Ethanol Blending Petrol: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਲੈ ਕੇ ਅਮਿਤ ਸ਼ਾਹ ਨੇ ਕਹੀ ਇਹ ਗੱਲ, ਸੁਣ ਕੇ ਖ਼ੁਸ਼ ਹੋ ਜਾਵੋਗੇ ਤੁਸੀਂ
Petrol Price Today: ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਟੀਚੇ ਨੂੰ ਜਲਦੀ ਪ੍ਰਾਪਤ ਕਰਕੇ, ਸਰਕਾਰ ਨੇ 20 ਫ਼ੀਸਦੀ ਈਥਾਨੋਲ ਮਿਸ਼ਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਸਮਾਂ ਸੀਮਾ ਪੰਜ ਸਾਲ ਪਹਿਲਾਂ ਤੋਂ ਘਟਾ ਕੇ ਸਾਲ 2025...
Petrol-Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਲ ਦਹਿਲਾ ਦੇਣ ਵਾਲੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ 2025 ਤੱਕ ਪੈਟਰੋਲ ਨਾਲ ਈਥਾਨੌਲ ਦੇ 20 ਫੀਸਦੀ ਮਿਸ਼ਰਣ ਦਾ ਟੀਚਾ ਹਾਸਲ ਕਰ ਲੈਂਦਾ ਹੈ ਤਾਂ ਦੇਸ਼ ਨੂੰ ਲਗਭਗ 1 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਸ਼ਾਹ ਨੇ ਕਿਹਾ ਕਿ ਜੂਨ 2021 'ਚ ਨਰਿੰਦਰ ਮੋਦੀ ਸਰਕਾਰ ਨੇ ਨਵੰਬਰ 2022 ਤੱਕ ਪੈਟਰੋਲ 'ਚ 10 ਫੀਸਦੀ ਈਥਾਨੋਲ ਮਿਸ਼ਰਣ (Ethanol Mixture) ਦਾ ਟੀਚਾ ਰੱਖਿਆ ਸੀ, ਜੋ ਪੰਜ ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਇਹ ਗੱਲ ਸੂਰਤ ਦੇ ਬਾਹਰਵਾਰ ਹਜ਼ੀਰਾ ਵਿਖੇ ਕ੍ਰਿਭਕੋ ਦੇ ਬਾਇਓਇਥੇਨੌਲ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ।
ਪੈਟਰੋਲੀਅਮ ਸੈਕਟਰ ਪੂਰੀ ਆਰਥਿਕਤਾ ਨੂੰ ਬਦਲਣ ਜਾ ਰਿਹੈ
ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਟੀਚੇ ਨੂੰ ਜਲਦੀ ਪ੍ਰਾਪਤ ਕਰਕੇ, ਸਰਕਾਰ ਨੇ 20 ਫੀਸਦੀ ਈਥਾਨੋਲ ਮਿਸ਼ਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਸਮਾਂ ਸੀਮਾ ਪੰਜ ਸਾਲ ਪਹਿਲਾਂ ਤੋਂ ਘਟਾ ਕੇ ਸਾਲ 2025 ਕਰ ਦਿੱਤੀ ਹੈ। ਸ਼ਾਹ ਨੇ ਕਿਹਾ, 'ਈਥਾਨੌਲ ਦਾ ਉਤਪਾਦਨ ਆਉਣ ਵਾਲੇ ਦਿਨਾਂ 'ਚ ਪੈਟਰੋਲੀਅਮ ਸੈਕਟਰ ਦੀ ਪੂਰੀ ਅਰਥਵਿਵਸਥਾ ਨੂੰ ਬਦਲਣ ਵਾਲਾ ਹੈ। 20 ਫੀਸਦੀ ਈਥਾਨੋਲ ਮਿਸ਼ਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਨਾਲ 2025 ਤੱਕ ਲਗਭਗ 1 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਈਥਾਨੌਲ ਦਾ ਮਿਸ਼ਰਣ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਵਿੱਚ ਵੀ ਮਦਦ ਕਰੇਗਾ।
ਅਮਰੀਕਾ 55 ਫੀਸਦੀ ਈਥਾਨੌਲ ਪੈਦਾ ਕਰਦੈ
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਦਰਾਮਦ 'ਤੇ ਨਿਰਭਰਤਾ ਘਟਾਉਣ ਲਈ ਬਾਇਓਫਿਊਲ ਇਕ ਵਧੀਆ ਵਿਕਲਪ ਹੈ, ਜਿਸ ਦਾ ਉਤਪਾਦਨ 2011-12 ਵਿਚ 172 ਮਿਲੀਅਨ ਟਨ ਤੋਂ ਵਧ ਕੇ 2021-22 ਵਿਚ 212 ਮਿਲੀਅਨ ਟਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਇਸ ਲਈ ਯਤਨ ਕੀਤੇ ਜਾ ਰਹੇ ਹਨ, ਭਾਰਤ ਨੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਯੋਜਨਾਬੱਧ ਅਤੇ ਵਿਗਿਆਨਕ ਈਥਾਨੌਲ ਨੀਤੀ ਤਿਆਰ ਕੀਤੀ ਹੈ। ਸ਼ਾਹ ਨੇ ਕਿਹਾ, "ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਅਮਰੀਕਾ 55 ਫੀਸਦੀ, ਬ੍ਰਾਜ਼ੀਲ 27 ਫੀਸਦੀ ਅਤੇ ਭਾਰਤ ਤਿੰਨ ਫੀਸਦੀ ਈਥਾਨੌਲ ਪੈਦਾ ਕਰਦਾ ਹੈ।"
5 ਮਹੀਨੇ ਪਹਿਲਾਂ 10% ਦਾ ਪ੍ਰਾਪਤ ਕੀਤਾ ਟੀਚਾ
ਉਨ੍ਹਾਂ ਕਿਹਾ ਕਿ ਇਸ ਸੈਕਟਰ ਵਿੱਚ ਬਹੁਤ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਸਹਿਕਾਰੀ ਇਕਾਈਆਂ ਨੂੰ ਵਰਤਣਾ ਚਾਹੀਦਾ ਹੈ, ਜਿਵੇਂ ਕਿ ਕਰਿਭਕੋ ਨੇ ਕੀਤਾ ਹੈ। ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਿਕਾਰੀ ਇਕਾਈਆਂ ਨੂੰ ਅੱਗੇ ਆਉਣਾ ਪਵੇਗਾ। ਸ਼ਾਹ ਨੇ ਕਿਹਾ, "ਇੱਕ ਤਰ੍ਹਾਂ ਨਾਲ, ਨਵੰਬਰ 2022 ਦੇ ਟੀਚੇ ਤੋਂ ਪੰਜ ਮਹੀਨੇ ਪਹਿਲਾਂ ਪ੍ਰਾਪਤ ਕੀਤੇ ਗਏ 10 ਫੀਸਦੀ ਮਿਸ਼ਰਣ ਨੇ ਕੱਚੇ ਤੇਲ ਦੀ ਦਰਾਮਦ ਵਿੱਚ 46,000 ਕਰੋੜ ਰੁਪਏ ਦੀ ਕਮੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਾਇਓਇਥੇਨੌਲ ਅਨਾਜ, ਗੁੜ, ਪੌਦਿਆਂ ਤੋਂ ਬਣਾਇਆ ਜਾਂਦਾ ਹੈ ਅਤੇ 10 ਫੀਸਦੀ ਮਿਸ਼ਰਣ ਨਾਲ 2.7 ਮਿਲੀਅਨ ਟਨ ਕਾਰਬਨ ਨਿਕਾਸੀ ਘਟਾਈ ਗਈ ਹੈ। “ਜਿਸ ਦਿਨ ਸਰਕਾਰ 20 ਪ੍ਰਤੀਸ਼ਤ ਮਿਸ਼ਰਣ ਦਾ ਟੀਚਾ ਹਾਸਲ ਕਰ ਲੈਂਦੀ ਹੈ, ਇਹ ਅੰਕੜੇ ਦੁੱਗਣੇ ਹੋ ਜਾਣਗੇ।