(Source: ECI/ABP News)
Bank Holiday in April 2023: ਅਪ੍ਰੈਲ 'ਚ 15 ਦਿਨ ਬੰਦ ਰਹਿਣਗੇ ਬੈਂਕ, ਜਾਣੋ ਤੁਹਾਡੇ ਸ਼ਹਿਰ 'ਚ ਕਿਹੜੇ ਦਿਨ ਰਹਿਣਗੀਆਂ ਛੁੱਟੀਆਂ
Bank Holidays News: ਅਪ੍ਰੈਲ 30 ਦਿਨਾਂ ਦਾ ਮਹੀਨਾ ਹੈ ਤੇ ਬੈਂਕਾਂ ਵਿੱਚ 15 ਦਿਨਾਂ ਦੀ ਛੁੱਟੀ ਹੋਣ ਵਾਲੀ ਹੈ। ਇਸ ਦੌਰਾਨ 5 ਐਤਵਾਰ ਤੇ 2 ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ।

Bank Holiday in April 2023: ਨਵਾਂ ਵਿੱਤੀ ਸਾਲ 2024 ਦੀ ਸ਼ੁਰੂਆਤ 1 ਅਪ੍ਰੈਲ ਤੋਂ ਸਹੋ ਰਿਹਾ ਹੈ। ਅਜਿਹੇ 'ਚ ਕਈ ਬਦਲਾਅ ਵੀ ਹੋ ਰਹੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਬੈਂਕਾਂ ਨੂੰ ਛੁੱਟੀਆਂ ਹੋਣ ਵਾਲੀਆਂ ਹਨ। ਵਿੱਤੀ ਸਾਲ 2024 ਦੇ ਪਹਿਲੇ ਮਹੀਨੇ ਦੌਰਾਨ ਲਗਭਗ 15 ਦਿਨਾਂ ਦੀ ਛੁੱਟੀ ਰਹੇਗੀ। ਜੇਕਰ ਤੁਸੀਂ ਅਗਲੇ ਮਹੀਨੇ ਬੈਂਕ ਨਾਲ ਸਬੰਧਤ ਕੋਈ ਕੰਮ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਛੁੱਟੀਆਂ ਦੀ ਸੂਚੀ ਦੇਖਣੀ ਚਾਹੀਦੀ ਹੈ।
ਅਪ੍ਰੈਲ ਵਿੱਚ ਸ਼ਨੀਵਾਰ ਅਤੇ ਐਤਵਾਰ ਦੇ ਨਾਲ ਕੁੱਲ 15 ਦਿਨ ਦੀ ਛੁੱਟੀ ਹੋਵੇਗੀ। ਇਸ ਮਹੀਨੇ ਦੌਰਾਨ ਮਹਾਵੀਰ ਜਯੰਤੀ, ਬਾਬੂ ਜਗਜੀਵਨ ਰਾਮ ਦਾ ਜਨਮ ਦਿਨ, ਗੁੱਡ ਫਰਾਈਡੇ, ਡਾ: ਬਾਬਾ ਸਾਹਿਬ ਅੰਬੇਡਕਰ ਜਯੰਤੀ, ਸੰਕ੍ਰਾਂਤੀ ਜਾਂ ਬੀਜੂ ਤਿਉਹਾਰ ਜਾਂ ਬਿਸੂ ਤਿਉਹਾਰ, ਤਾਮਿਲ ਨਵਾਂ ਸਾਲ ਦਿਵਸ, ਵਿਸ਼ੂ ਜਾਂ ਬੋਹਾਗ ਬਿਹੂ ਜਾਂ ਹਿਮਾਚਲ ਦਿਵਸ, ਸ਼ਬ-ਉਲ-ਕਦਰਾ, ਈਦ- ਉਲ-ਫਿਤਰ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
ਬੈਂਕ ਕਦੋਂ ਤੇ ਕਿੱਥੇ ਬੰਦ ਰਹਿਣਗੇ
>> ਸ਼ਨੀਵਾਰ, 1 ਅਪ੍ਰੈਲ ਨੂੰ ਵਿੱਤੀ ਸਾਲ ਦੇ ਅੰਤ 'ਤੇ ਮਿਜ਼ੋਰਮ, ਚੰਡੀਗੜ੍ਹ, ਮੇਘਾਲਿਆ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਹਨ।
>> ਮਹਾਵੀਰ ਜਯੰਤੀ ਕਾਰਨ ਮੰਗਲਵਾਰ 4 ਅਪ੍ਰੈਲ ਨੂੰ ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ, ਰਾਜਸਥਾਨ, ਲਖਨਊ, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ ਵਿੱਚ ਬੈਂਕ ਬੰਦ ਰਹਿਣਗੇ।
>> ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਕਾਰਨ 5 ਅਪ੍ਰੈਲ ਨੂੰ ਹੈਦਰਾਬਾਦ 'ਚ ਬੈਂਕ ਬੰਦ ਰਹਿਣਗੇ।
>> ਗੁੱਡ ਫਰਾਈਡੇ ਦੇ ਕਾਰਨ 7 ਅਪ੍ਰੈਲ ਸ਼ੁੱਕਰਵਾਰ ਨੂੰ ਤ੍ਰਿਪੁਰਾ, ਗੁਜਰਾਤ, ਅਸਾਮ, ਰਾਜਸਥਾਨ, ਜੰਮੂ, ਹਿਮਾਚਲ ਪ੍ਰਦੇਸ਼, ਸ਼੍ਰੀਨਗਰ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ ਹਨ।
>> ਸ਼ੁੱਕਰਵਾਰ 14 ਤਰੀਕ ਨੂੰ ਬਾਬਾ ਅੰਬੇਦਰਕ ਦੀ ਜਯੰਤੀ ਹੈ, ਜਿਸ ਕਾਰਨ ਮਿਜ਼ੋਰਮ, ਮੱਧ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਮੇਹਲਿਆ, ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਜ਼ਿਆਦਾਤਰ ਥਾਵਾਂ 'ਤੇ ਬੈਂਕ ਬੰਦ ਹਨ।
>> ਹਿਮਾਚਲ ਪ੍ਰਦੇਸ਼ 'ਚ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਛੁੱਟੀ ਰਹੇਗੀ। ਇਸ ਤੋਂ ਇਲਾਵਾ ਬੰਗਾਲੀ ਨਵੇਂ ਸਾਲ ਦੇ ਦਿਨ ਤ੍ਰਿਪੁਰਾ, ਕੇਰਲ ਅਤੇ ਅਸਾਮ ਵਿੱਚ ਵੀ ਬੈਂਕ ਬੰਦ ਰਹੇ।
>> ਸ਼ਬ-ਉਲ-ਕਦਰ ਦੇ ਕਾਰਨ 18 ਅਪ੍ਰੈਲ ਮੰਗਲਵਾਰ ਨੂੰ ਸ਼੍ਰੀਨਗਰ 'ਚ ਬੈਂਕ ਬੰਦ ਰਹਿਣਗੇ।
>> ਸ਼ੁੱਕਰਵਾਰ, 21 ਅਪ੍ਰੈਲ ਨੂੰ ਈਦ-ਉਲ-ਫਿਤਰ ਦੇ ਮੌਕੇ 'ਤੇ ਤ੍ਰਿਪੁਰਾ, ਜੰਮੂ ਅਤੇ ਸ਼੍ਰੀਨਗਰ, ਕੇਰਲ ਵਿੱਚ ਬੈਂਕ ਬੰਦ ਹਨ।
22 ਅਪ੍ਰੈਲ ਦਿਨ ਸ਼ਨੀਵਾਰ ਨੂੰ ਰਮਜ਼ਾਨ ਈਦ ਦੇ ਦਿਨ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਹਨ।
ਕਿੰਨੇ ਸ਼ਨੀਵਾਰ ਅਤੇ ਐਤਵਾਰ
ਅਪ੍ਰੈਲ ਦਾ ਮਹੀਨਾ 30 ਹੈ। ਅਜਿਹੇ 'ਚ 15 ਦਿਨਾਂ ਦੀਆਂ ਛੁੱਟੀਆਂ ਹਨ, ਜਿਨ੍ਹਾਂ 'ਚੋਂ 5 ਐਤਵਾਰ ਅਤੇ 2 ਸ਼ਨੀਵਾਰ ਛੁੱਟੀਆਂ ਹੋਣ ਵਾਲੀਆਂ ਹਨ। 2, 9, 16, 23 ਅਤੇ 30 ਨੂੰ ਐਤਵਾਰ ਹੋਣ ਜਾ ਰਹੇ ਹਨ। ਦੂਜੇ ਪਾਸੇ 15 ਅਪ੍ਰੈਲ ਅਤੇ 22 ਅਪ੍ਰੈਲ ਨੂੰ ਦੂਜਾ ਅਤੇ ਚੌਥਾ ਸ਼ਨੀਵਾਰ ਹੋਣ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
