(Source: ECI/ABP News/ABP Majha)
Farmers pension yojana- ਕੇਂਦਰ ਸਰਕਾਰ ਦੀ ਕਿਸਾਨਾਂ ਲਈ ਖਾਸ ਯੋਜਨਾ, ਮਿਲਣਗੇ 3000 ਰੁਪਏ ਮਹੀਨਾ
Pradhan Mantri Kisan Yojana- ਕੇਂਦਰ ਸਰਕਾਰ ਨੇ ਛੋਟੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਅਜਿਹੇ ਕਿਸਾਨਾਂ ਨੂੰ ਬੁਢਾਪੇ ਵਿਚ ਵਿੱਤੀ ਸਹਾਰਾ ਦੇਣਾ ਹੈ।
Pradhan Mantri Kisan Yojana- ਕੇਂਦਰ ਸਰਕਾਰ ਨੇ ਛੋਟੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਅਜਿਹੇ ਕਿਸਾਨਾਂ ਨੂੰ ਬੁਢਾਪੇ ਵਿਚ ਵਿੱਤੀ ਸਹਾਰਾ ਦੇਣਾ ਹੈ। ਜੇਕਰ ਤੁਹਾਡੇ ਕੋਲ 2 ਹੈਕਟੇਅਰ ਵਾਹੀਯੋਗ ਜ਼ਮੀਨ ਹੈ ਅਤੇ ਤੁਸੀਂ ਖੇਤੀਬਾੜੀ ਨਾਲ ਸਬੰਧਤ ਕੰਮ ਕਰਦੇ ਹੋ ਤਾਂ ਕੇਂਦਰ ਸਰਕਾਰ ਦੀ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਤੁਸੀਂ 60 ਸਾਲ ਦੀ ਉਮਰ ਤੋਂ 3,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਸਕੀਮ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪੈਨਸ਼ਨ ਰਾਹੀਂ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ।
ਮਿਲੇਗੀ 3000 ਰੁਪਏ ਮਹੀਨਾਵਾਰ ਪੈਨਸ਼ਨ
ਇਸ ਸਕੀਮ ਤਹਿਤ ਯੋਗ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਉਤੇ ਘੱਟੋ-ਘੱਟ 3,000 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਪੈਨਸ਼ਨ ਦਿੱਤੀ ਜਾਵੇਗੀ। ਇਹ ਸਕੀਮ ਇੱਕ ਸਵੈ-ਇੱਛਤ ਅਤੇ ਯੋਗਦਾਨੀ ਪੈਨਸ਼ਨ ਸਕੀਮ ਹੈ, ਜਿਸ ਵਿਚ ਦਾਖਲਾ ਉਮਰ 18 ਤੋਂ 40 ਸਾਲ ਹੈ। ਲਾਭਪਾਤਰੀ ਨੂੰ 29 ਸਾਲ ਦੀ ਔਸਤ ਦਾਖਲਾ ਉਮਰ ਉਤੇ ਪ੍ਰਤੀ ਮਹੀਨਾ 100 ਰੁਪਏ ਦਾ ਯੋਗਦਾਨ ਦੇਣਾ ਹੋਵੇਗਾ। ਕੇਂਦਰ ਸਰਕਾਰ ਵੀ ਪੈਨਸ਼ਨ ਫੰਡ ਵਿਚ ਬਰਾਬਰ ਦਾ ਯੋਗਦਾਨ ਦੇਵੇਗੀ। ਯੋਜਨਾ ਦਾ ਲਾਭ ਘੱਟੋ-ਘੱਟ 20 ਸਾਲ ਬਾਅਦ ਹੀ ਮਿਲੇਗਾ।
ਖੇਤੀਬਾੜੀ ਮੰਤਰਾਲੇ ਦੁਆਰਾ ਟਵਿੱਟਰ ਉਤੇ ਜਾਰੀ ਕੀਤੀ ਗਈ ਇਕ ਪੋਸਟ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਜ਼ਦੀਕੀ CSC ਕੇਂਦਰ ਵਿਚ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਵਿੱਚ ਮੁਫਤ ਦਾਖਲਾ ਲੈਣ। ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਪਤੀ-ਪਤਨੀ ਦੋਵੇਂ ਇਸ ਵਿੱਚ ਨਿਵੇਸ਼ ਕਰ ਸਕਦੇ ਹਨ।
ਇਸ ਸਕੀਮ ਦੇ ਤਹਿਤ ਤੁਹਾਨੂੰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 42 ਸਾਲ ਲਈ 55 ਤੋਂ 200 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਉਣੇ ਹੋਣਗੇ। ਇਹ ਰਕਮ ਲਾਭਪਾਤਰੀ ਦੀ ਉਮਰ ਉਤੇ ਨਿਰਭਰ ਕਰਦੀ ਹੈ, ਯਾਨੀ ਜੇਕਰ ਤੁਸੀਂ 18 ਸਾਲ ਦੀ ਉਮਰ ‘ਤੇ ਇਸ ਸਕੀਮ ਵਿੱਚ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ 42 ਸਾਲ ਤੱਕ ਮਹੀਨਾਵਾਰ ਯੋਗਦਾਨ ਦੇਣਾ ਹੋਵੇਗਾ, ਜਿਸ ਵਿੱਚ ਯੋਗਦਾਨ ਦੀ ਰਕਮ ਘੱਟ ਹੋਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।