Gold Price Today : ਸੋਨੇ ਦੇ ਭਾਅ 'ਚ ਆਈ ਭਾਰੀ ਗਿਰਾਵਟ, ਖਰੀਦਣ ਤੋਂ ਪਹਿਲਾਂ ਚੈੱਕ ਕਰੋ 10 ਗ੍ਰਾਮ ਸੋਨੇ ਦਾ ਰੇਟ
ਕੌਮਾਂਤਰੀ ਬਾਜ਼ਾਰ 'ਚ ਅੱਜ ਲਗਾਤਾਰ ਤੀਜੇ ਦਿਨ ਸੋਨੇ ਦੀ ਕੀਮਤ (Gold Price Today) 'ਚ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਵਾਇਦਾ ਬਾਜ਼ਾਰ 'ਚ ਵੀ ਅੱਜ ਸੋਨਾ ਅਤੇ ਚਾਂਦੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
Gold Price Today : ਵੀਰਵਾਰ ਭਾਵ 22 ਸਤੰਬਰ ਨੂੰ ਭਾਰਤੀ ਵਾਇਦਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ ਪਰ ਚਾਂਦੀ 'ਚ ਮਜ਼ਬੂਤੀ ਆਈ ਹੈ। ਭਾਰਤ 'ਚ ਅੱਜ ਸੋਨੇ ਦੀ ਕੀਮਤ 7 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.21 ਫੀਸਦੀ ਡਿੱਗ ਗਈ ਹੈ। ਇਸੇ ਤਰ੍ਹਾਂ ਚਾਂਦੀ (Silver Rate Today) ਦੀ ਵੀ ਕੱਲ੍ਹ ਦੀ ਬੰਦ ਕੀਮਤ ਤੋਂ 0.30 ਫੀਸਦੀ ਹੇਠਾਂ ਬੋਲੀ ਜਾ ਰਹੀ ਹੈ।
ਵੀਰਵਾਰ ਨੂੰ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਵਾਲਾ MCX ਸੋਨਾ 105 ਰੁਪਏ ਡਿੱਗ ਕੇ 49,338 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਵੀਰਵਾਰ ਨੂੰ ਵਾਇਦਾ ਬਾਜ਼ਾਰ 'ਚ ਸੋਨੇ ਦਾ ਕਾਰੋਬਾਰ 49,314.00 ਰੁਪਏ ਦੇ ਪੱਧਰ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ 49,314.00 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਪਰ, ਬਾਅਦ ਵਿੱਚ ਇਸ ਵਿੱਚ ਮਾਮੂਲੀ ਵਾਧਾ ਹੋਇਆ ਅਤੇ ਇਹ 49,338 ਰੁਪਏ 'ਤੇ ਕਾਰੋਬਾਰ ਕਰਨ ਲੱਗਾ।
ਚਾਂਦੀ 172 ਰੁਪਏ ਦੀ ਆਈ ਗਿਰਾਵਟ
ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਵੀ ਚਾਂਦੀ ਦੀ ਕੀਮਤ 'ਚ ਗਿਰਾਵਟ ਹੈ। ਵੀਰਵਾਰ ਨੂੰ ਚਾਂਦੀ ਦੀ ਕੀਮਤ 172 ਰੁਪਏ ਡਿੱਗ ਕੇ 57,126 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਅੱਜ ਚਾਂਦੀ ਦਾ ਕਾਰੋਬਾਰ 56,961 ਰੁਪਏ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ ਵਧ ਗਈ ਅਤੇ ਇਹ 57,126 ਰੁਪਏ 'ਤੇ ਕਾਰੋਬਾਰ ਕਰਨ ਲੱਗਾ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਦੀ
ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਨਰਮੀ ਆਈ ਹੈ, ਜਦਕਿ ਚਾਂਦੀ 'ਚ ਕੁਝ ਮਜ਼ਬੂਤੀ ਆਈ ਹੈ। ਸੋਨੇ ਦੀ ਸਪਾਟ ਕੀਮਤ 'ਚ ਅੱਜ 0.32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 0.51 ਫੀਸਦੀ ਦੀ ਮਜ਼ਬੂਤੀ ਆਈ ਹੈ। ਸੋਨੇ ਦੀ ਕੀਮਤ ਅੱਜ 1,660.95 ਡਾਲਰ ਪ੍ਰਤੀ ਔਂਸ ਹੋ ਗਈ ਹੈ। ਅੱਜ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ 19.39 ਡਾਲਰ ਪ੍ਰਤੀ ਔਂਸ ਹੋ ਗਈ ਹੈ।
ਅੱਗੇ ਤੇਜ਼ੀ ਦੀ ਉਮੀਦ
ਬਾਜ਼ਾਰ ਮਾਹਿਰਾਂ ਨੂੰ ਉਮੀਦ ਹੈ ਕਿ ਅੱਗੇ ਸੋਨੇ 'ਚ ਵਾਧਾ ਹੋਵੇਗਾ। ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਤੇ ਵਸਤੂ ਮਾਹਿਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੋਂ ਨਵਰਾਤਰੀ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਬਾਜ਼ਾਰ 'ਚ ਗਾਹਕਾਂ ਦੀ ਗਿਣਤੀ ਵਧੇਗੀ। ਨਵਰਾਤਰੀ ਤੋਂ ਬਾਅਦ ਦੁਸਹਿਰਾ ਅਤੇ ਫਿਰ ਦੋ ਹਫਤੇ ਬਾਅਦ ਧਨਤੇਰਸ-ਦੀਵਾਲੀ ਵਰਗੇ ਵੱਡੇ ਤਿਉਹਾਰ ਆਉਣਗੇ। ਇਨ੍ਹਾਂ ਤਿਉਹਾਰਾਂ 'ਤੇ ਸੋਨੇ-ਚਾਂਦੀ ਦੀ ਵਿਕਰੀ 'ਚ ਉਛਾਲ ਆਉਣਾ ਤੈਅ ਹੈ। ਜੇ ਅੱਜ ਦੀ ਕੀਮਤ ਤੋਂ ਆ ਰਹੀ ਮੰਗ ਅਤੇ ਮਾਹੌਲ 'ਤੇ ਨਜ਼ਰ ਮਾਰੀਏ ਤਾਂ ਦੀਵਾਲੀ ਤੱਕ ਸੋਨੇ ਦੀ ਕੀਮਤ 51,000 ਤੋਂ 51,500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਦਸੰਬਰ ਤੱਕ ਇਹ 52,000 ਦਾ ਅੰਕੜਾ ਵੀ ਪਾਰ ਕਰ ਸਕਦਾ ਹੈ।