Gas Cylinder Price: ਦਿੱਲੀ, ਮੁੰਬਈ ਅਤੇ ਪੰਜਾਬ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ ਜਾਣੋ LPG ਗੈਸ ਸਿਲੰਡਰ ਦੇ ਕੀ ਹਨ ਰੇਟ
ਜਨਵਰੀ ਦੇ ਸ਼ੁਰੂ ਵਿੱਚ ਵਪਾਰਕ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ, ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਆਓ ਜਾਣਦੇ ਹਾਂ ਦਿੱਲੀ ਸਮੇਤ ਸਾਰੇ ਸ਼ਹਿਰਾਂ 'ਚ ਅੱਜ LPG ਦੀ ਕੀਮਤ ਕਿੰਨੀ ਹੈ।
Gas Cylinder Price: ਐਲਪੀਜੀ ਸਿਲੰਡਰ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਜਿਸ ਕਾਰਨ ਲੋਕ ਇਹ ਜਾਣਨ ਲਈ ਵੀ ਕਾਫੀ ਉਤਸੁਕ ਹਨ ਕਿ ਸਿਲੰਡਰ ਕਿੰਨਾ ਮਹਿੰਗਾ ਹੋਇਆ ਜਾਂ ਸਸਤਾ। ਦੱਸ ਦਈਏ ਕਿ ਜਨਵਰੀ ਦੀ ਸ਼ੁਰੂਆਤ ਵਿੱਚ ਸਰਕਾਰੀ ਤੇਲ ਕੰਪਨੀ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ( LPG gas cylinder price) ਵਿੱਚ 102.50 ਰੁਪਏ ਦੀ ਕਟੌਤੀ ਕੀਤੀ ਸੀ, ਜਿਸ ਕਾਰਨ ਐਲਪੀਜੀ ਗੈਸ ਸਿਲੰਡਰ ( LPG gas cylinder) ਸਸਤੇ ਹੋ ਗਏ ਸੀ। ਦੱਸ ਦੇਈਏ ਕਿ ਐਲਪੀਜੀ ਦੀ ਕੀਮਤ ( LPG Price) ਹਰ ਮਹੀਨੇ ਸੋਧੀ ਜਾਂਦੀ ਹੈ। ਆਓ ਜਾਣਦੇ ਹਾਂ ਦਿੱਲੀ, ਮੁੰਬਈ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ LPG ਦੀਆਂ ਕੀਮਤਾਂ ਕੀ ਹਨ।
14.2 ਕਿਲੋ ਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ
ਦਿੱਲੀ - 899.50 ਰੁਪਏ
ਮੁੰਬਈ - 899.50 ਰੁਪਏ
ਮੱਧ ਪ੍ਰਦੇਸ਼ - 905.50 ਰੁਪਏ
ਰਾਜਸਥਾਨ- 903.50 ਰੁਪਏ
ਪੰਜਾਬ - 933.00 ਰੁਪਏ
ਉੱਤਰ ਪ੍ਰਦੇਸ਼ - 897.50 ਰੁਪਏ
ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 1 ਜਨਵਰੀ ਨੂੰ ਕਟੌਤੀ ਕੀਤੀ ਗਈ ਸੀ
ਦੱਸ ਦੇਈਏ ਕਿ 1 ਜਨਵਰੀ 2022 ਨੂੰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਰਹੀਆਂ, ਇਨ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਕਟੌਤੀ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੀ ਗਈ ਹੈ।
ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ 1 ਜਨਵਰੀ 2022 ਤੋਂ ਲਾਗੂ ਹੋ ਗਈਆਂ ਹਨ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1998.50 ਰੁਪਏ ਹੈ। ਜਦਕਿ ਮੁੰਬਈ 'ਚ ਇਸ ਦੀ ਕੀਮਤ 1948.50 ਰੁਪਏ ਹੈ।
ਅਧਿਕਾਰਤ ਵੈੱਬਸਾਈਟ ਤੋਂ ਜਾਣੋ ਨਵੀਂ ਕੀਮਤਾਂ
ਜੇਕਰ ਤੁਸੀਂ ਆਪਣੇ ਸ਼ਹਿਰ ਵਿੱਚ ਗੈਸ ਸਿਲੰਡਰਾਂ ਦੇ ਨਵੀਨਤਮ ਰੇਟਾਂ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਰਕਾਰੀ ਤੇਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ। ਤੁਸੀਂ ਇਸ ਲਿੰਕ https://iocl.com/Products/IndaneGas.aspx 'ਤੇ ਕਲਿੱਕ ਕਰਕੇ ਨਵੀਨਤਮ ਦਰਾਂ ਵੀ ਦੇਖ ਸਕਦੇ ਹੋ। ਦੱਸ ਦੇਈਏ ਕਿ ਗੈਸ ਸਿਲੰਡਰ ਦੇ ਨਵੇਂ ਰੇਟ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: Punjab Elections 2022: ਪੰਜਾਬ ਚੋਣਾਂ 'ਚ ਸੀਟਾਂ ਦੀ ਵੰਡ 'ਤੇ ਭਾਜਪਾ-ਕੈਪਟਨ 'ਚ ਬਣੀ ਸਹਿਮਤੀ, ਜਲਦ ਹੋ ਸਕਦਾ ਨਾਵਾਂ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin