Cheap Flight Ticket: ਅਮਰੀਕਾ ਤੋਂ ਭਾਰਤ ਸਿਰਫ਼ 19 ਹਜ਼ਾਰ ਰੁਪਏ 'ਚ, ਫਲਾਈਟ ਦੀ ਟਿਕਟ ਵੇਖ ਕੇ ਸੋਸ਼ਲ ਮੀਡੀਆ 'ਤੇ ਮਚੀ ਹਲਚਲ
Cheap Flight Ticket: ਇੰਨੀਆਂ ਸਸਤੀਆਂ ਫਲਾਈਟ ਟਿਕਟਾਂ ਨੂੰ ਵੇਖ ਕੇ ਸੋਸ਼ਲ ਮੀਡੀਆ 'ਤੇ ਦਿਲਚਸਪ ਟਿੱਪਣੀਆਂ ਦਾ ਹੜ੍ਹ ਆ ਗਿਆ। ਆਮ ਤੌਰ 'ਤੇ ਭਾਰਤ ਤੋਂ ਅਮਰੀਕਾ ਦੀ ਟਿਕਟ ਦੀ ਕੀਮਤ 54 ਹਜ਼ਾਰ ਰੁਪਏ ਤੋਂ ਵੱਧ ਰਹਿੰਦੀ ਹੈ।
Cheap Flight Ticket: ਦੇਸ਼ ਵਿੱਚ ਮਹਿੰਗੀਆਂ ਫਲਾਈਟ ਟਿਕਟਾਂ ਨੂੰ ਲੈ ਕੇ ਅਕਸਰ ਹੰਗਾਮਾ ਹੁੰਦਾ ਰਹਿੰਦਾ ਹੈ। ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਹਵਾਈ ਯਾਤਰਾ ਲਈ ਬਹੁਤ ਜ਼ਿਆਦਾ ਕਿਰਾਇਆ ਅਦਾ ਕਰਨਾ ਪੈਂਦਾ ਹੈ। ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਹਵਾਈ ਕਿਰਾਏ ਅਸਮਾਨ ਨੂੰ ਛੂਹ ਜਾਂਦੇ ਹਨ। ਜੇ ਤੁਹਾਨੂੰ ਤੁਰੰਤ ਯਾਤਰਾ ਕਰਨੀ ਪਵੇ, ਤਾਂ ਏਅਰਲਾਈਨ ਤੁਹਾਡੇ ਤੋਂ ਘੱਟੋ-ਘੱਟ ਦੁੱਗਣਾ ਕਿਰਾਇਆ ਵਸੂਲਦੀ ਹੈ। ਇਸ ਸਮੇਂ ਦਿੱਲੀ ਤੋਂ ਮੁੰਬਈ ਦਾ ਕਿਰਾਇਆ ਕਰੀਬ 5500 ਰੁਪਏ, ਕੋਲਕਾਤਾ ਦਾ 6000 ਰੁਪਏ ਅਤੇ ਚੇਨਈ ਦਾ 6500 ਰੁਪਏ ਹੈ। ਹਾਲਾਂਕਿ, ਜੇਕਰ ਤੁਸੀਂ ਵਾਸ਼ਿੰਗਟਨ ਤੋਂ ਭਾਰਤ ਆਉਣਾ ਚਾਹੁੰਦੇ ਹੋ, ਤਾਂ ਫਲਾਈਟ ਟਿਕਟ ਸਿਰਫ 19 ਹਜ਼ਾਰ ਰੁਪਏ ਵਿੱਚ ਉਪਲਬਧ ਹੈ। ਇਹ ਦਾਅਵਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤਾ ਗਿਆ ਹੈ। ਇਸ ਤੋਂ ਬਾਅਦ ਅਜਿਹੀਆਂ ਸਸਤੀਆਂ ਉਡਾਣਾਂ ਦੀਆਂ ਟਿਕਟਾਂ ਨੂੰ ਲੈ ਕੇ ਲੋਕਾਂ ਵਿੱਚ ਬਹਿਸ ਛਿੜ ਗਈ।
Washington to Mumbai flight for 19k INR
— Phalgun (@phalgun_g) March 19, 2024
how is this possible???
went until payment page. Includes regular 2 checkin baggage too! pic.twitter.com/hHSJH205fQ
ਲੋਕਾਂ ਨੇ ਕੀਤੀਆਂ ਦਿਲਚਸਪ ਟਿੱਪਣੀਆਂ ਅਤੇ ਪੇਸ਼ਕਸ਼ ਨੂੰ ਦੱਸਿਆ ਹੈਰਾਨੀਜਨਕ
ਦਰਅਸਲ ਬੈਂਗਲੁਰੂ 'ਚ ਰਹਿਣ ਵਾਲੇ ਇਕ ਯੂਜ਼ਰ ਨੇ ਐਕਸ 'ਤੇ ਇਕ ਸਕ੍ਰੀਨਸ਼ੌਟ ਸ਼ੇਅਰ ਕੀਤਾ, ਜਿਸ 'ਚ ਕਈ ਕੰਪਨੀਆਂ ਦੇ ਸਸਤੇ ਫਲਾਈਟ ਟਿਕਟ ਦੇ ਆਫਰ ਸਨ। ਇਸ 'ਚ ਵਾਸ਼ਿੰਗਟਨ ਤੋਂ ਮੁੰਬਈ ਦਾ ਫਲਾਈਟ ਦਾ ਕਿਰਾਇਆ ਸਿਰਫ 19 ਹਜ਼ਾਰ ਰੁਪਏ ਸੀ। ਇੰਨੀਆਂ ਸਸਤੀਆਂ ਟਿਕਟਾਂ ਵੇਖ ਕੇ ਉਹ ਖੁਦ ਵੀ ਹੈਰਾਨ ਰਹਿ ਗਿਆ। ਉਹਨਾਂ ਲਿਖਿਆ ਕਿ ਉਹ 25 ਅਪ੍ਰੈਲ ਦੀ ਫਲਾਈਟ ਦੀ ਤਲਾਸ਼ ਕਰ ਰਿਹਾ ਸੀ। ਇਸ ਦੌਰਾਨ ਇਹ ਆਫਰ ਸਾਹਮਣੇ ਆਇਆ। ਮੈਂ ਉਨ੍ਹਾਂ ਨੂੰ ਵੇਖ ਕੇ ਹੈਰਾਨ ਹਾਂ। ਇਸ ਵਿੱਚ 2 ਬੈਗਾਂ ਦਾ ਚੈੱਕ ਇਨ ਵੀ ਸ਼ਾਮਲ ਹੈ। ਇਹ ਅਸੰਭਵ ਜਾਪਦਾ ਹੈ। ਸਕਰੀਨਸ਼ਾਟ ਮੁਤਾਬਕ ਫਲਾਈਟ ਨੈੱਟਵਰਕ ਦੀ ਟਿਕਟ 18,770 ਰੁਪਏ, ਗੋਟੋ ਗੇਟ 19,332 ਰੁਪਏ ਅਤੇ ਕਲੀਅਰ ਟ੍ਰਿਪ 19,815 ਰੁਪਏ ਹੈ। ਵਾਸ਼ਿੰਗਟਨ ਤੋਂ ਆਉਣ ਵਾਲੀ ਇਹ ਫਲਾਈਟ ਜੇਦਾਹ 'ਚ ਰੁਕੇਗੀ।
ਭਾਰਤ ਤੋਂ ਅਮਰੀਕਾ ਦੀ ਟਿਕਟ ਦੀ ਕੀਮਤ ਲਗਭਗ ਹੈ 54,814 ਰੁਪਏ
ਇਹ ਪੋਸਟ 20 ਮਾਰਚ ਨੂੰ ਸ਼ੇਅਰ ਕੀਤੀ ਗਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦਿਲਚਸਪ ਟਿੱਪਣੀਆਂ ਦਾ ਹੜ੍ਹ ਆ ਗਿਆ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਰਿਫ੍ਰੈਸ਼ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕੀਮਤ 100 ਫੀਸਦੀ ਵਧ ਜਾਵੇਗੀ। ਇਕ ਹੋਰ ਨੇ ਲਿਖਿਆ ਕਿ ਕਿਸੇ ਨੇ ਸਾਫਟਵੇਅਰ ਨਾਲ ਛੇੜਛਾੜ ਕੀਤੀ ਹੈ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਸ਼ਾਇਦ ਅਜਿਹਾ ਇਸ ਲਈ ਹੈ ਕਿਉਂਕਿ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਹੈ। ਇਕ ਯੂਜ਼ਰ ਨੇ ਲਿਖਿਆ ਕਿ ਮੈਂ ਮੁੰਬਈ ਤੋਂ ਮੰਗਲੌਰ ਦੀ ਫਲਾਈਟ ਟਿਕਟ 12 ਹਜ਼ਾਰ ਰੁਪਏ 'ਚ ਖਰੀਦੀ ਹੈ। ਆਮ ਤੌਰ 'ਤੇ ਭਾਰਤ ਤੋਂ ਅਮਰੀਕਾ ਦੀ ਟਿਕਟ ਦੀ ਕੀਮਤ ਲਗਭਗ 54,814 ਰੁਪਏ ਹੁੰਦੀ ਹੈ। ਏਅਰਲਾਈਨ ਦੇ ਹਿਸਾਬ ਨਾਲ ਇਹ 72 ਹਜ਼ਾਰ ਰੁਪਏ ਤੱਕ ਜਾਂਦੀ ਹੈ।