Byju's ਦੀਆਂ ਲਗਾਤਾਰ ਵੱਧ ਰਹੀਆਂ ਮੁਸ਼ਕਿਲਾਂ! ਇਸ ਮਾਮਲੇ 'ਚ ਈਡੀ ਨੇ Byju Raveendran ਦੀ ਕੰਪਨੀ ਨੂੰ ਭੇਜਿਆ 9300 ਕਰੋੜ ਰੁਪਏ ਦਾ ਨੋਟਿਸ
Byju's: Edtech startup company Byju's ਤੇ ਇਸ ਦੇ CEO Byju ਰਵਿੰਦਰਨ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 9300 ਕਰੋੜ ਰੁਪਏ ਤੋਂ ਵੱਧ ਦੇ ਮਾਮਲੇ ਵਿੱਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ED Notice to Byju's: ਐਡਟੈਕ ਸੈਕਟਰ ਦੀ ਸਟਾਰਟਅਪ ਕੰਪਨੀ ਬਾਈਜੂ (Byju's, a startup company in the edtech sector) ਦੀਆਂ ਮੁਸ਼ਕਲਾਂ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਹੁਣ ਕੰਪਨੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 9362.35 ਕਰੋੜ ਰੁਪਏ ਦੇ ਮਾਮਲੇ ਵਿੱਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਈਡੀ ਨੇ ਕੰਪਨੀ ਨੂੰ ਇਹ ਨੋਟਿਸ ਵਿਦੇਸ਼ੀ ਫੰਡ (Foreign Exchange Management Act) ਨਾਲ ਜੁੜੇ ਮਾਮਲੇ ਵਿੱਚ ਜਾਰੀ ਕੀਤਾ ਹੈ।
ਕੰਪਨੀ 'ਤੇ ਕੀ ਹੈ ਦੋਸ਼?
ਇਹ ਨੋਟਿਸ ਬਾਈਜੂ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਸੰਸਥਾਪਕ ਬਾਈਜੂ ਰਵਿੰਦਰਨ ਨੂੰ ਭੇਜਿਆ ਗਿਆ ਹੈ। ਈਡੀ ਨੇ ਆਪਣੇ ਨੋਟਿਸ 'ਚ ਦੋਸ਼ ਲਗਾਇਆ ਹੈ ਕਿ ਕੰਪਨੀ ਦੇ ਸੰਸਥਾਪਕ ਨੇ ਵਿਦੇਸ਼ 'ਚ ਪੈਸਾ ਨਿਵੇਸ਼ ਕਰਦੇ ਹੋਏ ਫੇਮਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਕਾਰਨ ਸਰਕਾਰ ਨੂੰ ਟੈਕਸ ਦਾ ਨੁਕਸਾਨ ਹੋਇਆ ਹੈ। ਟਾਈਮਜ਼ ਆਫ ਇੰਡੀਆ 'ਚ ਛਪੀ ਰਿਪੋਰਟ ਮੁਤਾਬਕ ਈਡੀ ਨੇ ਕਿਹਾ ਕਿ ਆਪਣੀ ਜਾਂਚ 'ਚ ਪਤਾ ਲੱਗਾ ਹੈ ਕਿ ਬਾਈਜੂ ਦੇ ਰਵੀਨਦਰਨ ਨੇ ਵਿਦੇਸ਼ 'ਚ ਨਿਵੇਸ਼ ਕਰਦੇ ਹੋਏ ਫੇਮਾ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ ਹਨ। ਇਹ ਨਿਯਮਾਂ ਦੀ ਸਪੱਸ਼ਟ ਅਣਦੇਖੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੰਪਨੀ 'ਤੇ ਵਿਦੇਸ਼ ਨਿਵੇਸ਼ ਲਈ ਸਾਰੇ ਦਸਤਾਵੇਜ਼ ਜਮ੍ਹਾ ਨਾ ਕਰਨ ਦਾ ਵੀ ਦੋਸ਼ ਲਗਾਇਆ ਹੈ। ਅਜਿਹੇ 'ਚ ਕੰਪਨੀ ਨੇ FDI ਨਿਯਮਾਂ ਦਾ ਪਾਲਣ ਨਹੀਂ ਕੀਤਾ ਹੈ। ਕੰਪਨੀ ਨੇ ਮਹੱਤਵਪੂਰਨ ਵਿਦੇਸ਼ੀ ਪੈਸਾ ਭਾਰਤ ਤੋਂ ਬਾਹਰ ਭੇਜਿਆ ਅਤੇ ਵਿਦੇਸ਼ਾਂ ਵਿੱਚ ਨਿਵੇਸ਼ ਕੀਤਾ ਜੋ ਕਥਿਤ ਤੌਰ 'ਤੇ ਫੇਮਾ, 1999 ਦੇ ਪ੍ਰਬੰਧਾਂ ਦੀ ਉਲੰਘਣਾ ਸੀ। ਇਸ ਨਾਲ ਭਾਰਤ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋਇਆ।
ਈਡੀ ਨੇ ਅਪ੍ਰੈਲ 'ਚ ਕੰਪਨੀ ਦੇ ਠਕਾਣਿਆਂ 'ਤੇ ਕੀਤੀ ਸੀ ਛਾਪੇਮਾਰੀ
ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਪ੍ਰੈਲ 'ਚ ਬਾਈਜੂ ਦੇ ਤਿੰਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇ ਫੇਮਾ ਨਾਲ ਸਬੰਧਤ ਮਾਮਲਿਆਂ 'ਤੇ ਹੀ ਮਾਰੇ ਗਏ ਸਨ। ਇਸ ਛਾਪੇਮਾਰੀ ਦੌਰਾਨ ਈਡੀ ਨੇ ਕੰਪਨੀ ਦਾ ਡਿਜੀਟਲ ਡਾਟਾ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਸਨ। ਏਜੰਸੀ ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਨੂੰ 2011 ਤੋਂ 2023 ਦਰਮਿਆਨ 28,000 ਕਰੋੜ ਰੁਪਏ ਤੋਂ ਵੱਧ ਦਾ ਵਿਦੇਸ਼ੀ ਨਿਵੇਸ਼ ਮਿਲਿਆ ਸੀ। ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਨੇ 9,754 ਕਰੋੜ ਰੁਪਏ ਵਿਦੇਸ਼ਾਂ ਵਿਚ ਟਰਾਂਸਫਰ ਕੀਤੇ ਹਨ।
ਬਾਈਜੂ ਨੇ ਨੋਟਿਸ ਮਿਲਣ ਤੋਂ ਕੀਤਾ ਸੀ ਇਨਕਾਰ
ED ਨੋਟਿਸ ਮਿਲਣ ਦੀ ਖਬਰ ਦੇ ਵਿਚਕਾਰ, ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਨੋਟ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਫੇਮਾ ਨਿਯਮਾਂ ਦੀ ਉਲੰਘਣਾ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ ਹੈ। ਐਡਟੈਕ ਦੇ ਮੁਖੀ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਈਡੀ ਨੇ ਫੇਮਾ ਦੇ ਤਹਿਤ ਕਥਿਤ ਉਲੰਘਣਾਵਾਂ ਲਈ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਕ ਬੁਲਾਰੇ ਨੇ ਕਿਹਾ, "ਕੰਪਨੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਅਜਿਹਾ ਕੋਈ ਸੰਚਾਰ ਪ੍ਰਾਪਤ ਨਹੀਂ ਹੋਇਆ ਹੈ।"