Forbes India Rich List: ਅੰਬਾਨੀ ਲਗਾਤਾਰ 14ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ, ਸੂਚੀ ’ਚ ਛੇ ਨਵੇਂ ਚਿਹਰੇ ਸ਼ਾਮਲ
ਫੋਰਬਸ (FORBES) ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। 2021 ਵਿੱਚ, ਰਿਲਾਇੰਸ ਇੰਟਰਪ੍ਰਾਈਜਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 14ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹੇ।
Forbes India Rich List: ਫੋਰਬਸ (FORBES) ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। 2021 ਵਿੱਚ, ਰਿਲਾਇੰਸ ਇੰਟਰਪ੍ਰਾਈਜਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 14ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹੇ। ਉਹ 2008 ਤੋਂ ਇਸ ਮੁਕਾਮ 'ਤੇ ਹਨ। ਉਨ੍ਹਾਂ ਦੀ ਦੌਲਤ 2021 ਵਿੱਚ 4 ਅਰਬ ਡਾਲਰ ਵਧ ਕੇ 92.7 ਅਰਬ ਡਾਲਰ ਹੋ ਗਈ ਹੈ। ਅਡਾਨੀ ਸਮੂਹ ਦੇ ਮਾਲਕ ਗੌਤਮ ਅਡਾਨੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦੀ ਕੁੱਲ ਸੰਪਤੀ 74.8 ਅਰਬ ਡਾਲਰ ਹੈ, ਜੋ ਮੁਕੇਸ਼ ਅੰਬਾਨੀ ਤੋਂ ਸਿਰਫ 17.9 ਅਰਬ ਡਾਲਰ ਘੱਟ ਹੈ।
ਇਹ ਫੋਰਬਸ ਸੂਚੀ ਭਾਰਤ ਵਿੱਚ ਪਰਿਵਾਰ, ਸ਼ੇਅਰ ਬਾਜ਼ਾਰ, ਵਿਸ਼ਲੇਸ਼ਕ ਅਤੇ ਰੈਗੂਲੇਟਰੀ ਏਜੰਸੀਆਂ ਤੋਂ ਸ਼ੇਅਰ ਹੋਲਡਿੰਗ ਅਤੇ ਵਿੱਤੀ ਜਾਣਕਾਰੀ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੰਪਤੀ ਵਿੱਚ ਮਹਾਂਮਾਰੀ ਦੇ ਦੂਜੇ ਸਾਲ ਵਿੱਚ 50 ਪ੍ਰਤੀਸ਼ਤ ਵਾਧਾ ਹੋਇਆ ਹੈ। ਫੋਰਬਸ ਅਨੁਸਾਰ, ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੰਪਤੀ 775 ਅਰਬ ਡਾਲਰ ਹੈ। ਆਓ ਆਪਾਂ 10 ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਤੇ ਇੱਕ ਝਾਤ ਪਾਈਏ:
· ਸ਼ਿਵ ਨਾਡਰ ਤੀਜੇ ਸਥਾਨ 'ਤੇ ਹਨ। ਸ਼ਿਵ ਨਾਡਰ ਐਚਸੀਐਲ ਟੈਕਨਾਲੋਜੀ ਦੇ ਬਾਨੀ ਤੇ ਚੇਅਰਮੈਨ ਹਨ। ਉਨ੍ਹਾਂ ਦੀ ਦੌਲਤ 106 ਅਰਬ ਡਾਲਰ ਵਧ ਕੇ 31 ਅਰਬ ਡਾਲਰ ਹੋ ਗਈ ਹੈ।
· 66 ਸਾਲਾ ਐਵੇਨਿਊ ਸੁਪਰਮਾਰਟਸ ਦੇ ਰਾਧਾਕਿਸ਼ਨ ਦਮਾਨੀ 29.4 ਅਰਬ ਡਾਲਰ ਦੀ ਸੰਪਤੀ ਨਾਲ ਭਾਰਤ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ।
· ਫੋਰਬਸ ਇੰਡੀਆ ਅਮੀਰ ਸੂਚੀ 2021 ਅਨੁਸਾਰ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ ਪੰਜਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਕੁੱਲ ਸੰਪਤੀ 19 ਅਰਬ ਡਾਲਰ ਹੈ।
· ਮਿੱਤਲ ਸੂਚੀ ਵਿਚ ਛੇਵੇਂ ਸਥਾਨ 'ਤੇ ਆਉਂਦੇ ਹਨ। 71 ਸਾਲਾ ਲਕਸ਼ਮੀ ਮਿੱਤਲ ਭਾਰਤ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਹਨ। ਆਰਸੇਲਰ ਮਿੱਤਲ ਦੇ ਸੀਈਓ ਲਕਸ਼ਮੀ ਮਿੱਤਲ ਕੋਲ 18.8 ਬਿਲੀਅਨ ਡਾਲਰ ਦੀ ਜਾਇਦਾਦ ਹੈ।
· ਓਪੀ ਜਿੰਦਲ ਸਮੂਹ ਦੇ ਸਾਵਿਤਰੀ ਜਿੰਦਲ ਇੱਕ ਵਾਰ ਫਿਰ ਚੋਟੀ ਦੇ 10 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਸਵਿੱਤਰੀ ਸੱਤਵੇਂ ਸਥਾਨ 'ਤੇ ਹਨ, ਉਨ੍ਹਾਂ ਦੀ ਕੁੱਲ ਦੌਲਤ 18 ਅਰਬ ਡਾਲਰ ਹੋ ਗਈ ਹੈ।
· ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਦੀ ਕੁੱਲ ਸੰਪਤੀ 16.5 ਅਰਬ ਡਾਲਰ ਹੈ ਅਤੇ ਉਹ ਭਾਰਤ ਦੇ ਅੱਠਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਦੈ ਕੋਟਕ 62 ਸਾਲ ਦੇ ਹਨ।
· ਨੌਵੇਂ ਸਥਾਨ ਉੱਤੇ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਪਲੋਨਜੀ ਮਿਸਤਰੀ ਹਨ। 92 ਸਾਲਾ ਮਿਸਤਰੀ 16.4 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਹਨ।
· ਆਦਿਤਿਆ ਬਿਰਲਾ ਸਮੂਹ ਦੇ ਕੁਮਾਰ ਬਿਰਲਾ ਸੂਚੀ ਵਿੱਚ 10 ਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਕੁੱਲ ਸੰਪਤੀ 15.8 ਅਰਬ ਡਾਲਰ ਹੈ।
ਸੂਚੀ ਵਿੱਚ ਇਹ ਛੇ ਨਵੇਂ ਚਿਹਰੇ ਸ਼ਾਮਲ
ਇਸ ਸਾਲ ਫੋਰਬਸ ਦੀ ਸੂਚੀ ਵਿੱਚ ਛੇ ਨਵੇਂ ਚਿਹਰੇ ਸ਼ਾਮਲ ਹੋਏ ਹਨ। ਇਹ ਹੇਠ ਲਿਖੇ ਹਨ:
· ਅਸ਼ੋਕ ਬੂਬ (ਸਥਾਨ - 93, ਸੰਪਤੀ - 2.3 ਅਰਬ ਡਾਲਰ)
· ਦੀਪਕ ਨਾਈਟ੍ਰੇਟ ਦੇ ਦੀਪਕ ਮਹਿਤਾ (ਸਥਾਨ- 97, ਸੰਪਤੀ- 2.05 ਅਰਬ ਡਾਲਰ)
· ਅਲਕਾਈਲ ਅਮਾਈਨ ਕੈਮੀਕਲਜ਼ ਦੇ ਯੋਗੇਸ਼ ਕੋਠਾਰੀ (ਸਥਾਨ - 100, ਸੰਪਤੀ – 1.94 ਅਰਬ ਡਾਲਰ
· ਸਿਆਸਤਦਾਨ ਮੰਗਲ ਪ੍ਰਭਾਤ ਲੋਢਾ (ਸਥਾਨ- 42, ਸੰਪਤੀ- 4.5 ਅਰਬ ਡਾਲਰ)
· ਹਸਪਤਾਲ ਚੇਨ ਅਪੋਲੋ ਹੌਸਪਿਟਲ ਐਂਟਰਪ੍ਰਾਈਜ਼ ਦੇ ਪ੍ਰਤਾਪ ਰੈਡੀ (ਸਥਾਨ- 88, ਸੰਪਤੀ- 2.53 ਅਰਬ ਡਾਲਰ)