(Source: ECI/ABP News/ABP Majha)
UPI: ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ, UPI ਟਰਾਂਸਫਰ ਲਈ ਕਰਨਾ ਪੈ ਸਕਦਾ ਇੰਤਜ਼ਾਰ, ਜਾਰੀ ਹੋਣਗੇ ਨਵੇਂ ਨਿਯਮ
UPI: ਆਨਲਾਈਨ ਭੁਗਤਾਨ 'ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਣ ਦੀ ਤਿਆਰੀ ਕਰ ਲਈ ਹੈ।
UPI Transfer: ਆਨਲਾਈਨ ਭੁਗਤਾਨ 'ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਸਰਕਾਰ First Transaction ਨੂੰ ਲੈ ਕੇ ਕੁਝ ਨਿਯਮ ਜਾਰੀ ਕਰਨ ਜਾ ਰਹੀ ਹੈ।
ਸਰਕਾਰ ਦੋ ਵਿਅਕਤੀਆਂ ਵਿਚਕਾਰ ਪਹਿਲੀ ਵਾਰ ਹੋਣ ਵਾਲੇ ਕਿਸੇ ਖਾਸ ਰਕਮ ਤੋਂ ਵੱਧ ਲੈਣ-ਦੇਣ ਲਈ ਘੱਟੋ-ਘੱਟ ਸਮਾਂ ਨਿਰਧਾਰਤ ਕਰਨ ਦੀ ਯੋਜਨਾ ਬਣਾ ਰਹੀ ਹੈ। ਯੋਜਨਾ ਵਿੱਚ ਦੋ ਵਿਅਕਤੀਆਂ ਵਿਚਕਾਰ ਪਹਿਲੇ ਲੈਣ-ਦੇਣ ਲਈ ਇੱਕ ਸੰਭਾਵਿਤ ਚਾਰ-ਘੰਟੇ ਦੀ ਵਿੰਡੋ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜੇਕਰ ਸਰਕਾਰ ਇਹ ਨਵੇਂ ਨਿਯਮ ਜਾਰੀ ਕਰਦੀ ਹੈ ਤਾਂ 2000 ਰੁਪਏ ਤੋਂ ਜ਼ਿਆਦਾ ਦੇ ਪਹਿਲੇ ਲੈਣ-ਦੇਣ 'ਚ 4 ਘੰਟੇ ਦੀ ਦੇਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ: Share Market Opening: ਤਿੰਨ ਛੁੱਟੀਆਂ ਮਗਰੋਂ ਸ਼ੇਅਰ ਬਾਜ਼ਾਰ ਕਰ ਰਿਹਾ ਮਾਲੋਮਾਲ, ਸੈਂਸੈਕਸ 66000 ਦੇ ਉੱਪਰ, ਨਿਫਟੀ 19850 ਦੇ ਨੇੜੇ
ਕੀ ਹੋਵੇਗਾ ਨਵੇਂ ਨਿਯਮਾਂ ‘ਚ ਬਦਲਾਅ?
ਸਰਕਾਰੀ ਅਧਿਕਾਰੀਆਂ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਆਨਲਾਈਨ ਭੁਗਤਾਨ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਦੋ ਵਿਅਕਤੀਆਂ ਵਿਚਕਾਰ ਪਹਿਲੀ ਵਾਰ ਹੋਣ ਵਾਲੇ ਲੈਣ-ਦੇਣ ਵਿੱਚ ਕੁਝ ਬਦਲਾਅ ਕਰਨ ਜਾ ਰਹੀ ਹੈ। ਇਸ ਤਹਿਤ ਨਿਸ਼ਚਿਤ ਰਕਮ ਤੋਂ ਵੱਧ ਲੈਣ-ਦੇਣ 'ਤੇ ਘੱਟੋ-ਘੱਟ ਸਮਾਂ ਸੀਮਾ ਲਗਾਉਣ ਦੀ ਯੋਜਨਾ ਹੈ। 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ਵਿੱਚ ਦੋ ਉਪਭੋਗਤਾਵਾਂ ਵਿਚਕਾਰ ਪਹਿਲੇ ਲੈਣ-ਦੇਣ ਲਈ ਇੱਕ ਸੰਭਾਵੀ 4-ਘੰਟੇ ਦੀ ਵਿੰਡੋ ਸ਼ਾਮਲ ਹੋਣ ਦੀ ਸੰਭਾਵਨਾ ਹੈ।
24 ਘੰਟਿਆਂ ਵਿੱਚ ਵੱਧ ਤੋਂ ਵੱਧ ਰਕਮ 5 ਹਜ਼ਾਰ ਰੁਪਏ
ਵਰਤਮਾਨ ਵਿੱਚ, ਜੇਕਰ ਕੋਈ ਉਪਭੋਗਤਾ ਆਨਲਾਈਨ ਲੈਣ-ਦੇਣ ਲਈ ਇੱਕ ਨਵਾਂ UPI ਖਾਤਾ ਬਣਾਉਂਦਾ ਹੈ, ਤਾਂ ਉਹ 24 ਘੰਟਿਆਂ ਵਿੱਚ ਵੱਧ ਤੋਂ ਵੱਧ 5,000 ਰੁਪਏ ਤੱਕ ਦਾ ਪਹਿਲਾ ਟ੍ਰਾਂਜੈਕਸ਼ਨ ਕਰ ਸਕਦਾ ਹੈ। ਇਸੇ ਤਰ੍ਹਾਂ, ਇਹ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (NEFT) ਲਈ ਵੀ ਹੈ, ਜੇਕਰ ਤੁਸੀਂ ਪਹਿਲੀ ਵਾਰ ਖਾਤਾ ਬਣਾਉਂਦੇ ਹੋ, ਤਾਂ ਤੁਸੀਂ 24 ਘੰਟਿਆਂ ਵਿੱਚ 50 ਹਜ਼ਾਰ ਰੁਪਏ ਤੱਕ ਦਾ ਲੈਣ-ਦੇਣ ਕਰ ਸਕਦੇ ਹੋ।
ਇਹ ਵੀ ਪੜ੍ਹੋ: UPI: ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ, UPI ਟਰਾਂਸਫਰ ਲਈ ਕਰਨਾ ਪੈ ਸਕਦਾ ਇੰਤਜ਼ਾਰ, ਜਾਰੀ ਹੋਣਗੇ ਨਵੇਂ ਨਿਯਮ