ਇਨ੍ਹਾਂ ਦੋਵਾਂ ਬੈਂਕਾਂ ਦੇ ਗਾਹਕਾਂ ਨੂੰ 28 ਜਨਵਰੀ ਤੱਕ ਲੈਣਾ ਹੋਏਗਾ ਨਵਾਂ IFSC ਕੋਡ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਦੇਨਾ ਬੈਂਕ ਅਤੇ ਵਿਜੈ ਬੈਂਕ ਨੂੰ ਕੁਝ ਸਮਾਂ ਪਹਿਲਾਂ ਬੈਂਕ ਆਫ ਬੜੌਦਾ ਵਿੱਚ ਮਿਲਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਇਨ੍ਹਾਂ ਦੋਵਾਂ ਬੈਂਕਾਂ ਦੇ ਗਾਹਕ ਬੈਂਕ ਆਫ਼ ਬੜੌਦਾ ਦੇ ਗਾਹਕ ਬਣ ਗਏ ਹਨ।
ਨਵੀਂ ਦਿੱਲੀ: ਦੇਨਾ ਬੈਂਕ ਅਤੇ ਵਿਜੈ ਬੈਂਕ ਨੂੰ ਕੁਝ ਸਮਾਂ ਪਹਿਲਾਂ ਬੈਂਕ ਆਫ ਬੜੌਦਾ ਵਿੱਚ ਮਿਲਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਇਨ੍ਹਾਂ ਦੋਵਾਂ ਬੈਂਕਾਂ ਦੇ ਗਾਹਕ ਬੈਂਕ ਆਫ਼ ਬੜੌਦਾ ਦੇ ਗਾਹਕ ਬਣ ਗਏ ਹਨ।ਬੈਂਕ ਆਫ ਬੜੌਦਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਈ-ਵਿਜੇ ਈ-ਦੇਨਾ ਦੇ IFSC ਕੋਡ ਬੰਦ ਕਰ ਦਿੱਤੇ ਜਾਣਗੇ। ਇਹ IFSC ਕੋਡ 1 ਮਾਰਚ 2021 ਤੋਂ ਬੰਦ ਹੋ ਜਾਣਗੇ।
ਦੱਸ ਦੇਈਏ ਕਿ ਦੇਨਾ ਬੈਂਕ ਅਤੇ ਵਿਜੈ ਬੈਂਕ 1 ਅਪ੍ਰੈਲ 2020 ਨੂੰ ਬੈਂਕ ਆਫ ਬੜੌਦਾ ਵਿੱਚ ਮਿਲੇ ਸੀ।ਜਿਸ ਤੋਂ ਬਾਅਦ ਬੈਂਕ ਆਫ ਬੜੌਦਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬੈਂਕ ਬਣ ਗਿਆ।
Dear customers, please make a note that the e-Vijaya and e-Dena IFSC Codes are going to be discontinued from 1st March 2021. It’s easy to obtain the new IFSC codes of the e- Vijaya and Dena branches. Simply follow the steps and experience convenience. pic.twitter.com/SgqrzwHf6e
— Bank of Baroda (@bankofbaroda) February 4, 2021
ਇੰਝ ਪ੍ਰਾਪਤ ਕਰੋ ਨਵਾਂ IFSC ਕੋਡ
- 1800 258 1700 ਟੋਲ ਫ੍ਰੀ ਨੰਬਰ ਤੇ ਕਾਲ ਕਰੋ ਜਾਂ ਆਪਣੀ ਬੈਂਕ ਦੀ ਬ੍ਰਾਂਚ 'ਚ ਜਾਓ
- ਨਵਾਂ ਕੋਡ ਮੈਸੇਜਿੰਗ ਰਾਹੀਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ "MIGR ਪੁਰਾਣੇ ਖਾਤੇ
- ਦੇ ਆਖਰੀ 4 ਅੰਕ" ਲਿਖ ਕੇ 8422009988 'ਤੇ ਮੈਸੇਜ ਭੇਜਣਾ ਪਏਗਾ।
- ਵੈਬਸਾਈਟ ਤੇ ਜਾਓ ਅਤੇ QR ਕੋਡ ਨੂੰ ਸਕੈਨ ਕਰੋ।
ਆਈਐਫਐਸਸੀ ਕੋਡ ਕੀ ਹੈ?
- IFSC ਕੋਡ 11 ਅੰਕਾਂ ਦਾ ਕੋਡ ਹੈ।
- ਕੋਡ ਦੇ ਸ਼ੁਰੂਆਤੀ ਚਾਰ ਅੱਖਰ ਬੈਂਕ ਦਾ ਨਾਮ ਦਰਸਾਉਂਦੇ ਹਨ।
- ਇਹ ਆਨਲਾਈਨ ਭੁਗਤਾਨ ਲਈ ਵਰਤਿਆ ਜਾਂਦਾ ਹੈ।
- ਇਸ ਦੇ ਜ਼ਰੀਏ, ਬੈਂਕ ਦੀ ਕਿਸੇ ਵੀ ਸ਼ਾਖਾ ਨੂੰ ਟਰੈਕ ਕੀਤਾ ਜਾ ਸਕਦਾ ਹੈ।
- ਤੁਸੀਂ ਇਸਨੂੰ ਬੈਂਕ ਖਾਤੇ ਅਤੇ ਚੈੱਕ ਬੁੱਕ ਰਾਹੀਂ ਲੱਭ ਸਕਦੇ ਹੋ।