ਪੜਚੋਲ ਕਰੋ

Indian Railway: ਇਸ ਰੇਲਵੇ ਸਟੇਸ਼ਨ 'ਤੇ ਨਹੀਂ ਸੁਣਾਈ ਦੇਵੇਗਾ, 'ਯਾਤਰੀਗਣ ਕਿਰਪਾ ਧਿਆਨ ਦੇ', ਜਾਣੋ ਕਿਵੇਂ ਮਿਲੇਗੀ ਟ੍ਰੇਨ ਦੀ ਜਾਣਕਾਰੀ

Indian Railway: ਚੇਨਈ ਦੇ 150 ਸਾਲ ਪੁਰਾਣੇ ਡਾ. ਐਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ 'ਤੇ ਯਾਤਰੀ ਹੁਣ ਚੁੱਪਚਾਪ ਸਫ਼ਰ ਕਰ ਰਹੇ ਹਨ। ਜਾਣੋ ਹੁਣ ਟ੍ਰੇਨਾਂ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਕਰਨੀ ਹੈ।

India First Silent Railway Station : ਜਦੋਂ ਵੀ ਤੁਸੀਂ ਭਾਰਤੀ ਰੇਲਵੇ ਤੋਂ ਸਫਰ ਕਰਨ ਲਈ ਰੇਲਵੇ ਸਟੇਸ਼ਨ 'ਤੇ ਜਾਂਦੇ ਹੋ, ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੀ ਆਵਾਜ਼ ਸੁਣੀ ਹੋਵੇਗੀ 'ਯਾਤਰੀਗਣ ਕਿਰਪਾ ਕਰਕੇ ਧਿਆਨ ਦੇ'। ਇਸ ਆਵਾਜ਼ ਦੀ ਵਰਤੋਂ ਭਾਰਤੀ ਰੇਲਵੇ ਵਿੱਚ ਕਈ ਸਾਲਾਂ ਤੋਂ ਰੇਲ ਗੱਡੀਆਂ ਦੀ ਆਵਾਜਾਈ ਬਾਰੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਕੀਤੀ ਜਾ ਰਹੀ ਹੈ। ਪਰ ਹੁਣ ਤੁਸੀਂ ਦੇਸ਼ ਦੇ 150 ਸਾਲ ਪੁਰਾਣੇ ਡਾਕਟਰ ਐਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ (Dr MGR Ramachandran Central Railway Station)  'ਤੇ ਇਹ ਆਵਾਜ਼ ਨਹੀਂ ਸੁਣੋਗੇ। ਜੀ ਹਾਂ, ਹੁਣ ਐਤਵਾਰ ਤੋਂ ਇਸ ਸਟੇਸ਼ਨ 'ਤੇ ਪੂਰੀ ਤਰ੍ਹਾਂ ਸੁੰਨ ਪਸਰ ਗਈ ਹੈ।

ਸਾਲਾਂ ਪੁਰਾਣੀ ਆਵਾਜ਼ ਹੋਈ ਬੰਦ

ਚੇਨਈ ਦੇ 150 ਸਾਲ ਪੁਰਾਣੇ ਡਾ. ਐਮ.ਜੀ.ਆਰ. ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ 'ਤੇ ਯਾਤਰੀ ਹੁਣ ਚੁੱਪਚਾਪ ਯਾਤਰਾ ਕਰ ਰਹੇ ਹਨ। ਦਹਾਕਿਆਂ ਤੋਂ ਰੇਲਗੱਡੀਆਂ ਬਾਰੇ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਰਵਾਇਤੀ ਆਵਾਜ਼ ਇਸ ਸਟੇਸ਼ਨ 'ਤੇ ਬੰਦ ਹੈ। ਹੁਣ ਇਸ ਸਟੇਸ਼ਨ 'ਤੇ ਪਬਲਿਕ ਅਨਾਊਂਸਮੈਂਟ ਸਿਸਟਮ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਡਾ. ਐਮ.ਜੀ.ਆਰ. ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ 'ਤੇ, ਹੁਣ ਹਵਾਈ ਅੱਡੇ ਵਾਂਗ, ਤੁਹਾਨੂੰ ਪੁੱਛਗਿੱਛ ਲਈ ਵੱਡੇ ਸਕ੍ਰੀਨ ਬੋਰਡਾਂ ਦੀ ਮਦਦ ਲੈਣੀ ਪਵੇਗੀ।

ਇਹ ਵੀ ਪੜ੍ਹੋ: Layoffs News: ਹੁਣ ਇਸ ਕੰਪਨੀ ਦੇ ਕਰਮਚਾਰੀਆਂ ਦੀ ਜਾਵੇਗੀ ਨੌਕਰੀ, 8 ਫੀਸਦੀ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ

ਸਟੇਸ਼ਨ ‘ਤੇ ਖਾਸ ਇੰਤਜ਼ਾਮ

ਦੱਖਣੀ ਰੇਲਵੇ ਦੇ ਜਨਰਲ ਮੈਨੇਜਰ ਆਰ.ਐਨ.ਸਿੰਘ ਦਾ ਕਹਿਣਾ ਹੈ ਕਿ ਸਟੇਸ਼ਨ ਦੇ ਸਾਰੇ 3 ​​ਐਂਟਰੀ ਪੁਆਇੰਟਾਂ 'ਤੇ ਤਾਮਿਲ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਟਰੇਨਾਂ ਦੇ ਆਉਣ ਅਤੇ ਜਾਣ ਨੂੰ ਦਰਸਾਉਂਦੀਆਂ ਵੱਡੀਆਂ ਡਿਜੀਟਲ ਸਕ੍ਰੀਨਾਂ ਲਗਾਈਆਂ ਗਈਆਂ ਹਨ। ਕੰਕੋਰਸ ਖੇਤਰ 40-60 ਇੰਚ ਦੇ ਡਿਜੀਟਲ ਬੋਰਡਾਂ ਨਾਲ ਢੱਕਿਆ ਹੋਇਆ ਹੈ। ਅਪਾਹਜਾਂ ਦੀ ਸਹਾਇਤਾ ਲਈ ਸਟੇਸ਼ਨ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਬ੍ਰੇਲ ਨੇਵੀਗੇਸ਼ਨ ਨਕਸ਼ੇ ਅਤੇ ਸੈਨਤ ਭਾਸ਼ਾ ਦੇ ਵੀਡੀਓ ਪ੍ਰਦਾਨ ਕੀਤੇ ਗਏ ਹਨ।

ਪ੍ਰੈਕਟਿਲ ਬੇਸਿਸ ‘ਤੇ ਚੁੱਕੇ ਕਦਮ

ਚੇਨਈ ਰੇਲਵੇ ਡਿਵੀਜ਼ਨ ਦੇ ਅਨੁਸਾਰ, ਉਪਨਗਰੀ ਟਰੇਨਾਂ ਲਈ ਪੀਏ ਸਿਸਟਮ ਜਾਰੀ ਰਹੇਗਾ। ਹਾਲਾਂਕਿ ਇਹ ਕਦਮ ਪ੍ਰੈਕਟਲੀ ਤੌਰ 'ਤੇ ਚੁੱਕਿਆ ਗਿਆ ਹੈ। ਇਸ ਸਟੇਸ਼ਨ 'ਤੇ ਇਸ਼ਤਿਹਾਰਾਂ ਵਿਚ ਵੀ ਕੋਈ ਆਡੀਓ ਨਹੀਂ ਚਲਾਇਆ ਜਾਵੇਗਾ। ਰੇਲਵੇ ਸਟਾਫ ਦੁਆਰਾ ਚਲਾਏ ਗਏ ਯਾਤਰੀ ਸੂਚਨਾ ਕੇਂਦਰ ਯਾਤਰੀਆਂ ਦਾ ਮਾਰਗਦਰਸ਼ਨ ਕਰਨਗੇ। ਹੁਕਮਾਂ ਵਿੱਚ, ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਸਾਰੇ ਵਿਜ਼ੂਅਲ ਡਿਸਪਲੇਅ ਬੋਰਡ ਕੰਮ ਕਰਨ ਦੀ ਸਥਿਤੀ ਵਿੱਚ ਹੋਣ। ਰੇਲਵੇ ਯਾਤਰੀਆਂ ਦੇ ਤਜ਼ਰਬੇ ਦੇ ਆਧਾਰ 'ਤੇ, ਇਹਨਾਂ ਸਹੂਲਤਾਂ ਵਿੱਚ ਕਈ ਵਾਧੂ ਸੁਧਾਰ ਕੀਤੇ ਗਏ ਹਨ। ਸਟੇਸ਼ਨ ਦੇ ਮੁੜ ਵਿਕਾਸ ਦੇ ਹਿੱਸੇ ਵਜੋਂ, ਐਂਟਰੀ ਪੁਆਇੰਟ 'ਤੇ ਵੱਡੇ ਡਿਸਪਲੇ ਬੋਰਡ ਲਗਾਏ ਜਾਣਗੇ। ਇਨਕੁਆਰੀ ਕਾਊਂਟਰ ਵੀ ਵਧਾਏ ਜਾਣਗੇ।

ਇਹ ਵੀ ਪੜ੍ਹੋ: GST Collection: ਫਰਵਰੀ 'ਚ GST ਕਲੈਕਸ਼ਨ 1.5 ਲੱਖ ਕਰੋੜ ਰੁਪਏ ਤੱਕ ਪਹੁੰਚਿਆ, ਸਾਲਾਨਾ ਆਧਾਰ 'ਤੇ 12 ਫੀਸਦੀ ਦਾ ਵਾਧਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
Advertisement
ABP Premium

ਵੀਡੀਓਜ਼

Bhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap BazwaFarmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
Embed widget