Bank Holidays: ਬੈਂਕ ਜਾਣ ਤੋਂ ਪਹਿਲਾਂ ਹੋ ਜਾਓ ਅਲਰਟ; ਅਗਲੇ ਹਫ਼ਤੇ ਕਈ ਦਿਨ ਬੰਦ ਰਹਿਣਗੀਆਂ ਬ੍ਰਾਂਚਾਂ, ਜਾਣੋ ਵੇਰਵਾ
ਜੇਕਰ ਤੁਸੀਂ ਅਗਲੇ ਹਫਤੇ ਬੈਂਕ ਸੰਬੰਧੀ ਕਿਸੇ ਕੰਮ ਨੂੰ ਲੈ ਕੇ ਜਾਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਹ ਜਾਣ ਲਓ ਉਸ ਦਿਨ ਬੈਂਕ ਚ ਕਿਤੇ ਛੁੱਟੀ ਤਾਂ ਨਹੀਂ? ਜੀ ਹਾਂ ਅਗਲੇ ਹਫਤੇ ਕਈ ਛੁੱਟੀਆਂ ਆ ਰਹੀਆਂ ਹਨ। ਦਰਅਸਲ, ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ

Bank Holidays January 2026: 19 ਜਨਵਰੀ 2026 ਤੋਂ ਸ਼ੁਰੂ ਹੋ ਰਹੇ ਹਫ਼ਤੇ ਦੌਰਾਨ ਜੇਕਰ ਤੁਹਾਨੂੰ ਬੈਂਕ ਨਾਲ ਸੰਬੰਧਿਤ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੈ ਤਾਂ ਥੋੜ੍ਹਾ ਸਾਵਧਾਨ ਰਹਿਣਾ ਜ਼ਰੂਰੀ ਹੈ। ਅਕਸਰ ਲੋਕ ਬਿਨਾਂ ਜਾਣਕਾਰੀ ਬੈਂਕ ਬ੍ਰਾਂਚ ਪਹੁੰਚ ਜਾਂਦੇ ਹਨ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਦਿਨ ਬੈਂਕ ਬੰਦ ਹੈ। ਦਰਅਸਲ, ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਬੈਂਕ ਛੁੱਟੀਆਂ ਰਹਿੰਦੀਆਂ ਹਨ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਚੈਕ ਕਰ ਲੈਣੀ ਚਾਹੀਦੀ ਹੈ, ਤਾਂ ਜੋ ਤੁਹਾਡੇ ਕੀਮਤੀ ਸਮੇਂ ਦੀ ਬਚਤ ਹੋ ਸਕੇ।
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਹਰ ਸਾਲ ਬੈਂਕਾਂ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਜਾਂਦੀ ਹੈ। ਇਸ ਵਿੱਚ ਸਾਫ਼ ਤੌਰ ‘ਤੇ ਦਰਸਾਇਆ ਜਾਂਦਾ ਹੈ ਕਿ ਕਿਹੜੀ ਤਾਰੀਖ਼ ਨੂੰ ਅਤੇ ਕਿਸ ਸ਼ਹਿਰ ਵਿੱਚ ਬੈਂਕ ਕਿਸ ਕਾਰਨ ਬੰਦ ਰਹਿਣਗੇ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਕ ਵਾਰ RBI ਦੀ ਹਾਲੀਡੇ ਲਿਸਟ ਜ਼ਰੂਰ ਚੈਕ ਕਰ ਲਵੋ। ਆਓ ਜਾਣਦੇ ਹਾਂ ਕਿ ਆਉਣ ਵਾਲੇ ਹਫ਼ਤੇ ਕਿਹੜੇ ਦਿਨ ਬੈਂਕ ਬੰਦ ਰਹਿਣਗੇ…
23 ਜਨਵਰੀ ਨੂੰ ਇਨ੍ਹਾਂ ਸ਼ਹਿਰਾਂ ਵਿੱਚ ਬੈਂਕ ਰਹਿਣਗੇ ਬੰਦ
23 ਜਨਵਰੀ, ਸ਼ੁੱਕਰਵਾਰ ਨੂੰ ਦੇਸ਼ ਦੇ ਕੁਝ ਚੁਣਿੰਦੇ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ। ਇਸ ਦਿਨ ਅਗਰਤਲਾ, ਭੁਬਨੇਸ਼ਵਰ ਅਤੇ ਕੋਲਕਾਤਾ ਵਿੱਚ ਬੈਂਕਾਂ ਨੂੰ ਛੁੱਟੀ ਰਹੇਗੀ। ਛੁੱਟੀ ਦਾ ਕਾਰਨ ਵੱਖ-ਵੱਖ ਰਾਜਾਂ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਅਤੇ ਵਿਸ਼ੇਸ਼ ਦਿਨ ਹਨ।
ਇਨ੍ਹਾਂ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ, ਸਰਸਵਤੀ ਪੂਜਾ, ਵੀਰ ਸੁਰੇਂਦਰਸਾਈ ਜਯੰਤੀ ਅਤੇ ਬਸੰਤ ਪੰਚਮੀ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ਤਿੰਨ ਸ਼ਹਿਰਾਂ ਤੋਂ ਇਲਾਵਾ ਦੇਸ਼ ਦੇ ਬਾਕੀ ਸਾਰੇ ਇਲਾਕਿਆਂ ਵਿੱਚ ਬੈਂਕ ਆਮ ਤੌਰ ‘ਤੇ ਖੁੱਲ੍ਹੇ ਰਹਿਣਗੇ।
24 ਅਤੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ
ਜਨਵਰੀ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ 24 ਜਨਵਰੀ ਨੂੰ ਪੂਰੇ ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਹਰ ਮਹੀਨੇ ਦੇ ਨਿਯਮ ਅਨੁਸਾਰ ਚੌਥੇ ਸ਼ਨੀਚਰਵਾਰ ਨੂੰ ਸਾਰੇ ਬੈਂਕ ਬੰਦ ਰਹਿੰਦੇ ਹਨ, ਇਸ ਲਈ ਇਸ ਦਿਨ ਬ੍ਰਾਂਚ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਹੋ ਸਕੇਗਾ।
ਇਸ ਤੋਂ ਬਾਅਦ 26 ਜਨਵਰੀ ਨੂੰ ਵੀ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। ਇਸ ਦਿਨ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਹੁੰਦੀ ਹੈ। ਅਜਿਹੇ ਵਿੱਚ ਜੇਕਰ ਬੈਂਕ ਨਾਲ ਸੰਬੰਧਿਤ ਕੋਈ ਜ਼ਰੂਰੀ ਕੰਮ ਹੈ ਤਾਂ ਪਹਿਲਾਂ ਤੋਂ ਹੀ ਛੁੱਟੀਆਂ ਦੀ ਜਾਣਕਾਰੀ ਜ਼ਰੂਰ ਚੈਕ ਕਰ ਲਵੋ।






















