Russia Ukraine War : ਰੂਸ-ਯੂਕਰੇਨ ਯੁੱਧ ਕਾਰਨ ਬਿਸਕੁਟ ਖਰੀਦਣਾ ਪੈ ਸਕਦੈ ਮਹਿੰਗਾ, ਜਾਣੋ ਕਿਉਂ
ਯੂਕਰੇਨ-ਰੂਸ (Russia Ukraine) ਯੁੱਧ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਿਚ ਭਾਰਤ ਵੀ ਸ਼ਾਮਲ ਹੈ। ਯੂਕਰੇਨ-ਰੂਸ ਯੁੱਧ (War) ਦਾ ਹੁਣ ਤੁਹਾਡੇ ਉੱਤੇ ਵੀ ਅਸਰ ਪਵੇਗਾ। ਇਸ ਜੰਗ ਕਾਰਨ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ।
ਨਵੀਂ ਦਿੱਲੀ: ਯੂਕਰੇਨ-ਰੂਸ (Russia Ukraine) ਯੁੱਧ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਿਚ ਭਾਰਤ ਵੀ ਸ਼ਾਮਲ ਹੈ। ਯੂਕਰੇਨ-ਰੂਸ ਯੁੱਧ (War) ਦਾ ਹੁਣ ਤੁਹਾਡੇ ਉੱਤੇ ਵੀ ਅਸਰ ਪਵੇਗਾ। ਇਸ ਜੰਗ ਕਾਰਨ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ। ਕਣਕ ਦਾ ਆਟਾ (Wheat Flour), ਬਿਸਕੁਟ ਖਰੀਦਣਾ ਤੁਹਾਡੇ ਲਈ ਮਹਿੰਗਾ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਬਾਹਰ ਜਾਣ ਤੇ ਰੈਸਟੋਰੈਂਟ 'ਚ ਖਾਣਾ ਖਾਣ ਲਈ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ।
ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਅਜਿਹਾ ਕਿਵੇਂ ਹੋਵੇਗਾ। ਦਰਅਸਲ, ਇਸ ਪਿੱਛੇ ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੈ। ਇਸ ਨਾਲ ਕੰਪਨੀਆਂ ਤੇ ਗਾਹਕ ਦੋਵਾਂ 'ਤੇ ਅਸਰ ਪਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਰੂਸ-ਯੂਕਰੇਨ ਦੀ ਜੰਗ ਨੇ ਕਣਕ ਦੇ ਭਾਅ ਕਿਉਂ ਵਧਾ ਦਿੱਤੇ ਹਨ। ਆਓ ਸਮਝੀਏ।
ਦਰਅਸਲ, ਭਾਰਤ ਆਪਣੀ ਜ਼ਿਆਦਾਤਰ ਕਣਕ ਦੀ ਲੋੜ ਦਾ ਨਿਰਯਾਤ ਕਰਦਾ ਹੈ। ਰੂਸ ਕਣਕ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਇਸ ਦੇ ਨਾਲ ਹੀ ਯੂਕਰੇਨ ਵਿਸ਼ਵ ਵਿੱਚ ਕਣਕ ਦਾ ਤੀਜਾ ਸਭ ਤੋਂ ਵੱਡਾ ਨਿਰਯਾਤਕ ਹੈ। ਦਰਅਸਲ 'ਚ ਦੁਨੀਆ ਭਰ ਵਿੱਚ ਕੁੱਲ 200 ਮਿਲੀਅਨ ਟਨ ਕਣਕ ਦਾ ਨਿਰਯਾਤ ਕੀਤਾ ਜਾਂਦਾ ਹੈ। ਕੁੱਲ ਨਿਰਯਾਤ ਵਿੱਚ ਰੂਸ ਤੇ ਯੂਕਰੇਨ ਦਾ ਹਿੱਸਾ ਲਗਪਗ 50 ਤੋਂ 60 ਮਿਲੀਅਨ ਟਨ ਹੈ। ਯਾਨੀ ਕਿ ਵਿਸ਼ਵ ਵਿੱਚ ਕਣਕ ਦੀ ਕੁੱਲ ਬਰਾਮਦ ਦਾ ਵੱਡਾ ਹਿੱਸਾ ਰੂਸ ਤੇ ਯੂਕਰੇਨ ਤੋਂ ਹੁੰਦਾ ਹੈ, ਜਿਨ੍ਹਾਂ ਦਰਮਿਆਨ ਜੰਗ ਚੱਲ ਰਹੀ ਹੈ।
ਰੂਸ-ਯੂਕਰੇਨ ਵਿਚਕਾਰ ਜੰਗ ਨੇ ਹੋਰ ਚੀਜ਼ਾਂ ਦੇ ਨਾਲ ਕਣਕ ਦੀ ਸਪਲਾਈ ਲੜੀ ਵਿੱਚ ਵੱਡੀ ਰੁਕਾਵਟ ਪਾਈ ਹੈ। ਸਪਲਾਈ ਚੇਨ 'ਚ ਰੁਕਾਵਟ ਕਾਰਨ ਖੁੱਲ੍ਹੀ ਮੰਡੀ 'ਚ ਕਣਕ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਭਾਰਤੀ ਕੰਪਨੀਆਂ ਸਮੇਤ ਸਾਰੀਆਂ ਕੰਪਨੀਆਂ ਖੁੱਲ੍ਹੀ ਮੰਡੀ ਤੋਂ ਕਣਕ ਖਰੀਦਦੀਆਂ ਹਨ। ਇੱਥੇ ਪਿਛਲੇ 15 ਦਿਨਾਂ ਵਿੱਚ ਕਣਕ ਦੀ ਕੀਮਤ ਵਿੱਚ 85 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ :Russia Ukraine War : ਯੂਕਰੇਨ 'ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਨੇ ਮੰਗੀ ਮਦਦ, ਕਿਹਾ- ਜਲਦ ਤੋਂ ਜਲਦ ਮੈਨੂੰ ਇੱਥੋਂ ਕੱਢ ਲਵੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490