(Source: ECI/ABP News)
Bank Holiday in September 2024: ਤੁਰੰਤ ਨਬੇੜ ਲਓ ਜ਼ਰੂਰੀ ਕੰਮ! ਸਤੰਬਰ 'ਚ ਛੁੱਟੀਆਂ ਦੀ ਭਰਮਾਰ, ਤਿਉਹਾਰਾਂ ਕਾਰਨ ਕਈ ਦਿਨ ਬੈਂਕ ਰਹਿਣਗੇ ਬੰਦ
Bank Holiday:ਅਗਸਤ ਮਹੀਨਾ ਜੋ ਕਿ ਆਪਣੇ ਅਖੀਰਲੇ ਦਿਨਾਂ 'ਚ ਹੈ, ਜਲਦ ਹੀ ਸਤੰਬਰ ਮਹੀਨਾ ਸ਼ੁਹੂ ਹੋ ਜਾਵੇਗਾ। ਇਸ ਲਈ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੇ ਬਾਰੇ ਜਾਣ ਲਓ ਤਾਂ ਜੋ ਤੁਸੀਂ ਸਮੇਂ ਸਿਰ ਆਪਣੇ ਬੈਂਕ...
![Bank Holiday in September 2024: ਤੁਰੰਤ ਨਬੇੜ ਲਓ ਜ਼ਰੂਰੀ ਕੰਮ! ਸਤੰਬਰ 'ਚ ਛੁੱਟੀਆਂ ਦੀ ਭਰਮਾਰ, ਤਿਉਹਾਰਾਂ ਕਾਰਨ ਕਈ ਦਿਨ ਬੈਂਕ ਰਹਿਣਗੇ ਬੰਦ bank holidays in september 2024 bank will remain close for 15 days in september 2024 see list here Bank Holiday in September 2024: ਤੁਰੰਤ ਨਬੇੜ ਲਓ ਜ਼ਰੂਰੀ ਕੰਮ! ਸਤੰਬਰ 'ਚ ਛੁੱਟੀਆਂ ਦੀ ਭਰਮਾਰ, ਤਿਉਹਾਰਾਂ ਕਾਰਨ ਕਈ ਦਿਨ ਬੈਂਕ ਰਹਿਣਗੇ ਬੰਦ](https://feeds.abplive.com/onecms/images/uploaded-images/2024/08/30/26703c1f699065466c93ce0189c2941d1725009121607700_original.jpg?impolicy=abp_cdn&imwidth=1200&height=675)
Bank Holiday in September 2024: ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਸਤੰਬਰ ਸ਼ੁਰੂ ਹੋਣ ਵਾਲਾ ਹੈ। ਨਵਾਂ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ ਨੇ ਸਤੰਬਰ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਰਿਜ਼ਰਵ ਬੈਂਕ ਦੇ ਕੈਲੰਡਰ ਮੁਤਾਬਕ ਵੱਖ-ਵੱਖ ਤਿਉਹਾਰਾਂ ਅਤੇ ਵਰ੍ਹੇਗੰਢ ਕਾਰਨ ਦੇਸ਼ ਭਰ 'ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ ਕਈ ਦਿਨਾਂ ਤੱਕ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਸੀਂ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਤੋਂ ਇੱਥੇ ਛੁੱਟੀਆਂ ਦੀ ਲਿਸਟ ਦੇਖ ਲਓ। ਰਿਜ਼ਰਵ ਬੈਂਕ ਰਾਜਾਂ ਅਨੁਸਾਰ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ।
ਸਤੰਬਰ 2024 ਵਿੱਚ ਬੈਂਕ 15 ਦਿਨਾਂ ਲਈ ਬੰਦ ਰਹਿਣਗੇ
ਭਾਰਤ ਵਿੱਚ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਕਈ ਸੂਬਿਆਂ 'ਚ ਵੱਖ-ਵੱਖ ਤਿਉਹਾਰਾਂ ਕਾਰਨ ਛੁੱਟੀਆਂ ਹੋਣਗੀਆਂ। ਇਸ ਮਹੀਨੇ ਗਣੇਸ਼ ਚਤੁਰਥੀ, ਬਾਰਾਵਫਤ, ਈਦ-ਏ-ਮਿਲਾਦ-ਉਲ-ਨਬੀ ਆਦਿ ਤਿਉਹਾਰਾਂ ਕਾਰਨ ਦੇਸ਼ ਭਰ ਦੀਆਂ ਬੈਂਕਾਂ 'ਚ 15 ਦਿਨਾਂ ਦੀ ਛੁੱਟੀ ਰਹੇਗੀ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਸਤੰਬਰ 2024 ਵਿੱਚ ਇਨ੍ਹਾਂ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ
1 ਸਤੰਬਰ, 2024 - ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣ ਜਾ ਰਹੇ ਹਨ।
4 ਸਤੰਬਰ, 2024 - ਸ਼੍ਰੀਮੰਤ ਸੰਕਰਦੇਵ ਦੀ ਤਿਰੋਭਵ ਤਿਥੀ 'ਤੇ ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।
7 ਸਤੰਬਰ, 2024 - ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਮੁੰਬਈ, ਹੈਦਰਾਬਾਦ, ਨਾਗਪੁਰ ਅਤੇ ਪਣਜੀ ਵਿੱਚ ਬੈਂਕ ਬੰਦ ਰਹਿਣਗੇ।
8 ਸਤੰਬਰ, 2024 - ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
14 ਸਤੰਬਰ 2024 - ਦੂਜੇ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
15 ਸਤੰਬਰ-2024 - ਐਤਵਾਰ ਕਾਰਨ ਬੈਂਕ ਬੰਦ ਰਹਿਣ ਜਾ ਰਹੇ ਹਨ।
ਸਤੰਬਰ 16, 2024 - ਬਾਰਾਵਫਾਤ ਦੇ ਮੌਕੇ 'ਤੇ, ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਚੇਨਈ, ਦੇਹਰਾਦੂਨ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਲਖਨਊ, ਕੋਚੀ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਂਚੀ, ਸ਼੍ਰੀਨਗਰ ਅਤੇ ਤ੍ਰਿਵੇਂਦਰਮ ਵਿੱਚ ਬੈਂਕਾਂ ਬੰਦ ਰਹਿਣਗੇ।
17 ਸਤੰਬਰ, 2024 - ਮਿਲਾਦ-ਉਨ-ਨਬੀ ਦੇ ਕਾਰਨ ਗੰਗਟੋਕ ਅਤੇ ਰਾਏਪੁਰ ਵਿੱਚ ਬੈਂਕ ਬੰਦ ਰਹਿਣਗੇ।
18 ਸਤੰਬਰ, 2024 - ਗੰਗਟੋਕ ਵਿੱਚ ਪੈਂਗ-ਲਹਾਬਸੋਲ ਕਾਰਨ ਬੈਂਕ ਬੰਦ ਰਹਿਣਗੇ।
20 ਸਤੰਬਰ, 2024 - ਈਦ-ਏ-ਮਿਲਾਦ-ਉਲ-ਨਬੀ 'ਤੇ ਜੰਮੂ ਅਤੇ ਸ਼੍ਰੀਨਗਰ ਦੇ ਬੈਂਕ ਬੰਦ ਰਹਿਣਗੇ।
21 ਸਤੰਬਰ, 2024 - ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ 'ਤੇ ਕੋਚੀ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
22 ਸਤੰਬਰ, 2024 - ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
23 ਸਤੰਬਰ, 2024 - ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ਕਾਰਨ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
28 ਸਤੰਬਰ, 2024 - ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਸਤੰਬਰ, 2024 - ਐਤਵਾਰ ਕਾਰਨ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
ਬੈਂਕਾਂ 'ਚ ਛੁੱਟੀ ਹੋਣ 'ਤੇ ਵੀ ਕੰਮ ਨਹੀਂ ਰੁਕੇਗਾ
ਸਤੰਬਰ ਮਹੀਨੇ 'ਚ ਵੱਖ-ਵੱਖ ਸੂਬਿਆਂ 'ਚ 30 'ਚੋਂ 15 ਦਿਨ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਹਰ ਦੂਜੇ ਦਿਨ ਬੈਂਕ ਬੰਦ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਕਈ ਕੰਮ ਪੂਰੇ ਕਰ ਸਕਦੇ ਹੋ। ਤੁਸੀਂ ਨਕਦ ਲੈਣ-ਦੇਣ ਲਈ ATM ਦੀ ਵਰਤੋਂ ਕਰ ਸਕਦੇ ਹੋ
ਇਸ ਦੇ ਨਾਲ ਹੀ, ਤੁਸੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਬੈਂਕ ਛੁੱਟੀਆਂ 'ਤੇ ਵੀ ਤੁਹਾਡਾ ਜ਼ਰੂਰੀ ਕੰਮ ਨਹੀਂ ਰੁਕੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)