MDH and Everest Masala Row: MDH ਅਤੇ EVEREST ਮਸਾਲੇ ਵੇਚਣ 'ਤੇ ਲੱਗੀ ਪਾਬੰਦੀ, ਭਾਰਤ ਸਰਕਾਰ ਨੇ ਮੰਗੀ ਰਿਪੋਰਟ
MDH and Everest Masala Row: ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਵੇਰਵੇ ਮੰਗੇ ਹਨ, ਜਿਨ੍ਹਾਂ ਨੇ ਭਾਰਤੀ ਬ੍ਰਾਂਡਾਂ MDH ਅਤੇ ਐਵਰੈਸਟ ਦੇ ਕੁਝ ਮਸਾਲਿਆਂ 'ਤੇ ਗੁਣਵੱਤਾ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ।
MDH and Everest Masala Row: ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਵੇਰਵੇ ਮੰਗੇ ਹਨ, ਜਿਨ੍ਹਾਂ ਨੇ ਭਾਰਤੀ ਬ੍ਰਾਂਡਾਂ MDH ਅਤੇ ਐਵਰੈਸਟ ਦੇ ਕੁਝ ਮਸਾਲਿਆਂ 'ਤੇ ਗੁਣਵੱਤਾ ਸੰਬੰਧੀ ਚਿੰਤਾ ਜ਼ਾਹਰ ਕੀਤੀ ਹੈ। ਵਣਜ ਮੰਤਰਾਲੇ ਨੇ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸਾਂ ਨੂੰ ਵੀ ਇਸ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਮੰਤਰਾਲੇ ਨੇ ਭਾਰਤੀ ਕੰਪਨੀਆਂ - MDH ਅਤੇ ਐਵਰੈਸਟ ਤੋਂ ਵੀ ਵੇਰਵੇ ਮੰਗੇ ਹਨ, ਜਿਨ੍ਹਾਂ ਦੇ ਉਤਪਾਦਾਂ 'ਤੇ ਕਥਿਤ ਤੌਰ 'ਤੇ ਕੀਟਨਾਸ਼ਕ 'ਐਥੀਲੀਨ ਆਕਸਾਈਡ' ਨੂੰ ਮਨਜ਼ੂਰਸ਼ੁਦਾ ਸੀਮਾਵਾਂ ਤੋਂ ਉੱਪਰ ਰੱਖਣ ਲਈ ਪਾਬੰਦੀ ਲਗਾਈ ਗਈ ਹੈ। ਹਾਂਗਕਾਂਗ ਦੇ ਫੂਡ ਰੈਗੂਲੇਟਰ ਸੈਂਟਰ ਫਾਰ ਫੂਡ ਸੇਫਟੀ (CFS) ਨੇ ਕਿਹਾ ਸੀ ਕਿ ਇਨ੍ਹਾਂ ਮਸਾਲਿਆਂ 'ਚ ਕੀਟਨਾਸ਼ਕ, ਐਥੀਲੀਨ ਆਕਸਾਈਡ ਹੈ, ਜਿਸ ਨਾਲ ਕੈਂਸਰ ਦਾ ਖਤਰਾ ਪੈਦਾ ਹੋ ਸਕਦਾ ਹੈ।
ਦੱਸ ਦਈਏ ਕਿ ਰੈਗੂਲੇਟਰ ਨੇ ਵਿਕਰੇਤਾਵਾਂ ਨੂੰ ਇਨ੍ਹਾਂ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਵਣਜ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਦੂਤਾਵਾਸਾਂ ਤੋਂ ਤਕਨੀਕੀ ਵੇਰਵੇ, ਵਿਸ਼ਲੇਸ਼ਣਾਤਮਕ ਰਿਪੋਰਟਾਂ ਅਤੇ ਬਰਾਮਦਕਾਰਾਂ ਦੇ ਵੇਰਵੇ ਜਿਨ੍ਹਾਂ ਦੀ ਖੇਪ ਰੱਦ ਕਰ ਦਿੱਤੀ ਗਈ ਹੈ, ਦੀ ਮੰਗ ਕੀਤੀ ਗਈ ਹੈ। ਸਿੰਗਾਪੁਰ ਫੂਡ ਏਜੰਸੀ, ਹਾਂਗਕਾਂਗ ਦੀ CFS ਅਤੇ ਖੁਰਾਕ ਅਤੇ ਵਾਤਾਵਰਣ ਸਫਾਈ ਵਿਭਾਗ ਤੋਂ ਵੀ ਵੇਰਵੇ ਮੰਗੇ ਗਏ ਹਨ।
ਇਹ ਵੀ ਪੜ੍ਹੋ: Reliance Jio: ਰਿਲਾਇੰਸ ਜੀਓ ਦਾ ਨਵਾਂ ਰਿਕਾਰਡ! China Mobile ਕੰਪਨੀ ਨੂੰ ਹਰਾ ਕੇ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਆਪਰੇਟਰ
ਭਾਰਤ ਦੇ ਮਸਾਲਾ ਨਿਰਯਾਤ ਰੈਗੂਲੇਟਰ ਨੇ MDH ਅਤੇ ਐਵਰੈਸਟ ਨੂੰ ਗੁਣਵੱਤਾ ਜਾਂਚ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ। ਭਾਰਤੀ ਮਸਾਲੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀਆਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਉਤਪਾਦਾਂ ਦੀ ਜਾਂਚ ਕਿਵੇਂ ਕੀਤੀ ਗਈ ਸੀ ਅਤੇ ਕੀ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ।
ਇਨ੍ਹਾਂ ਚਾਰ ਮਸਾਲਿਆਂ ਨੂੰ ਖਰੀਦਣ 'ਤੇ ਲਾਈ ਪਾਬੰਦੀ
ਹਾਂਗਕਾਂਗ ਦੀ CFS ਨੇ ਖਪਤਕਾਰਾਂ ਨੂੰ ਇਹ ਉਤਪਾਦ ਨਾ ਖਰੀਦਣ ਲਈ ਕਿਹਾ ਹੈ, ਜਦਕਿ ਸਿੰਗਾਪੁਰ ਦੀ ਫੂਡ ਏਜੰਸੀ ਨੇ ਅਜਿਹੇ ਮਸਾਲਿਆਂ ਨੂੰ ਵਾਪਸ ਮੰਗਵਾਉਣ ਦਾ ਹੁਕਮ ਦਿੱਤਾ ਹੈ। ਜਿਨ੍ਹਾਂ ਚਾਰ ਉਤਪਾਦਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ MDH ਦਾ ਮਦਰਾਸ ਕਰੀ ਪਾਊਡਰ, ਐਵਰੈਸਟ ਫਿਸ਼ ਕਰੀ ਮਸਾਲਾ, MDH ਸੰਭਰ ਮਸਾਲਾ ਮਿਕਸ ਅਤੇ MDH ਕਰੀ ਪਾਊਡਰ ਮਿਕਸ ਮਸਾਲਾ ਸ਼ਾਮਲ ਹਨ।
ਇਹ ਵੀ ਪੜ੍ਹੋ: 12 ਸਾਲ ਤੱਕ ਦੇ ਜਵਾਕਾਂ ਨੂੰ ਹਵਾਈ ਜਹਾਜ਼ 'ਚ ਮਾਪਿਆਂ ਦੇ ਨਾਲ ਹੀ ਮਿਲੇ ਸੀਟ, DGCA ਨੇ ਜਾਰੀ ਕੀਤੇ ਆਦੇਸ਼