(Source: ECI/ABP News)
Gold Prices: ਫਿਰ ਵਧਣ ਲੱਗੀ ਸੋਨੇ ਦੀ ਚਮਕ, ਡੇਢ ਮਹੀਨੇ 'ਚ ਹੋਇਆ ਸਭ ਤੋਂ ਮਹਿੰਗਾ
Gold Price Rise: ਇਹ ਹਫ਼ਤਾ ਪੀਲੀ ਧਾਤੂ ਲਈ ਬਹੁਤ ਵਧੀਆ ਸਾਬਤ ਹੋਇਆ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ 'ਚ ਹਫਤੇ ਦੌਰਾਨ 2 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
![Gold Prices: ਫਿਰ ਵਧਣ ਲੱਗੀ ਸੋਨੇ ਦੀ ਚਮਕ, ਡੇਢ ਮਹੀਨੇ 'ਚ ਹੋਇਆ ਸਭ ਤੋਂ ਮਹਿੰਗਾ gold price rise yellow metal reaches at 6 weeks high level after fed signal Gold Prices: ਫਿਰ ਵਧਣ ਲੱਗੀ ਸੋਨੇ ਦੀ ਚਮਕ, ਡੇਢ ਮਹੀਨੇ 'ਚ ਹੋਇਆ ਸਭ ਤੋਂ ਮਹਿੰਗਾ](https://feeds.abplive.com/onecms/images/uploaded-images/2024/07/06/68a20ab825d0b325d7a7ab494de0fed11720250304023685_original.jpg?impolicy=abp_cdn&imwidth=1200&height=675)
Gold Price Rise: ਕੌਮਾਂਤਰੀ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 1.1 ਫੀਸਦੀ ਵਧ ਕੇ 2,381 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਤਰ੍ਹਾਂ, ਸਪਾਟ ਗੋਲਡ ਦੀਆਂ ਕੀਮਤਾਂ 'ਚ ਇਕੱਲੇ ਇਸ ਹਫਤੇ 'ਚ 2 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਫਿਊਚਰ ਟਰੇਡ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ। ਪੂਰੇ ਹਫਤੇ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਫਿਊਚਰਜ਼ (ਯੂ.ਐੱਸ. ਗੋਲਡ ਫਿਊਚਰ) 2 ਫੀਸਦੀ ਤੋਂ ਜ਼ਿਆਦਾ ਵਧ ਕੇ 2,390 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਘਰੇਲੂ ਬਾਜ਼ਾਰ 'ਚ ਵੀ ਸੋਨਾ ਮਜ਼ਬੂਤ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸ਼ੁੱਕਰਵਾਰ ਨੂੰ ਫਿਊਚਰਜ਼ ਟ੍ਰੇਡਿੰਗ 'ਚ ਸੋਨਾ 0.93 ਫੀਸਦੀ ਮਹਿੰਗਾ ਹੋ ਕੇ 73,038 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਹ ਡੇਢ ਮਹੀਨੇ ਦਾ ਉੱਚ ਪੱਧਰ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੋਨਾ ਜਲਦੀ ਹੀ ਆਪਣੇ ਆਲ- ਟਾਈਮ ਹਾਈ ਲੈਵਲ ਨੂੰ ਪਾਰ ਕਰ ਸਕਦਾ ਹੈ। ਸੋਨੇ ਦਾ ਸਭ ਤੋਂ ਉੱਚਾ ਲੈਵਲ 2,450 ਡਾਲਰ ਪ੍ਰਤੀ ਔਂਸ ਹੈ, ਜੋ ਇਸ ਨੇ ਇਸੇ ਸਾਲ ਹਾਸਲ ਕੀਤਾ ਹੈ।
ਪੀਲੀ ਧਾਤੂ ਲਈ ਹਾਲਾਤ ਅਨੁਕੂਲ ਜਾਪਦੇ ਹਨ। ਫੈਡਰਲ ਰਿਜ਼ਰਵ ਨੇ ਵੀ ਸੋਨੇ ਲਈ ਸਕਾਰਾਤਮਕ ਦ੍ਰਿਸ਼ ਤਿਆਰ ਕੀਤਾ ਹੈ। ਅਮਰੀਕਾ ਦੇ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੇ ਦੁਆਰਾ ਸਤੰਬਰ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਉਮੀਦ ਪੱਕੀ ਹੋ ਗਈ ਹੈ, ਜਿਸ ਨਾਲ ਕੀਮਤੀ ਧਾਤਾਂ ਨੂੰ ਮਦਦ ਮਿਲ ਰਹੀ ਹੈ।
ਜੇਕਰ ਵਿਸ਼ਲੇਸ਼ਕਾਂ ਦੇ ਅਨੁਮਾਨ ਸਹੀ ਨਿਕਲਦੇ ਹਨ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਜਾਂਦਾ ਹੈ ਤਾਂ ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਸੋਨਾ ਮਹਿੰਗਾ ਹੋ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)