ਆਖਰ ਕਦੋਂ ਮੁਕਣਗੀਆਂ ਸਿੱਧੂ ਦੀਆਂ ਮੁਸ਼ਕਲਾਂ, ਚੋਣਾਂ ਤੋਂ ਇੱਕ ਦਿਨ ਪਹਿਲਾਂ ਡੀਐੱਸਪੀ ਨੇ ਦਰਜ ਕੀਤਾ ਮਾਣਹਾਨੀ ਦਾ ਕੇਸ
Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਡੀਐਸਪੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਾਣੋ ਕੀ ਹੈ ਪੂਰਾ ਮਾਮਲਾ...
Punjab Elections Navjot Singh Sidhu in trouble just a day before voting criminal defamation case filed
Punjab Elections: ਪੰਜਾਬ ਵਿਧਾਨ ਸਭਾ ਚੋਣਾਂ ਲਈ ਭਲਕੇ 117 ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਚੰਡੀਗੜ੍ਹ ਦੇ ਡੀਐਸਪੀ ਨੇ ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਸਿੱਧੂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ। ਡੀਐਸਪੀ ਨੇ ਕਿਹਾ, "ਸਿੱਧੂ 2021 ਵਿੱਚ ਇੱਕ ਰੈਲੀ ਦੌਰਾਨ ਪੁਲਿਸ ਵਿਰੁੱਧ ਆਪਣੀ ਟਿੱਪਣੀ ਲਈ ਬਗੈਰ ਸ਼ਰਤ ਮੁਆਫੀ ਮੰਗਣ ਵਿੱਚ ਅਸਫਲ ਰਿਹਾ ਹੈ।"
Chandigarh DSP Dilsher Singh Chandel files criminal defamation plea against Punjab Congress president Navjot Singh Sidhu in court of Chief Judicial Magistrate, saying the politician had failed to tender unconditional apology for his comments against police during a rally in 2021
— ANI (@ANI) February 19, 2022
ਸਿੱਧੂ ਨੇ ਪੁਲਿਸ 'ਤੇ ਕੀਤੀ ਸੀ ਇਹ ਟਿੱਪਣੀ
ਦਸੰਬਰ 2021 'ਚ ਪੰਜਾਬ ਦੀ ਸਾਬਕਾ ਮੰਤਰੀ ਅਸ਼ਨੀ ਸੇਖੜੀ ਦੀ ਰੈਲੀ 'ਚ ਪਹੁੰਚੇ ਸਿੱਧੂ ਨੇ ਪੰਜਾਬ ਪੁਲਿਸ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਕਿਹਾ ਸੀ, "ਜੇ ਅਸ਼ਵਨੀ ਸੇਖੜੀ ਤੁਹਾਨੂੰ ਧੱਕਾ ਮਾਰ ਦੇਵੇ ਤਾਂ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ।" ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਇਸ ਬਿਆਨ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਿਰਫ ਮਜ਼ਾਕ 'ਚ ਕਿਹਾ ਹੈ। ਸਿੱਧੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।'' ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਨੇ ਨਵਜੋਤ ਸਿੰਘ ਸਿੱਧੂ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
ਇਹ ਵੀ ਪੜ੍ਹੋ: ਜਲਦੀ ਹੀ ਖ਼ਤਮ ਹੋਵੇਦਾ CBSE Term 1 ਦੇ Result 2022 ਦਾ ਇੰਤਜ਼ਾਰ, ਇਸ ਦਿਨ ਆ ਸਕਦੈ ਨਤੀਜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin