ਪੜਚੋਲ ਕਰੋ

Gold Price Rise: ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਅੰਤਰਰਾਸ਼ਟਰੀ ਬਾਜ਼ਾਰ 'ਚ ਪਹਿਲੀ ਵਾਰ 2500 ਡਾਲਰ 'ਤੇ ਪਹੁੰਚਿਆ ਸਪਾਟ ਗੋਲਡ

Gold Lifetime High: ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਪਿਛਲੇ ਕੁਝ ਦਿਨਾਂ 'ਚ ਸੋਨੇ ਦੀ ਕੀਮਤ ਨੇ ਲਗਾਤਾਰ ਨਵੇਂ ਉੱਚੇ ਰਿਕਾਰਡ ਬਣਾਏ ਹਨ। ਹੁਣ ਕੀਮਤ ਪਹਿਲੀ ਵਾਰ 2,500 ਡਾਲਰ ਨੂੰ ਪਾਰ ਕਰ ਗਈ ਹੈ...

ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਸਿਲਸਿਲਾ ਰੁਕਣ ਦੇ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਸ ਤੇਜ਼ੀ 'ਚ ਸੋਨਾ ਲਗਾਤਾਰ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਰਿਹਾ ਹੈ। ਹੁਣ ਪੀਲੀ ਧਾਤੂ ਨੇ ਇਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ ਅਤੇ ਸਪਾਟ ਬਾਜ਼ਾਰ ਵਿਚ ਪਹਿਲੀ ਵਾਰ 2500 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਪਹੁੰਚ ਗਿਆ ਹੈ।

ਪਿਛਲੇ ਮਹੀਨੇ ਦਾ ਰਿਕਾਰਡ ਟੁੱਟਿਆ
ਬਲੂਮਬਰਗ ਦੀ ਇਕ ਰਿਪੋਰਟ ਦੇ ਮੁਤਾਬਕ, ਫੌਰੀ ਡਿਲੀਵਰੀ ਲਈ ਸੋਨੇ ਦੀ ਕੀਮਤ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ 2,500 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਤਰ੍ਹਾਂ ਪੀਲੀ ਧਾਤੂ ਨੇ ਪਿਛਲੇ ਮਹੀਨੇ ਬਣਾਏ ਸਰਬਕਾਲੀ ਉੱਚ ਪੱਧਰ ਦੇ ਰਿਕਾਰਡ ਨੂੰ ਪਾਰ ਕਰਕੇ ਨਵਾਂ ਇਤਿਹਾਸਕ ਉੱਚ ਪੱਧਰੀ ਰਿਕਾਰਡ ਬਣਾਇਆ ਹੈ। ਇਹ ਪਹਿਲੀ ਵਾਰ ਹੋਈਆ ਹੈ, ਜਦੋਂ ਸਪਾਟ ਗੋਲਡ ਦੀ ਕੀਮਤ $2,500 ਤੱਕ ਪਹੁੰਚ ਗਈ ਹੈ।

ਇਸ ਉਮੀਦ ਨਾਲ ਸੋਨਾ ਰਿਕਾਰਡ ਵਧਿਆ
ਦਰਅਸਲ, ਇਸ ਸਮੇਂ ਸੋਨੇ ਨੂੰ ਇਸ ਉਮੀਦ ਤੋਂ ਮਦਦ ਮਿਲ ਰਹੀ ਹੈ ਕਿ ਫੈਡਰਲ ਰਿਜ਼ਰਵ ਜਲਦੀ ਹੀ ਵਿਆਜ ਦਰਾਂ ਵਿੱਚ ਕਟੌਤੀ ਕਰਨਾ ਸ਼ੁਰੂ ਕਰ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਫੈਡਰਲ ਰਿਜ਼ਰਵ ਅਗਲੇ ਮਹੀਨੇ ਹੋਣ ਵਾਲੀ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਬੈਠਕ (FOMC ਮੀਟਿੰਗ) 'ਚ ਵਿਆਜ ਦਰਾਂ ਨੂੰ ਘਟਾਉਣਾ ਸ਼ੁਰੂ ਕਰ ਸਕਦਾ ਹੈ। ਜੇਕਰ ਵਿਆਜ ਦਰਾਂ ਹੇਠਾਂ ਆਉਂਦੀਆਂ ਹਨ, ਤਾਂ ਨਿਵੇਸ਼ਕ ਵਿਕਲਪਾਂ ਦੀ ਭਾਲ ਸ਼ੁਰੂ ਕਰ ਦੇਣਗੇ, ਜਿਸ ਨਾਲ ਸੋਨੇ ਅਤੇ ਹੋਰ ਕੀਮਤੀ ਧਾਤਾਂ ਨੂੰ ਫਾਇਦਾ ਹੋ ਸਕਦਾ ਹੈ।

ਘੱਟ ਵਿਆਜ ਦਰਾਂ ਘੱਟ ਹੋਣ ਦਾ ਬਣਿਆ ਮਾਹੌਲ
ਅਮਰੀਕਾ ਵਿੱਚ ਆਰਥਿਕ ਅੰਕੜੇ ਫੈਡਰਲ ਰਿਜ਼ਰਵ ਲਈ ਵਿਆਜ ਦਰਾਂ ਨੂੰ ਘਟਾਉਣ ਲਈ ਲਗਾਤਾਰ ਹਾਲਾਤ ਪੈਦਾ ਕਰ ਰਹੇ ਹਨ। ਪਹਿਲਾ, ਬੇਰੋਜ਼ਗਾਰੀ ਵਿੱਚ ਹੋਏ ਭਾਰੀ ਵਾਧੇ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਮੰਦੀ ਵਿੱਚ ਡਿੱਗਣ ਦਾ ਡਰ ਹਾਵੀ ਹੋ ਗਿਆ। ਹੁਣ ਹਾਊਸਿੰਗ ਸੈਕਟਰ ਦੇ ਅੰਕੜੇ ਮਾੜੇ ਸਾਹਮਣੇ ਆਏ ਹਨ। ਇਹ ਸਾਰੇ ਅੰਕੜੇ ਮਿਲ ਕੇ ਅਜਿਹੀਆਂ ਸਥਿਤੀਆਂ ਪੈਦਾ ਕਰ ਰਹੇ ਹਨ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ ਨੂੰ ਘਟਾਉਣ ਦੇ ਫੈਸਲੇ ਨੂੰ ਕਿਸੇ ਵੀ ਤਰਾਂ ਟਾਲ ਨਹੀਂ ਸਕਦਾ ਹੈ।

ਪੱਛਮੀ ਏਸ਼ੀਆ ਵਿੱਚ ਸੰਕਟ ਤੋਂ ਮਿਲੀ ਮਦਦ
ਸਸਤੀਆਂ ਵਿਆਜ ਦਰਾਂ ਦਾ ਦੌਰ ਕੀਮਤੀ ਧਾਤਾਂ, ਖਾਸ ਕਰਕੇ ਸੋਨੇ ਲਈ ਚੰਗਾ ਮੰਨਿਆ ਜਾਂਦਾ ਹੈ। ਜਦੋਂ ਵਿਆਜ ਦਰਾਂ ਉੱਚੀਆਂ ਰਹਿੰਦੀਆਂ ਹਨ, ਤਾਂ ਨਿਵੇਸ਼ਕ ਉੱਚ ਰਿਟਰਨ ਦੀ ਭਾਲ ਵਿੱਚ ਬਾਂਡ ਵੱਲ ਰੁੱਖ ਕਰਦੇ ਹਨ। ਜਦੋਂ ਵਿਆਜ ਦਰਾਂ ਘਟਦੀਆਂ ਹਨ ਤਾਂ ਉਹ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਸੋਨੇ ਨੂੰ ਗਲੋਬਲ ਅਨਿਸ਼ਚਿਤਤਾ ਤੋਂ ਸਮਰਥਨ ਮਿਲ ਰਿਹਾ ਸੀ। ਪੱਛਮੀ ਏਸ਼ੀਆ 'ਚ ਤਣਾਅ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ। ਜੰਗ ਅਤੇ ਆਰਥਿਕ ਅਨਿਸ਼ਚਿਤਤਾ ਦੇ ਮਾਹੌਲ ਵਿੱਚ, ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਸਮਝਦੇ ਹੋਏ ਖਰੀਦਣਾ ਸ਼ੁਰੂ ਕਰ ਦਿੰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ

IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?

ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ

Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ

ABP Premium

ਵੀਡੀਓਜ਼

ਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ

ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?

ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ

Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?

Embed widget