ਪੜਚੋਲ ਕਰੋ

GST Rate Hike: ਨਵੇਂ ਸਾਲ ‘ਚ ਲੱਗਣ ਜਾ ਰਿਹਾ ਵੱਡਾ ਝਟਕਾ ! 35% GST ਲਾਉਣ ਦੀ ਤਿਆਰੀ 'ਚ ਸਰਕਾਰ, ਜਾਣੋ ਕੀ ਕੁਝ ਹੋਏਗਾ ਮਹਿੰਗਾ ?

GST Council Meeting: ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਲਈ, ਮੰਤਰੀ ਸਮੂਹ ਨੇ ਸਿਗਰਟ ਤੰਬਾਕੂ ਨੂੰ 35 ਪ੍ਰਤੀਸ਼ਤ ਸਲੈਬ ਵਿੱਚ ਪਾਉਣ ਦੀ ਸਿਫਾਰਸ਼ ਕੀਤੀ ਹੈ, ਪਰ ਅੰਤਮ ਫੈਸਲਾ ਜੀਐਸਟੀ ਕੌਂਸਲ ਦੁਆਰਾ ਲਿਆ ਜਾਵੇਗਾ।

GST Rate Hike: ਨਵੇਂ ਸਾਲ 'ਚ ਸਿਗਰਟ (Cigarettes), ਤੰਬਾਕੂ (Tobacco) ਅਤੇ ਕੋਲਡ ਡਰਿੰਕਸ (Cold Drinks) ਦੀ ਖਪਤ ਜੇਬ 'ਤੇ ਭਾਰੀ ਪੈ ਸਕਦੀ ਹੈ। GST ਦਰਾਂ ਨੂੰ ਤਰਕਸੰਗਤ ਬਣਾਉਣ ਲਈ ਗਠਿਤ ਮੰਤਰੀਆਂ ਦੇ ਸਮੂਹ ਨੇ ਇਨ੍ਹਾਂ ਉਤਪਾਦਾਂ 'ਤੇ ਜੀਐਸਟੀ ਦਰਾਂ ਨੂੰ ਮੌਜੂਦਾ ਪੱਧਰ 28 ਪ੍ਰਤੀਸ਼ਤ ਤੋਂ ਵਧਾ ਕੇ 35 ਪ੍ਰਤੀਸ਼ਤ ਕਰਨ ਦੀ ਸਿਫਾਰਸ਼ ਕੀਤੀ ਹੈ। ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ 21 ਦਸੰਬਰ 2024 ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਣ ਜਾ ਰਹੀ ਹੈ, ਜਿਸ ਵਿੱਚ ਸਿਗਰਟ, ਤੰਬਾਕੂ ਅਤੇ ਕੋਲਡ ਡਰਿੰਕਸ ਉੱਤੇ ਜੀਐਸਟੀ ਦਰ ਵਧਾਉਣ ਬਾਰੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।

ਸਿਗਰਟ ਅਤੇ ਤੰਬਾਕੂ 'ਤੇ ਜੀਐਸਟੀ ਦੀ ਦਰ ਵਧੇਗੀ

ਜੀਐਸਟੀ ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਪ੍ਰਧਾਨਗੀ ਹੇਠ ਮੰਤਰੀਆਂ ਦਾ ਇੱਕ ਸਮੂਹ ਬਣਾਇਆ ਸੀ। ਆਪਸੀ ਸਹਿਮਤੀ ਤੋਂ ਬਾਅਦ ਮੰਤਰੀ ਸਮੂਹ ਨੇ ਸਿਗਰੇਟ, ਤੰਬਾਕੂ ਅਤੇ ਇਸ ਨਾਲ ਸਬੰਧਤ ਉਤਪਾਦਾਂ ਦੇ ਨਾਲ-ਨਾਲ ਪੀਣ ਵਾਲੇ ਪਦਾਰਥਾਂ (ਕੋਲਡ ਡਰਿੰਕਸ) 'ਤੇ ਜੀਐਸਟੀ ਦਰ ਨੂੰ ਵਧਾ ਕੇ 35 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਕੀਤਾ ਹੈ, ਜੋ ਕਿ ਇਸ ਵੇਲੇ 28 ਪ੍ਰਤੀਸ਼ਤ ਹੈ।

ਮਹਿੰਗੇ ਕੱਪੜਿਆਂ 'ਤੇ ਲੱਗੇਗਾ 28% GST!

ਮੰਤਰੀਆਂ ਦੇ ਸਮੂਹ ਨੇ ਕੱਪੜਿਆਂ 'ਤੇ ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਸਿਫਾਰਸ਼ ਕੀਤੀ ਹੈ। ਜੀਓਐਮ ਨੇ 1500 ਰੁਪਏ ਤੱਕ ਦੇ ਕੱਪੜਿਆਂ 'ਤੇ 5 ਫੀਸਦੀ ਜੀਐਸਟੀ ਦਰ ਬਰਕਰਾਰ ਰੱਖੀ ਹੈ। ਪਰ 1500 ਤੋਂ 10,000 ਰੁਪਏ ਤੱਕ ਦੇ ਕੱਪੜਿਆਂ 'ਤੇ 18 ਫੀਸਦੀ ਜੀਐਸਟੀ ਅਤੇ 10,000 ਰੁਪਏ ਤੋਂ ਵੱਧ ਕੀਮਤ ਵਾਲੇ ਕੱਪੜਿਆਂ 'ਤੇ 28 ਫੀਸਦੀ ਜੀਐਸਟੀ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ 10,000 ਰੁਪਏ ਤੋਂ ਵੱਧ ਦੀ ਕੀਮਤ ਵਾਲੇ ਕੱਪੜੇ ਵੀ ਲਗਜ਼ਰੀ ਆਈਟਮਾਂ ਦੀ ਸ਼੍ਰੇਣੀ ਵਿੱਚ ਆਉਣਗੇ। ਸਮਰਾਟ ਚੌਧਰੀ ਦੀ ਅਗਵਾਈ ਵਾਲੀ ਕਮੇਟੀ ਨੇ 148 ਵਸਤਾਂ 'ਤੇ ਜੀਐਸਟੀ ਦਰਾਂ 'ਚ ਬਦਲਾਅ ਦਾ ਸੁਝਾਅ ਦਿੱਤਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੀਐੱਸਟੀ ਦਰ 'ਚ ਬਦਲਾਅ ਦਾ ਮਾਲੀਏ 'ਤੇ ਅਸਰ ਸਕਾਰਾਤਮਕ ਹੋਵੇਗਾ।

GST ਕੌਂਸਲ ਲਵੇਗੀ ਅੰਤਿਮ ਫੈਸਲਾ

ਇਸ ਸਮੇਂ ਜੀਐਸਟੀ ਦਰਾਂ ਦੇ ਚਾਰ ਸਲੈਬ ਹਨ। ਵਰਤਮਾਨ ਵਿੱਚ, 5, 12, 18 ਅਤੇ 28 ਪ੍ਰਤੀਸ਼ਤ ਦੇ ਚਾਰ-ਪੱਧਰੀ ਜੀਐਸਟੀ ਦਰ ਸਲੈਬ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤੇ ਮੰਤਰੀਆਂ ਦੇ ਸਮੂਹ ਨੇ 35 ਪ੍ਰਤੀਸ਼ਤ ਦੀ ਨਵੀਂ ਜੀਐਸਟੀ ਦਰ ਦਾ ਪ੍ਰਸਤਾਵ ਕੀਤਾ ਹੈ। 21 ਦਸੰਬਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਮੰਤਰੀ ਸਮੂਹ ਦੀਆਂ ਸਿਫ਼ਾਰਸ਼ਾਂ 'ਤੇ ਚਰਚਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਕੌਂਸਲ ਇਸ 'ਤੇ ਅੰਤਿਮ ਫੈਸਲਾ ਲਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Advertisement
ABP Premium

ਵੀਡੀਓਜ਼

ਪੰਜਾਬੀਆਂ ਦਾ ਪੂਰਾ ਖਲਾਰਾ , ਵੇਖੋ AP ਢਿੱਲੋਂ ਦੇ ਦਿੱਲੀ ਸ਼ੋਅ ਦਾ ਨਜ਼ਾਰਾਦਿਲਜੀਤ ਲਈ ਲੱਗੇ ਭਾਜੀ ਭਾਜੀ ਦੇ ਨਾਅਰੇ , ਖੁਸ਼ ਹੋ ਗਿਆ ਦੋਸਾਂਝ ਵਾਲਾਜੀਜਾ ਕਿਥੋਂ ਝੁੱਕ ਜਾਊ , ਚੰਡੀਗੜ੍ਹ 'ਚ ਗੱਜਿਆ ਦਿਲਜੀਤ ਦੋਸਾਂਝਮੈਂ India 'ਚ ਸ਼ੋਅ ਨਹੀਂ ਕਰਨਾ !! ਕਿਉਂ ਭੜਕੇ ਦਿਲਜੀਤ ਦੋਸਾਂਝ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ
Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
Canada News: ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
FASTag ਸਿਸਟਮ ਦਾ ਅੰਤ! ਜਾਣੋ ਹੁਣ ਕਿਵੇਂ ਕੱਟਿਆ ਜਾਵੇਗਾ ਟੋਲ ? ਸਰਕਾਰ ਨੇ ਚੁੱਕਿਆ ਇਹ ਕਦਮ
Embed widget