Gold Price Today: ਬੱਲੇ-ਬੱਲੇ! ਦੀਵਾਲੀ ਤੋਂ ਬਾਅਦ ਅਚਾਨਕ ਸਸਤਾ ਹੋਇਆ ਸੋਨਾ, ਜਾਣੋ ਸੋਨੇ ਦੀ ਕੀਮਤ
Gold: ਜਿਹੇ 'ਚ ਜੇਕਰ ਤੁਸੀਂ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਜਾਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। bankbazaar.com ਦੇ ਅਨੁਸਾਰ, ਅੱਜ ਯਾਨੀ ਮੰਗਲਵਾਰ, 14 ਅਕਤੂਬਰ...
Gold Price Today: ਦੀਵਾਲੀ ਦੇ ਤਿਉਹਾਰ ਭਾਵੇਂ ਲੰਘ ਗਿਆ ਹੈ ਪਰ ਜਾਂਦੇ-ਜਾਂਦੇ ਲੋਕਾਂ ਦੇ ਲਈ ਚੰਗੀ ਖਬਰ ਦੇ ਗਿਆ ਹੈ। ਜੇਕਰ ਤੁਸੀਂ ਦੀਵਾਲੀ ਮੌਕੇ ਸੋਨਾ ਨਹੀਂ ਖਰੀਦ ਪਾਏ ਸੀ ਤਾਂ ਹੁਣ ਤੁਹਾਡੇ ਕੋਲ ਹੁਣ ਇੱਕ ਸੁਨਹਿਰੀ ਮੌਕਾ ਹੈ ਸੋਨਾ ਖਰੀਦਣ ਦਾ। ਅਜਿਹੇ 'ਚ ਜੇਕਰ ਤੁਸੀਂ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਜਾਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। bankbazaar.com ਦੇ ਅਨੁਸਾਰ, ਅੱਜ ਯਾਨੀ ਮੰਗਲਵਾਰ, 14 ਅਕਤੂਬਰ (Gold Price Today) 22 ਕੈਰੇਟ ਸੋਨੇ ਦੀ ਕੀਮਤ 56,330 ਰੁਪਏ ਪ੍ਰਤੀ 10 ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 59,150 ਰੁਪਏ ਪ੍ਰਤੀ 10 ਗ੍ਰਾਮ ਹੈ।
ਸੋਨੇ ਦੀਆਂ ਕੀਮਤਾਂ ਘਟੀਆਂ
ਸਰਾਫਾ ਬਾਜ਼ਾਰ 'ਚ ਕੱਲ ਯਾਨੀ ਸੋਮਵਾਰ ਨੂੰ (22 ਕੈਰੇਟ ਸੋਨਾ) 22 ਕੈਰੇਟ ਸੋਨਾ 56,430 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕਿਆ, ਜਦਕਿ (24 ਕੈਰਟ ਸੋਨਾ) 59,250 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕਿਆ। ਮਤਲਬ ਸੋਨੇ ਦੀ ਕੀਮਤ 'ਚ ਗਿਰਾਵਟ ਆਈ ਹੈ।
ਚਾਂਦੀ ਦੀਆਂ ਕੀਮਤਾਂ 'ਚ ਵੀ ਕਮੀ ਆਈ ਹੈ
bankbazaar.com ਦੇ ਅਨੁਸਾਰ, ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ ਜੋ ਚਾਂਦੀ ਸੋਮਵਾਰ ਨੂੰ ਸਰਾਫਾ ਬਾਜ਼ਾਰ ਵਿੱਚ 76,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਸੀ, ਉਹ ਅੱਜ ਮੰਗਲਵਾਰ ਨੂੰ 75,400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਿਵੇਂ ਕਰੀਏ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲ ਦੇ ਚਿੰਨ੍ਹ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂ ਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
ਜਾਣੋ 22 ਅਤੇ 24 ਕੈਰੇਟ ਸੋਨੇ ਵਿੱਚ ਅੰਤਰ
24 ਕੈਰੇਟ ਸੋਨਾ 99.9 ਪ੍ਰਤੀਸ਼ਤ ਸ਼ੁੱਧ ਅਤੇ 22 ਕੈਰਟ ਸੋਨਾ ਲਗਭਗ 91 ਪ੍ਰਤੀਸ਼ਤ ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਹੈ, ਕਿਰਪਾ ਕਰਕੇ ਧਿਆਨ ਦਿਓ ਕਿ ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਬਣਾਏ ਜਾ ਸਕਦੇ ਹਨ। ਇਸ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।