ਸਾਵਧਾਨ! ਡਰੋਨਾਂ, ਮਿਜ਼ਾਇਲਾਂ ਤੋਂ ਬਾਅਦ ਪਾਕਿਸਤਾਨ ਕਰ ਸਕਦਾ ਸਾਇਬਰ ਅਟੈਕ, ਵਿੱਤ ਮੰਤਰੀ ਨੇ ਬੈਂਕ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਭਾਰਤ-ਪਾਕਿ ਤਣਾਅ ਦੇ ਵਿਚਾਲੇ ਵਿੱਤ ਮੰਤਰੀ ਨੇ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਬੈਂਕਿੰਗ ਅਤੇ ਵਿੱਤੀ ਖੇਤਰ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਸਭ ਬੈਂਕਾਂ ਨੂੰ ਕਿਸੇ ਵੀ ਹਾਲਤ ਜਾਂ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ...

ਭਾਰਤ-ਪਾਕਿ ਤਣਾਅ ਦੇ ਮਾਹੌਲ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਬੈਂਕਾਂ, ਬੀਮਾ ਖੇਤਰ ਦੇ ਵੱਡੇ ਅਧਿਕਾਰੀਆਂ ਅਤੇ ਵਿੱਤੀ ਖੇਤਰ ਦੇ ਰੈਗੂਲੇਟਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੈਂਕਾਂ ਨੂੰ ਆਪਣੇ ਸਾਈਬਰ ਸੁਰੱਖਿਆ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਡਾਟਾ ਸੈਂਟਰਾਂ ਦੀ ਨਿਯਮਤ ਢੰਗ ਨਾਲ ਆਡੀਟ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਡਿਜੀਟਲ ਅਤੇ ਕੋਰ ਬੈਂਕਿੰਗ ਢਾਂਚੇ ਦੀ ਫਾਇਰਵਾਲ ਪੂਰੀ ਤਰ੍ਹਾਂ ਯਕੀਨੀ ਬਣਾਈ ਜਾ ਸਕੇ। ਕਿਸੇ ਵੀ ਤਰ੍ਹਾਂ ਦੀ ਗਲਤ ਸਾਈਬਰ ਗਤੀਵਿਧੀ ਜਾਂ ਉਲੰਘਣਾ ਨੂੰ ਰੋਕਣ ਲਈ ਇਨ੍ਹਾਂ ਦੀ 24 ਘੰਟਿਆਂ ਨਿਗਰਾਨੀ ਕਰਨ ਲਈ ਕਿਹਾ ਗਿਆ।
ਬੌਖਲਾਇਆ ਹੋਇਆ ਪਾਕਿਸਤਾਨ
ਭਾਰਤੀ ਫੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿਸਤਾਨ ਸਾਈਬਰ ਹਮਲਾ ਕਰਵਾ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੀਟਿੰਗ ਬੁਲਾਈ ਗਈ ਸੀ। ਵਿੱਤ ਮੰਤਰੀ ਨੇ ਬੈਂਕਿੰਗ ਅਧਿਕਾਰੀਆਂ ਨੂੰ ਦੋ ਐਸੇ ਸੀਨੀਅਰ ਅਧਿਕਾਰੀ ਨਿਯੁਕਤ ਕਰਨ ਦੀ ਗੱਲ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਸਾਈਬਰ ਨਾਲ ਸੰਬੰਧਤ ਮਾਮਲਿਆਂ ਦੀ ਰਿਪੋਰਟਿੰਗ ਕਰੇਗਾ ਅਤੇ ਦੂਜਾ ਬੈਂਕ ਦੇ ਕੰਮਕਾਜ ਅਤੇ ਏ.ਟੀ.ਐਮ. 'ਚ ਨਿਰੰਤਰ ਨਕਦੀ ਪ੍ਰਵਾਹ ਦੀ ਨਿਗਰਾਨੀ ਕਰੇਗਾ। ਇਹ ਅਧਿਕਾਰੀ ਕਿਸੇ ਵੀ ਘਟਨਾ ਦੀ ਜਾਣਕਾਰੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In), ਰਿਜ਼ਰਵ ਬੈਂਕ ਆਫ ਇੰਡੀਆ ਅਤੇ ਵਿੱਤੀ ਸੇਵਾਵਾਂ ਵਿਭਾਗ (DFS) ਨੂੰ ਦੇਣਗੇ।
ਭਾਰਤ-ਪਾਕਿ ਤਣਾਅ ਦੇ ਵਿਚਾਲੇ ਵਿੱਤ ਮੰਤਰੀ ਨੇ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਬੈਂਕਿੰਗ ਅਤੇ ਵਿੱਤੀ ਖੇਤਰ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਸਭ ਬੈਂਕਾਂ ਨੂੰ ਕਿਸੇ ਵੀ ਹਾਲਤ ਜਾਂ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਦੇਸ਼ ਦੇ ਨਾਗਰਿਕਾਂ ਅਤੇ ਵਪਾਰਕ ਇਕਾਈਆਂ ਨੂੰ, ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੀ ਨਿਰਵਿਘਨ ਪਹੁੰਚ ਬਣੀ ਰਹੇ।
ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਫਿਰਾਕ 'ਚ ਪਾਕਿਸਤਾਨ
ਭਾਰਤੀ ਫੌਜ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਅਜਿਹੀ ਸਥਿਤੀ 'ਚ ਪਾਕਿਸਤਾਨ ਸਾਇਬਰ ਹਮਲਿਆਂ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। CERT-In ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਬੈਂਕਾਂ, ਨਿੱਜੀ ਕੰਪਨੀਆਂ ਅਤੇ ਸਰਕਾਰੀ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿਸ ਕਰਕੇ ਇਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।






















