ਨੌਕਰੀ ਖੁੱਸਣ 'ਤੇ ਨਹੀਂ ਸਤਾਏਗੀ EMI ਦੀ ਚਿੰਤਾ, ਇਹ ਬੀਮਾ ਲੈ ਕੇ ਰਹੋ ਬੇਫਿਕਰ
ਪਾਲਸੀ ਬਾਜ਼ਾਰ ਦੇ ਇਕ ਬਲਾਗ ਮੁਤਾਬਕ ਕਈ ਕੰਪਨੀਆਂ ਜੌਬ ਇੰਸ਼ੌਰੈਂਸ ਪਾਲਸੀ (Job Insurance Policy) ਵੇਚਦੀ ਹੈ।
ਨਵੀਂ ਦਿੱਲੀ: ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ। ਇਹ ਕੋਈ ਨਹੀਂ ਜਾਣਦਾ। ਹਰ ਕਿਸੇ ਦਾ ਭਵਿੱਖ ਅਨਿਸ਼ਚਿਤ ਹੁੰਦਾ ਹੈ। ਖਾਸ ਕਰ ਕੇ ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਰਿਸਕ ਸਾਫ ਉੱਭਰ ਕੇ ਸਾਹਮਣੇ ਆਇਆ ਹੈ। ਲੱਖਾਂ ਅਜਿਹੇ ਲੋਕਾਂ ਦੀਆਂ ਨੌਕਰੀਆਂ (Job Loss) ਚਲੀਆਂ ਗਈਆਂ। ਜਿਨ੍ਹਾਂ ਨੇ ਕਦੀ ਸਪਨੇ 'ਚ ਅਜਿਹਾ ਨਹੀਂ ਸੋਚਿਆ ਸੀ ਅਜਿਹਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਸੱਟ ਵੱਜੀ ਪੈਂਡਿੰਗ ਈਐਮਆਈ ਨਾਲ। ਜੌਬ ਜਾਣ ਤੋਂ ਬਾਅਦ ਇਨ੍ਹਾਂ ਲੋਕਾਂ ਸਾਹਮਣੇ ਈਐਮਆਈ ਭਰਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹਾਲਾਂਕਿ ਜੇਕਰ ਚੰਗੇ ਪਲਾਨ ਕੀਤੇ ਜਾਣ ਤਾਂ ਇਸ ਸੰਕਟ ਤੋਂ ਨਜਿੱਠਣ ਦੀ ਤਿਆਰੀ ਕੀਤੀ ਜਾ ਸਕਦੀ ਹੈ।
ਜੌਬ ਜਾਣ ਤੋਂ ਬਾਅਦ ਵੀ ਬਣਿਆ ਰਹਿੰਦਾ ਇਨਕਮ ਦਾ ਜ਼ਰੀਆ
ਪਾਲਸੀ ਬਾਜ਼ਾਰ ਦੇ ਇਕ ਬਲਾਗ ਮੁਤਾਬਕ ਕਈ ਕੰਪਨੀਆਂ ਜੌਬ ਇੰਸ਼ੌਰੈਂਸ ਪਾਲਸੀ (Job Insurance Policy) ਵੇਚਦੀ ਹੈ। ਇਹ ਇੰਸ਼ੌਰੈਂਸ ਪਾਲਸੀ ਹੋਲਡਰ ਤੇ ਉਸ ਦੇ ਪਰਿਵਾਰ ਨੂੰ ਜ਼ਰੂਰੀ ਫਾਈਨੈਂਸ਼ੀਅਲ ਹੈਲਪ ਦਾ ਕਵਰੇਜ ਦਿੰਦੀ ਹੈ। ਜੇਕਰ ਅਚਾਨਕ ਤੁਹਾਡੀ ਨੌਕਰੀ ਚਲੀ ਜਾਂਦੀ ਹੈ ਤਾਂ ਇਹ ਇੰਸੌਰੈਂਸ ਤੁਹਾਡੇ ਲਈ ਮੁਸ਼ਕਿਲ ਘੜੀ 'ਚ ਵਰਦਾਨ ਸਾਬਤ ਹੋ ਸਕਦਾ ਹੈ। ਇਸ ਇੰਸ਼ੌਰੈਂਸ ਦੀ ਮਦਦ ਨਾਲ ਤੁਸੀਂ ਜੌਬ ਜਾਣ 'ਤੇ ਸਾਰੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰ ਸਕੋਗੇ ਤੇ ਬਿਨਾਂ ਪਰੇਸ਼ਾਨ ਹੋਏ ਈਐਮਆਈ ਦਾ ਭੁਗਤਾਨ ਵੀ ਕਰਦੇ ਰਹੋਗੇ।
ਹੋਮ ਲੋਨ ਸਣੇ ਵੱਡੇ ਪਰਸਨਲ ਲੋਨ ਦੀ ਈਐਮਆਈ ਨਾਲ ਮਿਲਦੀ ਰਾਹਤ
ਹਾਲਾਂਕਿ ਭਾਰਤ 'ਚ ਹਾਲੇ ਸਟੈਂਡਓਲੋਨ ਜਾਬ ਇੰਸ਼ੌਰੈਂਸ ਲਾਂਚ ਨਹੀਂ ਹੋਇਆ ਹੈ ਪਰ ਰਾਈਡਰ ਬੇਨੇਫਿਟ ਦੇ ਤੌਰ 'ਤੇ ਇਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ ਬੀਮਾਧਾਰਕ ਆਪਣੀ ਪਾਲਸੀ 'ਚ ਜੌਬ ਕਵਰ ਐਡ ਕਰਵਾ ਸਕਦੇ ਹੋ। ਇਹ ਕਵਰ ਕਿਸੇ ਗੰਭੀਰ ਬਿਮਾਰੀ ਜਾਂ ਦੁਰਘਟਨਾ ਦੇ ਚੱਲਦਿਆਂ ਨੌਕਰੀ ਜਾਣ ਦੀ ਸਥਿਤੀ 'ਚ ਮਿਲਦਾ ਹੈ।
ਕੁਝ ਪ੍ਰੋ਼ਡਕਟ ਵੱਡੇ ਪਰਸਨਲ ਲੋਨ ਲਈ ਵੀ ਕਵਰੇਜ ਦਿੰਦਾ ਹੈ। ਜੌਬ ਜਾਣ 'ਤੇ ਇਹ ਪਾਲਸੀ ਕੁਝ ਸਮੇਂ ਲਈ ਹੋਮ ਲੋਨ ਵਰਗੇ ਵੱਡੇ ਕਰਜ਼ਿਆਂ ਦੀ ਈਐਮਆਈ ਭਰਨ ਦੀ ਟੈਨਸ਼ਨ ਨਾਲ ਰਾਹਤ ਦਿੰਦਾ ਹੈ। ਤੁਹਾਨੂੰ ਕਵਰੇਜ ਦੇ ਮਹੀਨਿਆਂ ਦੌਰਾਨ ਈਐਮਆਈ ਭਰਨ ਦੀ ਟੈਂਸ਼ਨ ਨਹੀਂ ਰਹਿੰਦੀ ਹੈ ਜਿਸ ਨਾਲ ਤੁਹਾਨੂੰ ਇਨਕਮ ਦਾ ਹੋਰ ਜ਼ਰੀਆਂ ਤਿਆਰ ਕਰਨ ਦਾ ਪੂਰਾ ਸਮਾਂ ਮਿਲਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin