27 ਸਾਲਾ ਲੜਕੀ ਨੇ ਗਾਂ ਦਾ ਦੁੱਧ ਵੇਚ 2 ਸਾਲਾਂ 'ਚ ਕਮਾਇਆ 1 ਕਰੋੜ
ਸ਼ਿਲਪਾ ਸਿਨ੍ਹਾ 2012 ਵਿੱਚ ਝਾਰਖੰਡ ਦੇ ਡਾਲਟਗੰਜ ਤੋਂ ਬੰਗਲੌਰ ਵਿੱਚ ਪੜ੍ਹਨ ਲਈ ਆਈ ਸੀ। ਉੱਥੇ ਉਸ ਨੂੰ ਸ਼ੁੱਧ ਗਾਂ ਦਾ ਦੁੱਧ ਲੈਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਸ਼ਿਲਪਾ ਸਿਨ੍ਹਾ 2012 ਵਿੱਚ ਝਾਰਖੰਡ ਦੇ ਡਾਲਟਗੰਜ ਤੋਂ ਬੰਗਲੌਰ ਵਿੱਚ ਪੜ੍ਹਨ ਲਈ ਆਈ ਸੀ। ਉੱਥੇ ਉਸ ਨੂੰ ਸ਼ੁੱਧ ਗਾਂ ਦਾ ਦੁੱਧ ਲੈਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ, ਹੀ ਸ਼ਿਲਪਾ ਨੇ ਦੁੱਧ ਦਾ ਕਾਰੋਬਾਰ ਕਰਨ ਦਾ ਫੈਸਲਾ ਕੀਤਾ ਪਰ ਔਰਤ ਤੇ ਕੰਪਨੀ ਦੀ ਇਕੋ ਇੱਕ ਸੰਸਥਾਪਕ ਵਜੋਂ ਡੇਅਰੀ ਸੈਕਟਰ ਵਿੱਚ ਕੰਮ ਕਰਨਾ ਸੌਖਾ ਨਹੀਂ ਸੀ। ਨਾਂ ਤਾਂ ਉਸਨੂੰ ਕੰਨੜ ਆਉਂਦੀ ਸੀ ਤੇ ਨਾ ਹੀ ਤਾਮਿਲ। ਫਿਰ ਵੀ, ਉਸ ਨੇ ਕਿਸਾਨਾਂ ਕੋਲ ਜਾ ਕਿ ਉਨ੍ਹਾਂ ਨੂੰ ਫੀਡ ਤੋਂ ਲੈ ਕੇ ਦੇਖਭਾਲ ਬਾਰੇ ਸਭ ਕੁਝ ਦੱਸਿਆ।
ਸ਼ੁਰੂ ਵਿੱਚ, ਦੁੱਧ ਦੀ ਸਪਲਾਈ ਕਰਨ ਲਈ ਕੋਈ ਕਰਮਚਾਰੀ ਨਹੀਂ ਸਨ, ਇਸ ਲਈ ਉਸ ਨੂੰ ਸਵੇਰੇ ਤਿੰਨ ਵਜੇ ਖੇਤਾਂ ਵਿੱਚ ਜਾਣਾ ਪੈਂਦਾ ਸੀ। ਉਹ ਆਪਣੀ ਸੁਰੱਖਿਆ ਲਈ ਚਾਕੂ ਤੇ ਮਿਰਚਾਂ ਵਾਲਾ ਸਪਰੇਅ ਲੈ ਕੇ ਜਾਂਦੀ ਸੀ। ਜਿਵੇਂ ਹੀ ਗਾਹਕਾਂ ਦੀ ਗਿਣਤੀ 500 ਤੇ ਪਹੁੰਚੀ, ਸ਼ਿਲਪਾ ਨੇ 6 ਜਨਵਰੀ 2018 ਨੂੰ ਮਿਲਕ ਇੰਡੀਆ ਕੰਪਨੀ ਨੂੰ 11,000 ਰੁਪਏ ਦੇ ਸ਼ੁਰੂਆਤੀ ਫੰਡਿੰਗ ਨਾਲ ਸ਼ੁਰੂ ਕੀਤਾ। ਦੋ ਸਾਲਾਂ ਵਿੱਚ ਹੀ ਕਾਰੋਬਾਰ ਇੱਕ ਕਰੋੜ ਰੁਪਏ ਤੋਂ ਉਪਰ ਪਹੁੰਚ ਗਿਆ।
ਇੱਕ ਤੋਂ 9 ਸਾਲ ਦੇ ਬੱਚਿਆਂ 'ਤੇ ਧਿਆਨ ਕੇਂਦਰਤ ਕਰੋ
ਸ਼ਿਲਪਾ ਦਾ ਕਹਿਣਾ ਹੈ ਕਿ ਕੰਪਨੀ ਗਾਂ ਦਾ ਸ਼ੁੱਧ ਕੱਚਾ ਦੁੱਧ 62 ਰੁਪਏ ਪ੍ਰਤੀ ਲੀਟਰ ਦੀ ਪੇਸ਼ਕਸ਼ ਕਰਦੀ ਹੈ। ਉਸ ਅਨੁਸਾਰ, ਇਸ ਦੁੱਧ ਨੂੰ ਪੀਣ ਨਾਲ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਹ ਕੈਲਸ਼ੀਅਮ ਨੂੰ ਵਧਾਉਣ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਲਈ, ਉਨ੍ਹਾਂ ਦਾ ਧਿਆਨ ਸਿਰਫ ਇੱਕ ਤੋਂ ਨੌਂ ਸਾਲ ਦੇ ਬੱਚਿਆਂ 'ਤੇ ਹੈ। ਇਸਦੀ ਗੁਣਵੱਤਾ ਨੂੰ ਬਣਾਉਣ ਲਈ, ਕੰਪਨੀ ਗਾਵਾਂ ਦੇ ਸੋਮੈਟਿਕ ਸੈੱਲਾਂ ਦੀ ਗਿਣਤੀ ਕਰਨ ਲਈ ਇੱਕ ਮਸ਼ੀਨ ਦੀ ਵਰਤੋਂ ਕਰਦੀ ਹੈ। ਜਿੰਨਾ ਘੱਟ ਸੋਮੈਟਿਕ ਸੈੱਲ, ਓਨ੍ਹਾਂ ਵੱਧ ਸਿਹਤਮੰਦ ਦੁੱਧ।
ਸ਼ਿਲਪਾ ਦਾ ਕਹਿਣਾ ਹੈ ਕਿ ਕਿਸੇ ਵੀ ਆਡਰ ਨੂੰ ਲੈਣ ਤੋਂ ਪਹਿਲਾਂ ਮਾਂ ਨੂੰ ਉਸ ਦੇ ਬੱਚੇ ਦੀ ਉਮਰ ਬਾਰੇ ਪੁੱਛਿਆ ਜਾਂਦਾ ਹੈ। ਜੇ ਬੱਚਾ ਇੱਕ ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਡਿਲਵਰੀ ਨਹੀਂ ਦਿੱਤੀ ਜਾਂਦੀ। ਸ਼ਿਲਪਾ ਦੇ ਅਨੁਸਾਰ, ਇੱਕ ਵਾਰ ਉਸਨੇ ਵੇਖਿਆ ਕਿ ਕਿਸਾਨ ਗਾਉਆਂ ਨੂੰ ਚਾਰੇ ਦੀ ਫਸਲ ਖੁਆਉਣ ਦੀ ਬਜਾਏ ਰੈਸਟੋਰੈਂਟ ਵਿੱਚੋਂ ਕੂੜਾ ਇੱਕਠਾ ਕਰ ਖੁਆ ਰਹੇ ਹਨ। ਅਜਿਹਾ ਦੁੱਧ ਕਦੇ ਵੀ ਤੰਦਰੁਸਤ ਨਹੀਂ ਹੁੰਦਾ। ਇਸ ਲਈ, ਸਾਰੀ ਪ੍ਰਕਿਰਿਆ ਨੂੰ ਕਿਸਾਨਾਂ ਨੂੰ ਸਮਝਾਇਆ ਗਿਆ ਕਿ ਇਹ ਦੁੱਧ ਪੀਣ ਵਾਲੇ ਬੱਚਿਆਂ ਦਾ ਨੁਕਸਾਨ ਕਿਵੇਂ ਹੁੰਦਾ ਹੈ। ਨਾਲ ਹੀ ਉਸ ਨੇ ਉਨ੍ਹਾਂ ਨੂੰ ਸਿਹਤਮੰਦ ਦੁੱਧ ਦੇ ਬਦਲੇ ਵਧੀਆ ਕੀਮਤ ਦੇਣ ਦਾ ਵਾਅਦਾ ਕੀਤਾ। ਗਾਵਾਂ ਨੂੰ ਹੁਣ ਮੱਕੀ ਖੁਆਈ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin