵਾਰ ਘਰੇਲੂ (14.2 ਕਿਲੋਗ੍ਰਾਮ) ਅਤੇ ਵਪਾਰਕ (19 ਕਿਲੋਗ੍ਰਾਮ) ਗੈਸ ਸਿਲੰਡਰਾਂ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ।