Gold-Silver Rate Today: ਸੋਨੇ ਦੀਆਂ ਕੀਮਤਾਂ ਨੇ ਛੂਹੀਆ ਆਸਮਾਨ ? ਚਾਂਦੀ 800 ਰੁਪਏ ਪਾਰ, ਜਾਣੋ ਕਿਉਂ ਵਧ ਰਿਹਾ ਭਾਅ?
Silver vs Gold price 8 November 2024: ਦੀਵਾਲੀ ਅਤੇ ਧਨਤੇਰਸ ਵਰਗੇ ਤਿਉਹਾਰਾਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ। ਫਿਲਹਾਲ ਇਨ੍ਹਾਂ ਤਿਉਹਾਰਾਂ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
Silver vs Gold price 8 November 2024: ਦੀਵਾਲੀ ਅਤੇ ਧਨਤੇਰਸ ਵਰਗੇ ਤਿਉਹਾਰਾਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ। ਫਿਲਹਾਲ ਇਨ੍ਹਾਂ ਤਿਉਹਾਰਾਂ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਰਹੇ ਹਨ। ਸ਼ੁੱਕਰਵਾਰ ਨੂੰ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਅੱਜ ਇਹ ਕੀਮਤ 80 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਪਹੁੰਚ ਗਈ। ਚਾਂਦੀ 'ਚ ਅੱਜ ਬੰਪਰ ਵਾਧਾ ਦਰਜ ਕੀਤਾ ਗਿਆ ਅਤੇ ਇਹ 95 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਅਖਿਲ ਭਾਰਤੀ ਸਰਾਫਾ ਸੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਦੌਰਾਨ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਵਧਣ ਕਾਰਨ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ ਇੱਕ ਵਾਰ ਫਿਰ 500 ਰੁਪਏ ਵਧ ਕੇ 80,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 79,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਚਾਂਦੀ 'ਚ ਨਜ਼ਰ ਆਇਆ 800 ਰੁਪਏ ਦਾ ਉਛਾਲ
ਚਾਂਦੀ ਵੀ 800 ਰੁਪਏ ਚੜ੍ਹ ਕੇ 94,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦਕਿ ਪਿਛਲੇ ਕਾਰੋਬਾਰੀ ਸੈਸ਼ਨ 'ਚ ਇਸ ਦੀ ਕੀਮਤ 93,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 500 ਰੁਪਏ ਵਧ ਕੇ 79,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਇਹ 79,100 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਕਿਉਂ ਵਧ ਰਹੀ ਹੈ ਸੋਨੇ ਦੀ ਕੀਮਤ?
ਵਪਾਰੀਆਂ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਨੂੰ ਲੈ ਕੇ ਸਥਾਨਕ ਗਹਿਣਿਆਂ ਦੇ ਵਪਾਰੀਆਂ ਵੱਲੋਂ ਮੰਗ ਵਧ ਗਈ ਹੈ। ਇਸ ਤੋਂ ਇਲਾਵਾ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਕਾਰਨ, ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸਰਾਫਾ 'ਤੇ ਸੱਟਾ ਲਗਾਇਆ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਕਾਰਨ ਵੀ ਸੋਨੇ ਦੀਆਂ ਕੀਮਤਾਂ ਡਿੱਗ ਰਹੀਆਂ ਹਨ।
ਗਲੋਬਲ ਬਾਜ਼ਾਰ 'ਚ ਕੀਮਤਾਂ ਡਿੱਗ ਗਈਆਂ
ਐਲਕੇਪੀ ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਰਿਸਰਚ ਐਨਾਲਿਸਟ (ਕਮੋਡਿਟੀ ਐਂਡ ਕਰੰਸੀ) ਜਤਿਨ ਤ੍ਰਿਵੇਦੀ ਨੇ ਕਿਹਾ, ਡਾਲਰ ਇੰਡੈਕਸ 'ਚ ਮਜ਼ਬੂਤੀ ਅਤੇ ਫੈਡਰਲ ਰਿਜ਼ਰਵ ਦੀ ਨੀਤੀਗਤ ਘੋਸ਼ਣਾ ਕਾਰਨ ਸੋਨੇ 'ਚ ਕਮਜ਼ੋਰੀ ਆਈ। ਉਮੀਦ ਮੁਤਾਬਕ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰ 'ਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਏਸ਼ੀਆਈ ਬਾਜ਼ਾਰ 'ਚ ਕਾਮੈਕਸ ਸੋਨਾ ਵਾਇਦਾ 10 ਡਾਲਰ ਪ੍ਰਤੀ ਔਂਸ ਜਾਂ 0.37 ਫੀਸਦੀ ਡਿੱਗ ਕੇ 2,695.70 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਗਲੋਬਲ ਬਾਜ਼ਾਰਾਂ 'ਚ ਚਾਂਦੀ ਵੀ 0.80 ਫੀਸਦੀ ਡਿੱਗ ਕੇ 31.60 ਡਾਲਰ ਪ੍ਰਤੀ ਔਂਸ 'ਤੇ ਆ ਗਈ।