Gold and Silver Prices: ਸੋਨਾ-ਚਾਂਦੀ ਦੀਆਂ ਕੀਮਤਾਂ ਫਿਰ ਡਿੱਗੀਆਂ , ਜਾਣੋ ਕਿੰਨਾ ਹੋਇਆ ਸਸਤਾ
Gold and Silver Prices: ਅੱਜ 29 ਜੁਲਾਈ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ 7 ਦਿਨਾਂ 'ਚ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਸੋਨਾ 6 ਹਜ਼ਾਰ ਰੁਪਏ ਤੱਕ ਸਸਤਾ ਹੋ ਗਿਆ ਹੈ।
Gold and Silver Price: ਅੱਜ 29 ਜੁਲਾਈ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ 7 ਦਿਨਾਂ 'ਚ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਸੋਨਾ 6 ਹਜ਼ਾਰ ਰੁਪਏ ਤੱਕ ਸਸਤਾ ਹੋ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵੀ ਅੱਜ ਸੋਨਾ ਸਸਤਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਸੋਨੇ ਦੀ ਰੀਟੇਲ ਕੀਮਤ 69 ਤੋਂ 68 ਹਜ਼ਾਰ ਰੁਪਏ ਦੇ ਕਰੀਬ ਹੈ। ਚਾਂਦੀ ਅੱਜ 84,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਅੱਜ ਦਿੱਲੀ ਵਿੱਚ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 69 ਹਜ਼ਾਰ 140 ਰੁਪਏ ਹੈ। ਜਦੋਂ ਕਿ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 63,990 ਰੁਪਏ ਹੈ।
ਮੁੰਬਈ 'ਚ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 68,990 ਰੁਪਏ ਹੈ। ਜਦੋਂ ਕਿ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 63,240 ਰੁਪਏ ਹੈ।
ਅਹਿਮਦਾਬਾਦ ਵਿੱਚ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 63,290 ਰੁਪਏ ਹੈ। ਜਦੋਂ ਕਿ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 69,040 ਰੁਪਏ ਹੈ।
ਕੋਲਕਾਤਾ 'ਚ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 63,240 ਰੁਪਏ ਹੈ। ਜਦੋਂ ਕਿ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 68,990 ਰੁਪਏ ਹੈ।
ਚੇਨਈ 'ਚ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 64,640 ਰੁਪਏ ਹੈ। ਜਦੋਂ ਕਿ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 70,520 ਰੁਪਏ ਹੈ।
ਮਿਸਡ ਕਾਲ ਰਾਹੀਂ ਜਾਣੋ ਭਾਅ
22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਵਿੱਚ ਹੀ ਤੁਹਾਨੂੰ ਐਸਐਮਐਸ ਰਾਹੀਂ ਕੀਮਤਾਂ ਦਾ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਲਗਾਤਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।
ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।