Rice Prices: ਚੌਲਾਂ ਦੀ ਕੀਮਤ ਵਧਣ ਦੇ ਖਤਰੇ ਤੋਂ ਖਾਣੇ ਦੀ ਥਾਲੀ ਹੋਵੇਗੀ ਮਹਿੰਗੀ, ਇਸ ਕਾਰਨ ਵਧ ਸਕਦੇ ਨੇ ਰੇਟ
Rice To Get Costlier: ਦੇਸ਼ ਵਿੱਚ ਚੌਲਾਂ ਦੀ ਕੀਮਤ ਵਧਣ ਦਾ ਡਰ ਬਣਿਆ ਹੋਇਆ ਹੈ ਤੇ ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਸਕਦੀ ਹੈ। ਚੌਲਾਂ ਦੀ ਕੀਮਤ ਕਿਉਂ ਵਧ ਸਕਦੀ ਹੈ? ਇੱਥੇ ਵਿਸਥਾਰ ਵਿੱਚ ਜਾਣੋ-
Rice To Get Costlier: ਚੌਲਾਂ ਦੇ ਸ਼ੌਕੀਨਾਂ ਲਈ ਚਿੰਤਾ ਦੀ ਖਬਰ ਹੈ ਕਿਉਂਕਿ ਦੇਸ਼ 'ਚ ਚੌਲਾਂ ਦੀ ਕੀਮਤ ਵਧਣ ਦਾ ਖਤਰਾ ਹੈ। ਵਿਸ਼ਵ ਪੱਧਰ 'ਤੇ ਚੌਲਾਂ ਦੀਆਂ ਕੀਮਤਾਂ 'ਚ ਪਿਛਲੇ 11 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਵੇਖਿਆ ਜਾ ਰਿਹਾ ਹੈ ਤੇ ਹੁਣ ਭਾਰਤ 'ਚ ਵੀ ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਐਲ ਨੀਨੋ ਪ੍ਰਭਾਵ ਕਾਰਨ ਚੌਲਾਂ ਦੇ ਪ੍ਰਮੁੱਖ ਉਤਪਾਦਕਾਂ ਦੇ ਸਾਹਮਣੇ ਘੱਟ ਝਾੜ ਦਾ ਖਤਰਾ ਬਣਿਆ ਹੋਇਆ ਹੈ ਤੇ ਇਸ ਕਾਰਨ ਗਰੀਬ ਏਸ਼ੀਆਈ ਤੇ ਅਫਰੀਕੀ ਦੇਸ਼ਾਂ ਵਿੱਚ ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਚੌਲਾਂ ਦੀਆਂ ਪ੍ਰਚੂਨ ਤੇ ਥੋਕ ਕੀਮਤਾਂ ਵਧਣ ਦੀ ਹੈ ਉਮੀਦ
ਜ਼ਿਕਰਯੋਗ ਹੈ ਕਿ ਵਿਸ਼ਵ ਦੇ ਕੁੱਲ ਚੌਲ ਉਤਪਾਦਨ ਵਿੱਚ ਭਾਰਤ ਦਾ ਯੋਗਦਾਨ 40 ਪ੍ਰਤੀਸ਼ਤ ਹੈ ਤੇ ਸਾਲ 2022 ਵਿੱਚ ਭਾਰਤ ਦਾ ਚੌਲਾਂ ਦਾ ਨਿਰਯਾਤ 56 ਮਿਲੀਅਨ ਟਨ ਰਿਹਾ ਸੀ। ਹਾਲਾਂਕਿ ਹੁਣ ਦੇਸ਼ ਵਿੱਚ ਚੌਲਾਂ ਦਾ ਘੱਟ ਉਤਪਾਦਨ ਇਸ ਦੇ ਨਿਰਯਾਤ ਸ਼ਿਪਮੈਂਟਸ ਵਿੱਚ ਕਮੀ ਦਾ ਕਾਰਨ ਬਣ ਸਕਦਾ ਹੈ ਤੇ ਚੌਲਾਂ ਦੀਆਂ ਪ੍ਰਚੂਨ ਅਤੇ ਥੋਕ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ ਚੌਲਾਂ ਦੀਆਂ ਕੀਮਤਾਂ ਨੂੰ ਕਰਦਾ ਹੈ ਪ੍ਰਭਾਵਿਤ
ਫਾਈਨੈਂਸ਼ੀਅਲ ਐਕਸਪ੍ਰੈੱਸ ਦੀ ਰਿਪੋਰਟ ਦੇ ਅਨੁਸਾਰ, ਰਾਈਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਬੀਵੀ ਕ੍ਰਿਸ਼ਨਾ ਰਾਓ ਦਾ ਕਹਿਣਾ ਹੈ ਕਿ ਭਾਰਤ ਪਿਛਲੇ ਸਾਲ ਤੱਕ ਚੌਲਾਂ ਦਾ ਸਭ ਤੋਂ ਸਸਤਾ ਉਤਪਾਦਕ ਸੀ। ਹੁਣ ਜਦੋਂ ਤੋਂ ਦੇਸ਼ 'ਚ ਨਵਾਂ ਘੱਟੋ-ਘੱਟ ਸਮਰਥਨ ਮੁੱਲ ਆਇਆ ਹੈ, ਭਾਰਤੀ ਕੀਮਤਾਂ 'ਚ ਵਾਧੇ ਦਾ ਅਸਰ ਹੋਰ ਚੌਲਾਂ ਦੇ ਸਪਲਾਇਰਾਂ 'ਤੇ ਵੀ ਪੈ ਰਿਹਾ ਹੈ ਤੇ ਉਹ ਕੀਮਤਾਂ ਵਧਾ ਰਹੇ ਹਨ।
ਅਨ ਨੀਨੋ ਪ੍ਰਭਾਵ ਦਾ ਵੀ ਹੈ ਖ਼ਤਰਾ
ਚੌਲਾਂ ਨੂੰ ਏਸ਼ੀਆ ਵਿੱਚ ਲਗਭਗ 3 ਅਰਬ ਲੋਕ ਖਾਂਦੇ ਹਨ ਤੇ ਇਹ ਇੱਕ ਪਾਣੀ ਅਧਾਰਤ ਫਸਲ ਹੈ, ਜੋ ਕਿ ਏਸ਼ੀਆ ਵਿੱਚ ਜ਼ਿਆਦਾ ਪੈਦਾ ਹੁੰਦੀ ਹੈ, ਭਾਵ ਲਗਭਗ 90 ਪ੍ਰਤੀਸ਼ਤ। ਇਸ ਸਾਲ, ਐਲ-ਨੀਨੋ ਪੈਟਰਨ ਕਾਰਨ, ਘੱਟ ਮੀਂਹ ਦਾ ਖ਼ਤਰਾ ਹੈ, ਜੋ ਕਿ ਝੋਨੇ ਵਰਗੀ ਫਲਸ ਲਈ ਪਾਣੀ ਦੀ ਘਾਟ ਚੰਗਾ ਸੰਕੇਤ ਨਹੀਂ ਹੈ। ਇਸ ਦੇ ਨਾਲ ਹੀ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਖਰਾਬ ਮੌਸਮ ਦਾ ਉਤਪਾਦਨ ਪ੍ਰਭਾਵਿਤ ਹੋਣ ਤੋਂ ਪਹਿਲਾਂ ਹੀ ਵਿਸ਼ਵ ਪੱਧਰ 'ਤੇ ਚੌਲਾਂ ਦੀਆਂ ਕੀਮਤਾਂ 11 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਗਲੋਬਲ ਰਾਈਸ ਪ੍ਰਾਈਸ ਇੰਡੈਕਸ ਮੁਤਾਬਕ ਇਹ ਅੰਕੜਾ ਸਾਹਮਣੇ ਆਇਆ ਹੈ।