ਕੀ ਤੁਸੀਂ ਜਾਣਦੇ ਹੋ ਕੀ ਭਾਰਤ ਵਿਚ ਕਿਵੇਂ ਤੈਅ ਕੀਤੀ ਜਾਂਦੀ ਹੈ ਬੀਅਰ ਦੀ ਕੀਮਤ? ਸਰਕਾਰ ਦਾ ਹੁੰਦਾ ਹੈ ਕੀ ਰੋਲ
ਰਿਪੋਰਟ ਮੁਤਾਬਕ, ਭਾਰਤ ਦੇ ਬੀਅਰ ਮਾਰਕੀਟ ਵਿੱਚ ਇਨ੍ਹਾਂ ਤਿੰਨਾਂ ਕੰਪਨੀਆਂ ਦੀ 88 ਪ੍ਰਤੀਸ਼ਤ ਹਿੱਸੇਦਾਰੀ ਹੈ। ਭਾਰਤ ਵਿਚ ਬੀਅਰ ਦਾ ਕਾਰੋਬਾਰ ਲਗਪਗ 7 ਬਿਲੀਅਨ ਡਾਲਰ ਦਾ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ: ਪਿਛਲੇ 11 ਸਾਲਾਂ ਤੋਂ ਬੀਅਰ ਖਰੀਦਣ ਸਮੇਂ ਕੰਪਨੀਆਂ (Beer Companies) ਤੁਹਾਨੂੰ ਚੁਨਾ ਸਾ ਰਹੀਆਂ ਹਨ। ਬੀਅਰ ਦੇ ਹਰ ਇੱਕ ਘੁੱਟ ਦੀ ਕੀਮਤ (Beer Price) ਤੁਹਾਡੇ ਤੋਂ ਵਧੇਰੇ ਵਸੂਲ ਕੀਤੀ ਗਈ ਹੈ ਅਤੇ ਭਾਰਤ ਅਤੇ ਵਿਦੇਸ਼ੀ ਕੰਪਨੀਆਂ ਨੇ ਮਿਲ ਕੇ ਇਹ ਖੇਡ ਖੇਡੀ ਹੈ। ਭਾਰਤੀ ਪ੍ਰਤੀਯੋਗਤਾ ਕਮਿਸ਼ਨ (CCI) ਦੀ ਇੱਕ ਰਿਪੋਰਟ ਵਿੱਚ ਪਿਛਲੇ 11 ਸਾਲਾਂ ਤੋਂ ਚੱਲ ਰਹੀ ਇਸ ਫਿਕਸਿੰਗ ਦਾ ਖੁਲਾਸਾ ਕੀਤਾ।
ਇਹ ਖੁਲਾਸਾ ਕੰਪਨੀਆਂ ਦੇ ਟਾਪ ਦੇ ਕਾਰਜਕਾਰੀ ਅਧਿਕਾਰੀਆਂ ਦੀ ਮਦਦ ਨਾਲ ਕੀਤਾ ਗਿਆ, ਜਿਨ੍ਹਾਂ ਨੇ ਕਈ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ। ਅੰਤਰਰਾਸ਼ਟਰੀ ਬੀਅਰ ਕੰਪਨੀ Carlsberg, SABMiller ਅਤੇ ਭਾਰਤੀ ਕੰਪਨੀ United Breweries ਕੀਮਤ ਤੈਅ ਕਰਕੇ ਵਧੇਰੇ ਕੀਮਤ ਵਸੂਲ ਰਹੀ ਹੈ। ਨਿਊਜ਼ ਏਜੰਸੀ ਰਾਈਟਰਜ਼ ਵਿਚ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ, ਬੀਅਰ ਦੀਆਂ ਕੀਮਤਾਂ ਨੂੰ ਲੈ ਕੇ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਅਧਿਕਾਰੀਆਂ ਵਿਚਾਲੇ ਵੱਡਾ ਗੱਠਜੋੜ ਹੈ।
Competition Commission of India ਨੇ ਸਾਲ 2018 ਵਿਚ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਦਫ਼ਤਰਾਂ 'ਤੇ ਛਾਪਾ ਮਾਰਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਵਿਚ ਜਾਂਚ ਅਧਿਕਾਰੀਆਂ ਨੇ ਇਨ੍ਹਾਂ ਕੰਪਨੀਆਂ ਦੇ ਕੰਮ ਕਰਨ ਦੇ ਤਰੀਕਿਆਂ 'ਤੇ ਸ਼ੱਕ ਹੋਇਆ। ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜਜ਼ ਕੰਪਨੀ (CIABC) ਦੇ ਡੀਜੀ ਵਿਨੋਦ ਗਿਰੀ ਨੇ ਦੱਸਿਆ ਕਿ ਕੁਝ ਸੂਬਿਆਂ ਦੇ ਕਾਰਪੋਰੇਸ਼ਨਾਂ ਨੇ ਬੀਅਰ ਅਤੇ ਹੋਰ ਨਸ਼ਿਆਂ ਦੀ ਕੀਮਤ ਤੈਅ ਕੀਤੀ ਹੈ। ਕੰਪਨੀਆਂ ਹਰ ਸਾਲ ਸਟੇਟ ਕਾਰਪੋਰੇਸ਼ਨਾਂ ਦੇ ਸਾਹਮਣੇ ਇੱਕ ਨਵੀਂ ਰੇਟ ਸੂਚੀ ਰੱਖਦੀਆਂ ਹਨ, ਪਰ ਅੰਤ ਵਿਚ ਕੀਮਤ ਦਾ ਫੈਸਲਾ ਸੂਬਾ ਸਰਕਾਰ ਦੇ ਕਾਰਪੋਰੇਸ਼ਨ ਵਲੋਂ ਕੀਤਾ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin