EPFO ਨੂੰ ਲੈ ਕੇ ਵੱਡਾ ਅਪਡੇਟ, ਹੁਣ ATM ਤੇ UPI ਰਾਹੀਂ PF ਕਢਵਾਓ! ਦਫ਼ਤਰਾਂ ਦੇ ਚੱਕਰਾਂ ਤੋਂ ਛੁਟਕਾਰਾ, ਕਰੋੜਾਂ ਲਈ ਖੁਸ਼ਖਬਰੀ!
ਡਿਜ਼ੀਟਲ ਇੰਡੀਆ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦਿਆਂ EPFO ਆਪਣੇ ਮੈਂਬਰਾਂ ਨੂੰ ATM ਅਤੇ UPI ਰਾਹੀਂ PF ਕੱਢਣ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਜੇ ਤੁਸੀਂ PF ਦੀ ਰਕਮ ਕੱਢਣ ਵਿੱਚ ਹੋਣ ਵਾਲੀ ਦੇਰੀ ਤੋਂ ਪਰੇਸ਼ਾਨ ਰਹਿੰਦੇ

Big EPFO Update: ਡਿਜ਼ੀਟਲ ਇੰਡੀਆ (Digital India) ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦਿਆਂ EPFO ਆਪਣੇ ਮੈਂਬਰਾਂ ਨੂੰ ATM ਅਤੇ UPI ਰਾਹੀਂ PF ਕੱਢਣ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਜੇ ਤੁਸੀਂ PF ਦੀ ਰਕਮ ਕੱਢਣ ਵਿੱਚ ਹੋਣ ਵਾਲੀ ਦੇਰੀ ਤੋਂ ਪਰੇਸ਼ਾਨ ਰਹਿੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਵੱਡੀ ਰਾਹਤ ਵਾਲੀ ਹੈ। EPFO ਜਲਦੀ ਹੀ PF ਨਿਕਾਸੀ ਦੀ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾਉਣ ਜਾ ਰਿਹਾ ਹੈ, ਜਿਸ ਨਾਲ ਨਾ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਣਗੇ ਅਤੇ ਨਾ ਹੀ ਲੰਮਾ ਇੰਤਜ਼ਾਰ ਕਰਨਾ ਪਵੇਗਾ।
EPFO ਦੀ ਯੋਜਨਾ ਹੈ ਕਿ ਖਾਤਾਧਾਰਕ ATM ਅਤੇ UPI ਦੇ ਜ਼ਰੀਏ ਸਿੱਧੇ ਆਪਣੇ PF ਖਾਤੇ ਵਿੱਚੋਂ ਪੈਸੇ ਕੱਢ ਸਕਣ। ਇਸ ਨਵੀਂ ਸਹੂਲਤ ਤਹਿਤ PF ਨਿਕਾਸੀ ਪਹਿਲਾਂ ਨਾਲੋਂ ਤੇਜ਼, ਆਸਾਨ ਅਤੇ ਪੂਰੀ ਤਰ੍ਹਾਂ ਡਿਜ਼ੀਟਲ ਹੋਵੇਗੀ। ਸੂਤਰਾਂ ਮੁਤਾਬਕ ਇਹ ਸਹੂਲਤ ਅਪ੍ਰੈਲ 2026 ਤੱਕ ਸ਼ੁਰੂ ਕੀਤੀ ਜਾ ਸਕਦੀ ਹੈ, ਜਿਸ ਲਈ EPFO ਆਪਣੇ ਸਿਸਟਮ ਨੂੰ ਅੱਪਗ੍ਰੇਡ ਕਰ ਰਿਹਾ ਹੈ।
EPFO 3.0 ਨਾਲ ਸੰਬੰਧਤ ਤਕਨੀਕੀ ਟ੍ਰਾਇਲ ਪੂਰਾ ਹੋ ਚੁੱਕਾ ਹੈ ਅਤੇ ਹੁਣ ਸਿਸਟਮ ਦੀ ਆਖ਼ਰੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸਿਸਟਮ ਲਾਗੂ ਹੋਣ ਤੋਂ ਬਾਅਦ PF ਨਿਕਾਸੀ ਪ੍ਰਕਿਰਿਆ ਹੋਰ ਵੀ ਪਾਰਦਰਸ਼ੀ, ਤੇਜ਼ ਅਤੇ ਸੁਵਿਧਾਜਨਕ ਹੋ ਜਾਵੇਗੀ।
ਕਿਵੇਂ ਮਿਲੇਗਾ ਫਾਇਦਾ
ਇਸ ਨਵੀਂ ਸਹੂਲਤ ਤਹਿਤ PF ਖਾਤੇ ਨਾਲ ਜੁੜਿਆ ਹੋਇਆ ਇੱਕ ATM ਕਾਰਡ ਜਾਰੀ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਨਿਰਧਾਰਤ ਸੀਮਾ ਤੱਕ ਸਿੱਧਾ ਨਕਦ ਪੈਸਾ ਕੱਢਿਆ ਜਾ ਸਕੇਗਾ। ਇਸਦੇ ਨਾਲ ਹੀ UPI ਰਾਹੀਂ ਭੁਗਤਾਨ ਕਰਨ ਅਤੇ ਰਕਮ ਟ੍ਰਾਂਸਫਰ ਕਰਨ ਦੀ ਸਹੂਲਤ ਵੀ ਮਿਲੇਗੀ, ਜਿਸ ਨਾਲ PF ਦੀ ਰਕਮ ਵਰਤਣਾ ਹੋਰ ਵੀ ਆਸਾਨ ਹੋ ਜਾਵੇਗਾ। ਬਹੁਤ ਸਾਰੇ ਯੂਜ਼ਰਸ ਨੂੰ ਫਾਇਦਾ ਮਿਲੇਗਾ।
ਇਸ ਤੋਂ ਪਹਿਲਾਂ ਹੀ EPFO ਵੱਲੋਂ PF ਦੀ ਰਕਮ ਵਿੱਚੋਂ 75 ਫੀਸਦੀ ਤੱਕ ਕੱਢਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਹੁਣ ਨਵੀਂ ਸਹੂਲਤ ਲਾਗੂ ਹੋਣ ਨਾਲ PF ਨਿਕਾਸੀ ਦੀ ਪ੍ਰਕਿਰਿਆ ਹੋਰ ਵੀ ਤੇਜ਼ ਅਤੇ ਆਸਾਨ ਬਣ ਜਾਵੇਗੀ। ਜੇ EPFO ਇਸ ਯੋਜਨਾ ਨੂੰ ਅਮਲ ਵਿੱਚ ਲਿਆਉਂਦਾ ਹੈ, ਤਾਂ ਇਸ ਨਾਲ ਦੇਸ਼ ਭਰ ਦੇ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਫਾਇਦਾ ਮਿਲੇਗਾ।






















