ਪੰਜ ਸਾਲਾਂ 'ਚੋਂ ਇਸ ਸਾਲ ਸਭ ਤੋਂ ਵੱਧ ਵਧੇਗੀ ਤਨਖਾਹ, ਜਾਣੋ ਕਿੰਨਾ ਹੋਵੇਗਾ ਇੰਕਰੀਮੈਂਟ!
Salary Hike: ਇਸ ਸਾਲ ਤਨਖ਼ਾਹ ਵਿੱਚ ਵਾਧੇ ਨਾਲ ਸਬੰਧਤ ਚੰਗੀ ਖ਼ਬਰ ਸੈਲਰੀ ਕਲਾਸ ਨੂੰ ਮਿਲ ਸਕਦੀ ਹੈ। ਈ-ਕਾਮਰਸ ਸਮੇਤ ਹੋਰ ਉਦਯੋਗ ਵੀ ਸਭ ਤੋਂ ਵੱਧ ਤਨਖਾਹ ਵਾਧੇ ਦੇ ਮਾਮਲੇ ਵਿੱਚ ਸ਼ਾਮਲ ਹਨ।
Employees in India may get highest salary hike in 5 years, better than China, Russia: Survey
Salary Hike: ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਤੋਂ ਬਾਅਦ, ਭਾਰਤੀ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ 9.9 ਫੀਸਦੀ ਵਧਾ ਸਕਦੀਆਂ ਹਨ, ਜੋ ਕਿ ਬ੍ਰਿਕਸ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ। ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੇ ਵਿਚਕਾਰ ਤੁਲਨਾਤਮਕ ਅਧਿਐਨ ਵਿੱਚ ਗਲੋਬਲ ਪੇਸ਼ੇਵਰ ਸੇਵਾਵਾਂ ਫਰਮ ਏਓਨ ਨੇ ਪਾਇਆ ਕਿ ਭਾਰਤ ਵਿੱਚ ਕਰਮਚਾਰੀਆਂ ਦੀ ਤਨਖਾਹ ਵਿੱਚ ਸਭ ਤੋਂ ਵੱਧ 9.9 ਪ੍ਰਤੀਸ਼ਤ ਵਾਧਾ ਹੋਣ ਦੀ ਉਮੀਦ ਹੈ। ਜਦੋਂ ਕਿ ਰੂਸ ਵਿੱਚ 6.1 ਪ੍ਰਤੀਸ਼ਤ, ਚੀਨ ਵਿੱਚ 6.0 ਪ੍ਰਤੀਸ਼ਤ ਅਤੇ ਬ੍ਰਾਜ਼ੀਲ 'ਚ 5 ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ।
2022 ਵਿੱਚ 9.9 ਫ਼ੀਸਦੀ ਹੋਵੇਗਾ ਤਨਖ਼ਾਹ ਵਿੱਚ ਵਾਧਾ
ਇੱਕ ਸਰਵੇਖਣ ਮੁਤਾਬਕ ਦੇਸ਼ ਵਿੱਚ ਉਜਰਤਾਂ ਦੀ ਵਾਧਾ ਦਰ ਇਸ ਸਾਲ 9.9 ਫੀਸਦੀ ਦੇ ਪੰਜ ਸਾਲਾਂ ਦੇ ਉੱਚੇ ਪੱਧਰ 'ਤੇ ਪਹੁੰਚ ਜਾਵੇਗੀ। ਕੰਪਨੀਆਂ ਇੱਕ ਜੁਝਾਰੂ ਕਾਰਜਬਲ ਬਣਾਉਣ ਲਈ ਨਵੀਂ ਉਮਰ ਦੀਆਂ ਸਮਰੱਥਾਵਾਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਭਾਰਤ ਵਿੱਚ ਇੱਕ ਪ੍ਰਮੁੱਖ ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਕੰਪਨੀ ਏਓਨ ਵਲੋਂ 26ਵੇਂ ਵੇਤਨ ਵਾਧੇ ਦੇ ਸਰਵੇਖਣ ਮੁਤਾਬਕ, ਵੱਖ-ਵੱਖ ਸੈਕਟਰਾਂ ਦੇ ਸੰਗਠਨਾਂ ਦਾ ਮੰਨਣਾ ਹੈ ਕਿ 2022 ਵਿੱਚ ਤਨਖ਼ਾਹ ਵਿੱਚ ਵਾਧਾ 9.9 ਪ੍ਰਤੀਸ਼ਤ ਹੋਵੇਗਾ। 2021 ਵਿੱਚ ਇਹ 9.3 ਫੀਸਦੀ ਸੀ।
ਇਨ੍ਹਾਂ ਉਦਯੋਗਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ
ਸਰਵੇਖਣ 'ਚ ਜਿਸ ਨੇ 40 ਤੋਂ ਵੱਧ ਉਦਯੋਗਾਂ ਵਿੱਚ 1,500 ਕੰਪਨੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦੇ ਆਧਾਰ 'ਤੇ ਕਿਹਾ ਕਿ ਸਭ ਤੋਂ ਵੱਧ ਅਨੁਮਾਨਤ ਤਨਖਾਹ ਵਾਧੇ ਵਾਲੇ ਉਦਯੋਗਾਂ ਵਿੱਚ ਈ-ਕਾਮਰਸ ਅਤੇ ਉੱਦਮ ਪੂੰਜੀ, ਹਾਈ-ਟੈਕ ਜਾਂ ਸੂਚਨਾ ਤਕਨਾਲੋਜੀ ਸਮੇਤ ਜੀਵਨ ਵਿਗਿਆਨ ਅਤੇ ਆਈਟੀ ਸਮਰਥਿਤ ਸੇਵਾਵਾਂ (ITES) ਸ਼ਾਮਲ ਹਨ।
ਇਸ ਸਾਲ ਔਸਤ ਤਨਖਾਹ ਵਾਧਾ 9 ਫੀਸਦੀ ਰਹੇਗਾ: ਮਰਸਰ ਸਰਵੇਖਣ
2020 ਵਿੱਚ ਕੰਪਨੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਦਿੱਤੇ ਗਏ ਪ੍ਰੋਤਸਾਹਨ ਵਿੱਚ ਮਾਮੂਲੀ ਗਿਰਾਵਟ ਤੋਂ ਬਾਅਦ ਹੁਣ ਦੁਬਾਰਾ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ 'ਤੇ ਵਾਪਸ ਆ ਰਹੀ ਹੈ ਅਤੇ ਇਸ ਸਾਲ ਉਦਯੋਗ ਵਿੱਚ ਔਸਤ ਤਨਖਾਹ ਵਾਧਾ 9 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ। ਇਹ ਗੱਲ ਬੁੱਧਵਾਰ ਨੂੰ ਮਰਸਰ ਦੇ ਇੱਕ ਸਰਵੇਖਣ ਵਿਚ ਕਹੀ ਗਈ।
ਇਹ ਵੀ ਪੜ੍ਹੋ: ਆਖਰ ਕਦੋਂ ਮੁਕਣਗੀਆਂ ਸਿੱਧੂ ਦੀਆਂ ਮੁਸ਼ਕਲਾਂ, ਚੋਣਾਂ ਤੋਂ ਇੱਕ ਦਿਨ ਪਹਿਲਾਂ ਡੀਐੱਸਪੀ ਨੇ ਦਰਜ ਕੀਤਾ ਮਾਣਹਾਨੀ ਦਾ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin