(Source: ECI/ABP News/ABP Majha)
Budget 2022: ਬਜਟ 'ਚ ਨੌਕਰੀਪੇਸ਼ਾ ਲੋਕਾਂ ਨੂੰ ਮਿਲ ਸਕਦੀ ਰਾਹਤ
Budget 2022 Demand: ਤਨਖ਼ਾਹਦਾਰ ਵਰਗ ਦੇ ਵਿੱਤ ਮੰਤਰੀ ਤੋਂ ਕੁਝ ਅਜਿਹੇ ਕਦਮਾਂ ਦਾ ਐਲਾਨ ਕਰਨ ਦੀ ਉਮੀਦ ਹੈ ਜਿਸ ਨਾਲ ਘਰਾਂ ਵਿੱਚ ਹੋਰ ਆਮਦਨੀ ਆਵੇਗੀ ਅਤੇ ਲੋਕਾਂ ਦੇ ਨਾਲ ਪੈਸੇ ਦੀ ਬਚਤ ਹੋਵੇਗੀ।
Union Budget 2022: ਕੇਂਦਰੀ ਬਜਟ 2022 12 ਦਿਨਾਂ ਬਾਅਦ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ (Budget Session) 31 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) 1 ਫਰਵਰੀ ਨੂੰ ਬਜਟ ਪੇਸ਼ ਕਰਨਗੇ। ਕੋਵਿਡ ਮਹਾਮਾਰੀ ਦੇ ਦੌਰਾਨ, ਲੋਕ ਇਸ ਸਮੇਂ ਸਰਕਾਰ ਤੋਂ ਸਭ ਤੋਂ ਵੱਧ ਰਾਹਤ ਦੀ ਉਮੀਦ ਕਰ ਰਹੇ ਹਨ ਤੇ ਇਹ ਉਨ੍ਹਾਂ ਦੀ ਬਜਟ ਤੋਂ ਉਮੀਦਾਂ ਹਨ।
80C ਦੇ ਤਹਿਤ ਨਿਵੇਸ਼ 'ਤੇ ਜ਼ਿਆਦਾ ਟੈਕਸ ਛੋਟ
ਸੈਲਰੀਡ ਵਰਗ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਜਟ 'ਚ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਨਿਵੇਸ਼ 'ਤੇ ਹੋਰ ਟੈਕਸ ਛੋਟਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਪਰ ਦੇਖਣਾ ਹੋਵੇਗਾ ਕਿ ਇਸ ਵਾਰ ਬਜਟ 'ਚ ਇਸ ਸਬੰਧੀ ਕੋਈ ਵੱਡਾ ਐਲਾਨ ਹੁੰਦਾ ਹੈ ਜਾਂ ਨਹੀਂ।
ਸਟੈਂਡਰਡ ਡਿਡਕਸ਼ਨ
ਸੈਲਰੀ ਕਲਾਸ ਸਟੈਂਡਰਡ ਡਿਡਕਸ਼ਨ ਦੀ ਸੀਮਾ 50,000 ਤੋਂ ਵਧਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਨਖਾਹਦਾਰ ਵਰਗ ਵੀ 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਲਈ 12,500 ਰੁਪਏ ਦੀ ਟੈਕਸ ਰਾਹਤ ਦੀ ਸੀਮਾ ਵਧਾਉਣ ਦੀ ਉਮੀਦ ਕਰ ਰਿਹਾ ਹੈ।
ਇਨਕਮ ਟੈਕਸ ਸਲੈਬ ਵਿੱਚ ਕਿਸੇ ਬਦਲਾਅ ਦੀ ਉਮੀਦ ਨਹੀਂ
ਤਨਖਾਹਦਾਰ ਵਰਗ ਵਿੱਤ ਮੰਤਰੀ ਤੋਂ ਇਨਕਮ ਟੈਕਸ ਸਲੈਬ ਵਿੱਚ ਬਦਲਾਅ ਦੀ ਮੰਗ ਕਰ ਰਿਹਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਸ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਸਾਲ ਵੀ ਇਸ ਵਿੱਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਤਨਖਾਹਦਾਰ ਵਰਗ ਲਈ, ਆਮਦਨ ਟੈਕਸ ਸਭ ਤੋਂ ਵੱਡਾ ਹਿੱਸਾ ਹੈ ਜੋ ਉਨ੍ਹਾਂ ਦੀ ਬਚਤ ਨੂੰ ਘਟਾਉਂਦਾ ਹੈ।
ਇਹ ਵੀ ਪੜ੍ਹੋ: Assembly Election 2022 Poll of Polls: ਯੂਪੀ-ਪੰਜਾਬ 'ਚ ਕੌਣ ਬਣਾਵੇਗਾ ਸਰਕਾਰ? ਆਖਰ ਤਸਵੀਰ ਹੋਈ ਕਲੀਅਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904