Union Budget 2025: ਮੋਬਾਈਲ, LED ਟੀਵੀ, ਕੱਪੜਾ, EV ਹੋਈ ਸਸਤੀ ... ਜਾਣੋ ਬਜਟ ਚ ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ
Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2025-26 ਦਾ ਬਜਟ ਪੇਸ਼ ਕੀਤਾ। ਲਗਾਤਾਰ 8ਵੀਂ ਵਾਰ ਉਨ੍ਹਾਂ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਵਾਰ ਬਜਟ ਦੇ ਵਿੱਚ ਕੀ ਸਸਤਾ ਹੋਇਆ ਅਤੇ ਕੀ ਮਹਿੰਗਾ..

Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2025-26 ਦਾ ਬਜਟ ਪੇਸ਼ ਕੀਤਾ। ਲਗਾਤਾਰ 8ਵੀਂ ਵਾਰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉਭਰਦੀ ਹੋਈ ਅਰਥਵਿਵਸਥਾ ਹਾਂ। ਇਸਨੂੰ 'ਇੱਛਾਵਾਂ ਦਾ ਬਜਟ' ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਭ ਵਰਗਾਂ ਦੇ ਵਿਕਾਸ 'ਤੇ ਧਿਆਨ ਦਿੱਤਾ ਹੈ। ਆਓ ਵੇਖੀਏ ਕਿ ਬਜਟ ਵਿੱਚ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਅਤੇ ਕਿਹੜੀਆਂ ਮਹਿੰਗੀਆਂ।
ਹੋਰ ਪੜ੍ਹੋ : ਬਜਟ ਤੋਂ ਖੁਸ਼ ਲੁਧਿਆਣਾ ਦੇ ਕਾਰੋਬਾਰੀ, ਬੋਲੇ- ਟੈਕਸ ਛੋਟ ਤੋਂ ਹੋਏਗਾ ਫਾਇਦਾ, Toy Cluster ਬਣਾਉਣਗੇ
ਇਹ ਚੀਜ਼ਾਂ ਹੋਈਆਂ ਸਸਤੀਆਂ:
- ਮੋਬਾਇਲ ਫੋਨ ਸਸਤੇ ਹੋਏ
- ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਈਆਂ
- ਮੈਡੀਕਲ ਇਕੁਇਪਮੈਂਟ ਸਸਤੇ ਹੋਏ
- LCD, LED ਸਸਤੀਆਂ ਹੋਈਆਂ
- 6 ਲਾਈਫ ਸੇਵਿੰਗ ਦਵਾਈਆਂ ਸਸਤੀਆਂ ਹੋਈਆਂ
- 82 ਸਮਾਨਾਂ ਤੋਂ ਸੈਸ ਹਟਾਉਣ ਦਾ ਐਲਾਨ
- ਭਾਰਤ ਵਿੱਚ ਬਣੇ ਕੱਪੜੇ ਹੋਣਗੇ ਸਸਤੇ
- ਸਰਕਾਰ ਨੇ ਇਲੈਕਟ੍ਰਿਕ ਵਾਹਨ 'ਤੇ ਟੈਕਸ ਦੀ ਰਾਹਤ ਦਿੱਤੀ ਹੈ, ਜਿਸ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਸਸਤੀਆਂ ਹੋ ਸਕਦੀਆਂ ਹਨ।
ਇਹ ਚੀਜ਼ਾਂ ਵੀ ਹੋਈਆਂ ਸਸਤੀਆਂ:
- ਚਮੜਾ ਅਤੇ ਇਸ ਨਾਲ ਬਣੇ ਉਤਪਾਦਾਂ 'ਤੇ ਟੈਕਸ ਘਟਾਇਆ ਗਿਆ ਹੈ
- ਫ੍ਰੋਜ਼ਨ ਮੱਛੀ
- ਮੋਟਰਸਾਈਕਲ
- ਜ਼ਿੰਕ ਸਕ੍ਰੈਪ
- ਕੋਬਾਲਟ ਪਾਊਡਰ
- EV ਲਿਥੀਅਮ ਬੈਟਰੀ
- ਲਿਥੀਅਮ ਆਇਨ ਬੈਟਰੀ
- ਕੈਰੀਅਰ ਗ੍ਰੇਡ ਇੰਟਰਨੇਟ ਸੁਵਿਚ
- ਸਿੰਥੈਟਿਕ ਫਲੇਵਰਿੰਗ ਐਸੈਂਸ
- ਜਹਾਜ਼ ਨਿਰਮਾਣ ਲਈ ਕੱਚਾ ਮਾਲ — ਬੇਸਿਕ ਕਸਟਮ ਡਿਊਟੀ ਤੋਂ 10 ਹੋਰ ਸਾਲਾਂ ਲਈ ਛੋਟ
ਇਹ ਚੀਜ਼ਾਂ ਹੋਈਆਂ ਮਹਿੰਗੀਆਂ:
ਇੰਟਰਐਕਟਿਵ ਫਲੈਟ ਪੈਨਲ ਡਿਸਪਲੇ 'ਤੇ ਬੇਸਿਕ ਕਸਟਮ ਡਿਊਟੀ 10 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤੀ ਗਈ ਹੈ।
ਬੁਣੇ ਹੋਏ ਕੱਪੜੇ (ਨਿਟਡ ਫੈਬਰਿਕਸ)
ਬੱਚਿਆਂ ਅਤੇ ਵੱਡਿਆਂ ਨਾਲ ਜੁੜੀਆਂ ਕੁਝ ਚੀਜ਼ਾਂ ਦੇ ਵੀ ਮਹਿੰਗੀਆਂ ਹੋਣ ਦਾ ਅਨੁਮਾਨ ਹੈ।
ਆਰਥਿਕ ਸਰਵੇਖਣ ਵਿੱਚ ਅਲਟਰਾ ਪ੍ਰੋਸੈਸਡ ਫੂਡ (UPF) ਦੀ ਵਧ ਰਹੀ ਖਪਤ 'ਤੇ ਚਿੰਤਾ ਜਤਾਈ ਗਈ ਹੈ।
ਖਾਣ-ਪੀਣ ਦੀਆਂ ਇਹ ਚੀਜ਼ਾਂ ਹੋਈਆਂ ਚਰਚਾ ਦਾ ਕੇਂਦਰ:
ਨਮਕ, ਚੀਨੀ, ਕੰਸਨਟ੍ਰੇਟਿਡ ਫੈਟ ਅਤੇ ਆਰਟੀਫੀਸ਼ਲ ਐਡੀਟਿਵਜ਼ ਵਾਲੇ ਭੋਜਨ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾਂਦੇ ਹਨ। ਇਸ ਸਮੱਸਿਆ ਨਾਲ ਨਿਬਟਣ ਲਈ ਇਹਨਾਂ ਉਤਪਾਦਾਂ 'ਤੇ ਜੀਐਸਟੀ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ FSSAI ਵੱਲੋਂ ਸਖ਼ਤ ਲੇਬਲਿੰਗ ਅਤੇ ਜਾਗਰੂਕਤਾ ਮੁਹਿੰਮਾਂ ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸਦੀ ਬਜਾਏ ਸਥਾਨਕ ਅਤੇ ਮੌਸਮੀ ਫਲ-ਸਬਜ਼ੀਆਂ ਦੀ ਖਪਤ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸੋਨੇ ਅਤੇ ਚਾਂਦੀ ਦੀ ਕੀਮਤਾਂ 'ਤੇ ਨਹੀਂ ਹੋਵੇਗਾ ਅਸਰ
2024 ਦੇ ਬਜਟ ਵਿੱਚ ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਨੂੰ 6% ਤੱਕ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਾਲਾਂਕਿ ਇਸ ਬਜਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਲਈ ਸੋਨਾ ਅਤੇ ਚਾਂਦੀ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
