ਪੜਚੋਲ ਕਰੋ
Advertisement
Budget 2021: ਬਜਟ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਮੋਦੀ, ਕੇਜਰੀਵਾਲ ਨੇ ਕਿਹਾ ਕੁਝ ਵੱਡੀਆਂ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਬਜਟ
ਬਜਟ ਨੂੰ ਲੈ ਕੇ ਵੱਖ-ਵੱਖ ਲੋਕਾਂ ਨੇ ਆਪਣੀ ਪ੍ਰਤੀਕਿਰੀਆਵਾਂ ਪੇਸ਼ ਕੀਤੀਆਂ ਹਨ। ਸਾਲ 2021-22 ਦੇ ਬਜਟ ਮਗਰੋਂ ਸਿਆਸੀ ਪਾਟਰੀਆਂ ਦੇ ਆਗੂਆਂ ਨੇ ਵੀ ਆਪਣੇ ਰਿਐਕਸ਼ਨ ਦਿੱਤੇ ਹਨ।
ਨਵੀਂ ਦਿੱਲੀ: ਕੇਂਦਰੀ ਵਿੱਚ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਮੋਦੀ ਸਰਕਾਰ ਦੇ ਬਜਟ ਵਿਚ ਮੱਧ ਵਰਗ ਦੇ ਲੋਕਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੀ ਹੈ। ਇਸ ਬਜਟ ਵਿੱਚ ਆਮਦਨੀ ਟੈਕਸ ਦੇ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਨਾ ਹੀ ਆਮਦਨ ਟੈਕਸ ਵਿੱਚ ਛੋਟ ਦੀ ਸੀਮਾ ਵਧਾਈ ਗਈ। ਹਾਲਾਂਕਿ, 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ, ਜਿਨ੍ਹਾਂ ਦੀ ਆਮਦਨ ਸਿਰਫ ਪੈਨਸ਼ਨ ਹੈ, ਉਨ੍ਹਾਂ ਨੂੰ ਆਮਦਨ ਟੈਕਸ ਰਿਟਰਨ ਭਰਨ ਤੋਂ ਦੂਰ ਰੱਖਿਆ ਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਕੰਪਨੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੇ ਕਿਹਾ, “ਇਹ ਬਜਟ ਕੁਝ ਵੱਡੀਆਂ ਕੰਪਨੀਆਂ ਲਈ ਲਾਭਕਾਰੀ ਹੈ। ਇਹ ਬਜਟ ਮਹਿੰਗਾਈ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾਉਣ ਦਾ ਕੰਮ ਕਰੇਗਾ।"
ਸੋਮਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਨ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਦੀ ਯੋਜਨਾ ਭਾਰਤ ਦੀਆਂ ਜਾਇਦਾਦਾਂ ‘ਆਪਣੇ ਪੂੰਜੀਵਾਦੀ ਮਿੱਤਰਾਂ’ ਨੂੰ ਸੌਂਪਣ ਦੀ ਹੈ। ਉਨ੍ਹਾਂ ਟਵੀਟ ਕੀਤਾ, "ਸਰਕਾਰ ਲੋਕਾਂ ਦੇ ਹੱਥਾਂ ਵਿਚ ਪੈਸੇ ਦੇਣਾ ਭੁੱਲ ਗਈ। ਮੋਦੀ ਸਰਕਾਰ ਦੀ ਯੋਜਨਾ ਭਾਰਤ ਦੀਆਂ ਜਾਇਦਾਦਾਂ ਆਪਣੇ ਸਰਮਾਏਦਾਰ ਦੋਸਤਾਂ ਨੂੰ ਸੌਂਪਣਾ ਹੈ।" ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1 ਫਰਵਰੀ ਨੂੰ ਪੇਸ਼ ਕੀਤੇ ਗਏ ਆਮ ਬਜਟ ਨੂੰ ਕਾਂਗਰਸ ਨੇ ਨਿਰਾਸ਼ਾਜਨਕ ਕਰਾਰ ਦਿੱਤਾ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਬਜਟ ਤੋਂ ਇੰਨੀ ਨਿਰਾਸ਼ਾ ਨਹੀਂ ਹੋਈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਇਸ ਬਜਟ ਦਾ ਨਾਂ ਧੋਖਾਧੜੀ ਵਾਲਾ ਬਜਟ ਹੈ। ਇਸ ਵਿਚ ਸਿਰਫ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ।” ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, "ਆਖਰਕਾਰ ਇਹ ਕਿਸ ਦਾ ਦੇਸ਼ ਹੈ? 130 ਕਰੋੜ ਲੋਕ ਜਾਂ ਮੋਦੀ ਜੀ ਦੇ 4 ਪੂੰਜੀਵਾਦੀ ਦੋਸਤਾਂ ਦਾ? ਪੁੱਤਰ ਧਨ ਬਣਾਉਂਦਾ ਹੈ, ਕਪੂਤ ਜਾਇਦਾਦ ਵੇਚਦਾ ਹੈ। ਅੱਜ ਦਾ ਬਜਟ ਦੇਸ਼ ਨੂੰ ਵੇਚਣ ਦਾ ਬਜਟ ਹੈ।"Forget putting cash in the hands of people, Modi Govt plans to handover India's assets to his crony capitalist friends.#Budget2021
— Rahul Gandhi (@RahulGandhi) February 1, 2021
ਇਹ ਵੀ ਪੜ੍ਹੋ: Budget 2021: ਸੈਂਸੈਕਸ-ਨਿਫਟੀ 'ਚ ਪਹਿਲਾਂ ਕਦੇ ਨਹੀਂ ਦਿਖੀ ਬਜਟ ਦੇ ਦਿਨ ਇੰਨੀ ਤੇਜ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement