Bangladesh Fuel Prices Hike : ਬੰਗਲਾਦੇਸ਼ 'ਚ ਵੱਡਾ ਆਰਥਿਕ ਸੰਕਟ, ਪੈਟਰੋਲ ਡੀਜ਼ਲ ਦੇ ਰੇਟ 50% ਵਧੇ- ਸੜਕਾਂ 'ਤੇ ਉਤਰੇ ਲੋਕ
ਰਾਤ 12 ਵਜੇ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ ਅਨੁਸਾਰ ਹੁਣ ਇੱਕ ਲੀਟਰ ਓਕਟੇਨ ਦੀ ਕੀਮਤ 135 ਰੁਪਏ ਹੋ ਗਈ ਹੈ, ਜੋ ਕਿ ਪਿਛਲੀ 89 ਰੁਪਏ ਦੀ ਦਰ ਨਾਲੋਂ 51.7 ਫੀਸਦੀ ਵੱਧ ਹੈ। ਹੁਣ ਬੰਗਲਾਦੇਸ਼ 'ਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 130 ਰੁਪਏ ਹੈ
Bangladesh Petrol-Diesel: ਬੰਗਲਾਦੇਸ਼ ਵਿੱਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਬੀਤੀ ਰਾਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 51.7 ਫੀਸਦੀ ਦਾ ਵਾਧਾ ਕੀਤਾ ਗਿਆ। ਇਹ ਦੇਸ਼ ਦੇ ਇਤਿਹਾਸ 'ਚ ਈਂਧਨ ਦੀਆਂ ਕੀਮਤਾਂ 'ਚ ਸਭ ਤੋਂ ਵੱਡਾ ਵਾਧਾ ਦੱਸਿਆ ਜਾ ਰਿਹਾ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਇਹ ਦੋਹਰੀ ਮਾਰ ਹੈ।
ਰਾਤ 12 ਵਜੇ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ ਅਨੁਸਾਰ ਹੁਣ ਇੱਕ ਲੀਟਰ ਓਕਟੇਨ ਦੀ ਕੀਮਤ 135 ਰੁਪਏ ਹੋ ਗਈ ਹੈ, ਜੋ ਕਿ ਪਿਛਲੀ 89 ਰੁਪਏ ਦੀ ਦਰ ਨਾਲੋਂ 51.7 ਫੀਸਦੀ ਵੱਧ ਹੈ। ਹੁਣ ਬੰਗਲਾਦੇਸ਼ 'ਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 130 ਰੁਪਏ ਹੈ, ਯਾਨੀ ਬੀਤੀ ਰਾਤ ਤੋਂ ਇਸ 'ਚ 44 ਰੁਪਏ ਜਾਂ 51.1 ਫੀਸਦੀ ਦਾ ਵਾਧਾ ਹੋਇਆ ਹੈ।
ਮੰਤਰਾਲੇ ਨੇ ਕੀ ਕਿਹਾ?
ਬਿਜਲੀ, ਊਰਜਾ ਅਤੇ ਖਣਿਜ ਸੰਸਾਧਨ ਮੰਤਰਾਲੇ ਨੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ ਅੰਤਰਰਾਸ਼ਟਰੀ ਬਾਜ਼ਾਰ 'ਚ ਈਂਧਨ ਦੀ ਕੀਮਤ ਵਧਣ ਕਾਰਨ ਲਿਆ ਗਿਆ ਹੈ।
ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀ) ਨੂੰ ਘੱਟ ਕੀਮਤ 'ਤੇ ਈਂਧਨ ਵੇਚਣ ਕਾਰਨ ਫਰਵਰੀ ਤੋਂ ਜੁਲਾਈ ਦਰਮਿਆਨ 8,014.51 ਰੁਪਏ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਦੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਈਂਧਨ ਦੀ ਕੀਮਤ ਵਧਣ ਕਾਰਨ ਭਾਰਤ ਸਮੇਤ ਕਈ ਦੇਸ਼ ਪਹਿਲਾਂ ਹੀ ਇਹ ਫੈਸਲਾ ਲੈ ਚੁੱਕੇ ਹਨ।
ਬੰਗਲਾਦੇਸ਼ ਨੇ ਕਿਉਂ ਵਧਾਏ ਰੇਟ?
ਬੰਗਲਾਦੇਸ਼ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਦੇ ਯਤਨਾਂ ਦੌਰਾਨ ਵਿਸ਼ਵ ਬੈਂਕ ਏਸ਼ੀਆਈ ਵਿਕਾਸ ਬੈਂਕ ਤੋਂ 2 ਅਰਬ ਡਾਲਰ ਦੀ ਮੰਗ ਕਰ ਰਿਹਾ ਹੈ।
ਬੰਗਲਾਦੇਸ਼ ਦੀ 416 ਅਰਬ ਡਾਲਰ ਦੀ ਅਰਥਵਿਵਸਥਾ ਸਾਲਾਂ ਤੋਂ ਦੁਨੀਆ 'ਚ ਸਭ ਤੋਂ ਤੇਜ਼ੀ ਵਧਣ ਵਾਲੀ ਅਰਥਵਿਵਸਥਾ ਰਹੀ ਹੈ ਪਰ ਰੂਸ ਯੂਕਰੇਨ ਕਾਰਨ ਵੱਧਦੀ ਊਰਜਾ ਤੇ ਖਾਧ ਕੀਮਤਾਂ ਨੇ ਇਸ ਦੇ ਦਰਾਮਦ ਬਿੱਲ ਤੇ ਚਾਲੂ ਖਾਤੇ ਦੇ ਘਾਟੇ ਨੂੰ ਵਧਾ ਦਿੱਤਾ ਹੈ।