Bank Holidays in February: ਫਰਵਰੀ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਲਿਸਟ
ਸਾਲ 2022 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਫਰਵਰੀ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ RBI ਨੇ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
Bank Holidays in February 2022: ਸਾਲ 2022 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਫਰਵਰੀ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ RBI ਨੇ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਫਰਵਰੀ ਮਹੀਨੇ ਵਿੱਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਫਰਵਰੀ ਮਹੀਨੇ 'ਚ ਬਸੰਤ ਪੰਚਮੀ, ਗੁਰੂ ਰਵਿਦਾਸ ਜੈਅੰਤੀ ਵਰਗੇ ਮੌਕਿਆਂ 'ਤੇ ਦੇਸ਼ ਭਰ 'ਚ ਇੱਕੋ ਸਮੇਂ ਛੁੱਟੀਆਂ ਹੋਣਗੀਆਂ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਬੈਂਕ ਵੀ ਆਪਣੀਆਂ ਵਿਸ਼ੇਸ਼ ਛੁੱਟੀਆਂ ਕਾਰਨ ਬੰਦ ਰਹਿਣਗੇ। ਕੁੱਲ ਮਿਲਾ ਕੇ ਫਰਵਰੀ ਮਹੀਨੇ 'ਚ ਬੈਂਕ 12 ਦਿਨ ਬੰਦ ਰਹਿਣਗੇ।ਆਓ ਜਾਣਦੇ ਹਾਂ ਫਰਵਰੀ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ।
12 ਦਿਨ ਬੈਂਕਾਂ ਵਿੱਚ ਛੁੱਟੀ
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਹੁੰਦੀਆਂ ਹਨ। ਇਸ ਸਾਲ ਫਰਵਰੀ ਮਹੀਨੇ ਵਿੱਚ ਕਈ ਤਿਉਹਾਰਾਂ ਦੀਆਂ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਛੁੱਟੀਆਂ ਕਿਸੇ ਖਾਸ ਰਾਜ ਜਾਂ ਖੇਤਰ ਨਾਲ ਸਬੰਧਤ ਹੁੰਦੀਆਂ ਹਨ।
ਛੁੱਟੀਆਂ ਦੀ ਪੂਰੀ ਸੂਚੀ ਵੇਖੋ-
2 ਫਰਵਰੀ - ਸੋਨਮ ਲੋਚਰ (ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ)
5 ਫਰਵਰੀ - ਸਰਸਵਤੀ ਪੂਜਾ / ਸ਼੍ਰੀ ਪੰਚਮੀ / ਬਸੰਤ ਪੰਚਮੀ (ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ਵਿੱਚ ਬੈਂਕ ਬੰਦ)
6 ਫਰਵਰੀ - ਪਹਿਲਾ ਐਤਵਾਰ
ਫਰਵਰੀ 12 - ਮਹੀਨੇ ਦਾ ਦੂਜਾ ਸ਼ਨੀਵਾਰ
ਫਰਵਰੀ 13 - ਦੂਜਾ ਐਤਵਾਰ
15 ਫਰਵਰੀ- ਮੁਹੰਮਦ ਹਜ਼ਰਤ ਅਲੀ ਦਾ ਜਨਮਦਿਨ/ਲੁਈਸ-ਨਾਗਈ-ਨੀ (ਇੰਫਾਲ, ਕਾਨਪੁਰ, ਲਖਨਊ ਵਿੱਚ ਬੈਂਕ ਬੰਦ)
16 ਫਰਵਰੀ - ਗੁਰੂ ਰਵਿਦਾਸ ਜਯੰਤੀ (ਚੰਡੀਗੜ੍ਹ/ ਪੰਜਾਬ ਵਿੱਚ ਬੈਂਕ ਬੰਦ ਰਹਿਣਗੇ)
18 ਫਰਵਰੀ - ਦੋਲਜਾਤਰਾ (ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ)
19 ਫਰਵਰੀ - ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਬੇਲਾਪੁਰ, ਮੁੰਬਈ, ਨਾਗਪੁਰ ਵਿੱਚ ਬੈਂਕ ਬੰਦ ਰਹਿਣਗੇ)
20 ਫਰਵਰੀ - ਤੀਜਾ ਐਤਵਾਰ
26 ਫਰਵਰੀ - ਮਹੀਨੇ ਦਾ ਚੌਥਾ ਸ਼ਨੀਵਾਰ
27 ਫਰਵਰੀ - ਚੌਥਾ ਐਤਵਾਰ
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :