Bank Holidays: ਸ਼ੁੱਕਰਵਾਰ ਤੋਂ 4 ਦਿਨ ਬਾਅਦ ਨਹੀਂ ਕੱਢਵਾ ਸਕੋਗੇ ਪੈਸੇ, ਬੈਂਕ ਰਹਿਣਗੇ ਬੰਦ ਜਾਣੋ ਕਾਰਨ
ਬੈਂਕ ਦੀਆਂ ਛੁੱਟੀਆਂ: ਮਾਰਚ ਦੌਰਾਨ ਬੈਂਕਾਂ ਵਿੱਚ ਤਕਰੀਬਨ 13 ਦਿਨ ਛੁੱਟੀਆਂ ਰਹਿਣਗੀਆਂ। ਮਾਰਚ ਲਗਾਤਾਰ ਕਈ ਤਿਓਹਾਰ, ਦੂਜੇ ਸ਼ਨੀਵਾਰ, ਐਤਵਾਰ ਤੇ ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ ਬੈਂਕ ਬੰਦ ਰਹਿਣਗੇ। ਇਸ ਕਰਕੇ ਲੋਕਾਂ ਨੂੰ ਪੈਸੇ ਕੱਢਵਾਉਣ 'ਚ ਮੁਸ਼ਕਲ ਹੋ ਸਕਦੀ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਬੈਂਕਾਂ ਦੇ ਕੰਮ ਜਲਦੀ ਨਹੀਂ ਨਿਬੇੜੇ ਤਾਂ ਤੁਹਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਕਈ ਦਿਨ ਬੈਂਕਾਂ ਦਾ ਬੰਦ ਰਹਿਣਾ ਹੈ। ਇਸ ਲਈ ਸਾਡੀ ਸਲਾਹ ਹੈ ਕਿ ਤੁਸੀਂ ਆਪਣੇ ਬੈਂਕ ਨਾਲ ਜੁੜੇ ਸਾਰੇ ਜ਼ਰੂਰੀ ਕੰਮਾਂ ਨੂੰ ਜਲਦੀ ਪੂਰਾ ਕਰ ਲਓ।
ਦਰਅਸਲ ਨਰਿੰਦਰ ਮੋਦੀ ਸਰਕਾਰ ਦੇ ਆਮ ਬਜਟ ਵਿੱਚ ਤਿੰਨ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਰੋਲਬੈਕ ਦੇ ਐਲਾਨ ਤੋਂ ਨਾਰਾਜ਼ ਬੈਂਕ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੌਰਾਨ ਐਲਾਨ ਕੀਤਾ ਸੀ ਕਿ ਆਈਡੀਬੀਆਈ ਸਮੇਤ ਪਬਲਿਕ ਸੈਕਟਰ ਦੇ ਦੋ ਹੋਰ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ। ਉਦੋਂ ਤੋਂ ਹੀ ਬੈਂਕ ਕਰਮਚਾਰੀ ਯੂਨੀਅਨ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।
ਦਰਅਸਲ, ਨੌਂ ਬੈਂਕ ਯੂਨੀਅਨ ਦੀ ਕੇਂਦਰੀ ਸੰਸਥਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਦੇ ਕਾਰਨ ਰਾਜ-ਸੰਚਾਲਿਤ ਬੈਂਕਾਂ ਦਾ ਕੰਮਕਾਜ ਬਹੁਤ ਪ੍ਰਭਾਵਿਤ ਹੋਏਗਾ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ 13 ਮਾਰਚ ਤੋਂ ਪਹਿਲਾਂ ਆਪਣੇ ਮਹੱਤਵਪੂਰਨ ਕੰਮਾਂ ਦਾ ਨਿਬੇੜਾ ਕਰਨਾ ਪਏਗਾ।
ਜਾਣੋ ਸਰਕਾਰੀ ਬੈਂਕ ਕਦੋਂ-ਕਦੋਂ ਬੰਦ ਹੋਣਗੇ? :
5 ਮਾਰਚ - ਚੈਪਟਰ ਕੁਟ ਦੇ ਕਾਰਨ ਮਿਜ਼ੋਰਮ ਵਿੱਚ ਬੈਂਕ ਦੀ ਛੁੱਟੀ
ਮਾਰਚ 7 - ਐਤਵਾਰ
11 ਮਾਰਚ - ਮਹਾਸ਼ਿਵਰਾਤਰੀ ਕਾਰਨ ਬੈਂਕ ਬੰਦ ਰਹਿਣਗੇ
ਮਾਰਚ 13 - ਦੂਜਾ ਸ਼ਨੀਵਾਰ
14 ਮਾਰਚ - ਐਤਵਾਰ
15,16 ਮਾਰਚ - ਬੈਂਕ ਹੜਤਾਲ
21 ਮਾਰਚ - ਐਤਵਾਰ
22 ਮਾਰਚ - ਬਿਹਾਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ
27 ਮਾਰਚ - ਚੌਥਾ ਸ਼ਨੀਵਾਰ
ਮਾਰਚ 28 - ਐਤਵਾਰ
29 ਮਾਰਚ - ਹੋਲੀ ਦਾ ਤਿਉਹਾਰ
ਇਹ ਵੀ ਪੜ੍ਹੋ: ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ' ਐਮਜ਼ੋਨ ਪ੍ਰਾਈਮ 'ਤੇ ਹੋਵੇਗੀ ਰਿਲੀਜ਼, ਜਾਣੋ ਫਿਲਮ ਦੀ ਰਿਲੀਜ਼ ਡੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904